ਟਰੈਕਟਰ ''ਚੋਂ ਬੈਟਰਾ ਚੋਰੀ ਕਰਨ ''ਤੇ ਕੇਸ ਦਰਜ

02/22/2020 6:11:49 PM

ਬਰਨਾਲਾ (ਵਿਵੇਕ ਸਿੰਧਵਾਨੀ) : ਟਰੈਕਟਰ 'ਚੋਂ ਬੈਟਰਾ ਚੋਰੀ ਕਰਨ ਦੇ ਦੋਸ਼ 'ਚ ਪੁਲਸ ਨੇ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਤਪਾ ਦੇ ਪੁਲਸ ਅਧਿਕਾਰੀ ਜਗਸੀਰ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਮਲਕੀਤ ਸਿੰਘ ਹਾਲ ਅਬਾਦ ਨਿਵਾਸੀ ਤਪਾ ਨੇ ਬਿਆਨ ਦਰਜ ਕਰਵਾਏ ਕਿ ਮੈਂ ਆਪਣਾ ਟਰੈਕਟਰ-ਟਰਾਲੀ ਢਾਬਾ ਘੜੈਲੀ ਰੋਡ ਤਪਾ ਕੋਲ ਖੜ੍ਹਾ ਕਰ ਕੇ ਬਰੇਤੀ ਲੈਣ ਲਈ ਚਲਾ ਗਿਆ ਸੀ, ਜਦੋਂ ਮੈਂ ਅੱਧੇ ਘੰਟੇ ਬਾਅਦ ਵਾਪਸ ਆਇਆ ਤਾਂ ਟਰੈਕਟਰ ਸਟਾਰਟ ਨਹੀਂ ਹੋਇਆ। ਪੜਤਾਲ ਕਰਨ 'ਤੇ ਪਤਾ ਲੱਗਾ ਕਿ ਤਿੰਨ ਅਣਪਛਾਤੇ ਵਿਅਕਤੀ ਟਰੈਕਟਰ ਕੋਲ ਖੜ੍ਹੇ ਸਨ, ਜੋ ਟਰੈਕਟਰ 'ਚੋਂ ਬੈਟਰਾ ਚੋਰੀ ਕਰ ਕੇ ਲੈ ਗਏ ਹਨ। ਮੁੱਦਈ ਦੇ ਬਿਆਨਾਂ ਦੇ ਆਧਾਰ 'ਤੇ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Baljeet Kaur

This news is Content Editor Baljeet Kaur