ਦੁੱਧ ਦੇ ਟੈਂਕਰ ਹੇਠਾਂ ਆਉਣ ਕਾਰਨ ਬੱਚੇ ਦੀ ਮੌਤ

12/06/2019 3:47:36 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਦੁੱਧ ਦਾ ਟੈਂਕਰ ਇਕ ਬੱਚੇ 'ਤੇ ਚੜਣ ਕਾਰਨ ਬੱਚੇ ਦੀ ਮੌਕੇ 'ਤੇ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਜਾਣਕਾਰੀ ਦਿੰਦਿਆਂ ਥਾਣਾ ਮਹਿਲ ਕਲਾਂ ਦੇ ਪੁਲਸ ਅਧਿਕਾਰੀ ਮਹਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਬਲਵਿੰਦਰ ਕੌਰ ਵਾਸੀ ਚੌਂਕੀਮਾਨ ਜ਼ਿਲਾ ਲੁਧਿਆਣਾ ਨੇ ਬਿਆਨ ਦਰਜ ਕਰਵਾਏ ਕਿ ਉਹ ਆਪਣੇ ਪੇਕੇ ਪਿੰਡ ਕਲਾਲਮਾਜਰਾ ਆਈ ਹੋਈ ਸੀ। ਅੱਜ ਸਵੇਰੇ 10:30 ਵਜੇ ਦੇ ਕਰੀਬ ਨਿਸ਼ਾਨ ਸਿੰਘ ਵਾਸੀ ਘੜਿਆਲਾ ਜ਼ਿਲਾ ਤਰਨਤਾਰਨ ਨੇ ਉਸ ਦੇ ਛੋਟੇ ਬੱਚੇ ਰਾਜਪ੍ਰੀਤ ਸਿੰਘ 'ਤੇ ਅਣਗਹਿਲੀ ਨਾਲ ਦੁੱਧ ਵਾਲਾ ਟੈਂਕਰ ਚੜ੍ਹਾ ਦਿੱਤਾ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਨੇ ਮੁਦਈ ਦੇ ਬਿਆਨਾਂ ਦੇ ਆਧਾਰ 'ਤੇ ਨਿਸ਼ਾਨ ਸਿੰਘ ਵਿਰੁੱਧ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

cherry

This news is Content Editor cherry