ਨਾਜਾਇਜ਼ ਤੌਰ ''ਤੇ ਦੁਕਾਨ ''ਚ ਪਟਾਕੇ ਰੱਖਣ ਦੇ ਦੋਸ਼ ''ਚ ਵਿਅਕਤੀ ਕਾਬੂ

09/29/2019 4:50:29 PM

ਬਰਨਾਲਾ(ਵਿਵੇਕ ਸਿੰਧਵਾਨੀ,ਰਵੀ) : ਪੁਲਸ ਨੇ ਨਾਜਾਇਜ਼ ਤੌਰ 'ਤੇ ਦੁਕਾਨ 'ਚ ਪਟਾਕੇ ਰੱਖਣ ਦੇ ਦੋਸ਼ 'ਚ ਇਕ ਵਿਅਕਤੀ ਨੂੰ ਗ੍ਰਿਫਤਾਰ ਕਰਦਿਆਂ ਥਾਣਾ ਸਿਟੀ 1 ਬਰਨਾਲਾ ਵਿਖੇ ਕੇਸ ਦਰਜ ਕੀਤਾ ਹੈ।

ਸਹਾਇਕ ਥਾਣੇਦਾਰ ਗੁਰਤੇਜ ਸਿੰਘ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਮੁਖਬਰ ਖਾਸ ਦੀ ਸੂਚਨਾ ਦੇ ਆਧਾਰ 'ਤੇ ਬਾਹੱਦ ਸ਼ਿਵ ਵਾਟਿਕਾ ਕਲੋਨੀ ਬਰਨਾਲਾ ਵਿਖੇ ਦੋਸ਼ੀ ਪਰਦੀਪ ਕੁਮਾਰ ਵਾਸੀ ਬਰਨਾਲਾ ਦੀ ਦੁਕਾਨ 'ਤੇ ਰੇਡ ਕਰਕੇ ਉਸ ਨੂੰ ਨਾਜਾਇਜ਼ ਤੌਰ 'ਤੇ ਰੱਖੇ ਪਟਾਕਿਆਂ ਸਮੇਤ ਗ੍ਰਿਫਤਾਰ ਕੀਤਾ ਹੈ।


cherry

Content Editor

Related News