ਸਰਬਜੀਤ ਸਿੰਘ ਤੂਰ ਨੇ ਬਤੌਰ ਜ਼ਿਲਾ ਸਿੱਖਿਆ ਅਫਸਰ ਅਹੁਦਾ ਸੰਭਾਲਿਆ

08/10/2019 4:40:38 PM

ਬਰਨਾਲਾ(ਵਿਵੇਕ ਸਿੰਧਵਾਨੀ, ਰਵੀ) : ਸੂਬਾ ਸਰਕਾਰ ਦੇ ਸਿੱਖਿਆ ਵਿਭਾਗ ਵਲੋਂ ਜਾਰੀ ਹੁਕਮਾਂ ਅਨੁਸਾਰ ਜ਼ਿਲਾ ਮੋਗਾ ਤੋਂ ਬਦਲ ਕੇ ਆਏ ਸਰਬਜੀਤ ਸਿੰਘ ਤੂਰ ਨੇ ਬਤੌਰ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਵਜੋਂ ਇੱਥੇ ਆਪਣਾ ਆਹੁਦਾ ਸੰਭਾਲ ਲਿਆ ਹੈ। ਉਨ੍ਹਾਂ ਦੀ ਇਸ ਨਿਯੁਕਤੀ 'ਤੇ ਉਪ ਜ਼ਿਲਾ ਸਿੱਖਿਆ ਅਫਸਰ ਸੈਕੰਡਰੀ ਮੈਡਮ ਹਰਕੰਵਲਜੀਤ ਕੌਰ ਅਤੇ ਜ਼ਿਲਾ ਸਕੂਲ ਸਿੱਖਿਆ ਸੁਧਾਰ ਟੀਮ ਮੈਂਬਰਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।

ਆਹੁਦਾ ਸੰਭਾਲਣ ਉਪਰੰਤ ਤੂਰ ਨੇ ਕਿਹਾ ਕਿ ਵਿਭਾਗੀ ਹੁਕਮਾਂ ਅਨੁਸਾਰ ਜ਼ਿਲੇ ਦੇ ਵਿੱਦਿਅਕ ਪੱਧਰ ਨੂੰ ਹੋਰ ਉਚਾਈਆਂ ਵੱਲ ਲਿਜਾਣਾ ਉਨ੍ਹਾਂ ਦੀ ਤਰਜ਼ੀਹ ਰਹੇਗੀ। ਉਨ੍ਹਾਂ ਕਿਹਾ ਕਿ ਮੇਰੀ ਕੋਸ਼ਿਸ਼ ਰਹੇਗੀ ਕਿ ਕਿਸੇ ਵੀ ਅਧਿਆਪਕ ਨੂੰ ਆਪਣੇ ਕੰਮਾਂ-ਕਾਰਾਂ ਲਈ ਦਫਤਰਾਂ 'ਚ ਗੇੜੇ ਮਾਰਨ ਦੀ ਜ਼ਰੂਰਤ ਨਾ ਪਵੇ ਤਾਂ ਕਿ ਅਧਿਆਪਕ ਆਪਣਾ ਸਾਰਾ ਕੀਮਤੀ ਸਮਾਂ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਬਿਹਤਰ ਬਣਾਉਣ ਵੱਲ•ਲਗਾ ਸਕਣ। ਉਨ੍ਹਾਂ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਮਿਹਨਤ 'ਤੇ ਵਿਸ਼ਵਾਸ਼ ਪ੍ਰਗਟਾਉਂਦਿਆਂ ਕਿਹਾ ਕਿ ਸਰਕਾਰੀ ਸਕੂਲ ਨਿੱਜੀ ਸਕੂਲਾਂ ਨੂੰ ਹਰ ਖੇਤਰ 'ਚ ਮਾਤ ਦੇਣ ਦੇ ਸਮਰੱਥ ਬਣਦੇ ਜਾ ਰਹੇ ਹਨ। ਉਨ੍ਹਾਂ ਦੇ ਆਹੁਦਾ ਸੰਭਾਲਣ ਮੌਕੇ ਡਾ. ਰਵਿੰਦਰਪਾਲ ਸਿੰਘ ਪ੍ਰਿੰਸੀਪਲ, ਰਾਕੇਸ਼ ਕੁਮਾਰ ਪ੍ਰਿੰਸੀਪਲ, ਮਨਪਾਲ ਸਿੰਘ ਐਲ.ਏ ਸਮੇਤ ਸਮੁੱਚਾ ਦਫਤਰੀ ਅਮਲਾ ਹਾਜ਼ਰ ਸੀ।


cherry

Content Editor

Related News