''ਸਾਂਝੀ ਰਸੋਈ'' ਚਲਾਉਣ ਵਾਲੀਆਂ ਰੈੱਡ ਕਰਾਸ ਦੀਆਂ ਵਰਕਰਾਂ ਤਨਖਾਹ ਤੋਂ ਵਾਂਝੀਆਂ

01/11/2020 1:25:53 PM

ਬਰਨਾਲਾ (ਪੁਨੀਤ ਮਾਨ) : ਬਰਨਾਲਾ ਜ਼ਿਲਾ ਪ੍ਰਸ਼ਾਸਨ ਵੱਲੋਂ ਰੈੱਡ ਕਰਾਸ ਦੀ ਸਹਾਇਤਾ ਨਾਲ ਕਸਬਾ ਧਨੌਲਾ ਵਿਚ ਗਰੀਬ ਲੋਕਾਂ ਦਾ ਪੇਟ ਭਰਨ ਲਈ ਸਾਂਝੀ ਰਸੋਈ ਚਲਾਈ ਜਾ ਰਹੀ ਹੈ, ਜਿਸ ਵਿਚ ਗਰੀਬ ਲੋਕ 10 ਰੁਪਏ ਵਿਚ ਭਰਪੇਟ ਭੋਜਨ ਕਰ ਸਕਦੇ ਹਨ ਪਰ ਇਸ ਸਾਂਝੀ ਰਸੋਈ ਵਿਚ ਕੰਮ ਕਰਨ ਵਾਲੀਆਂ ਔਰਤਾਂ ਤਨਖਾਹ ਨਾ ਮਿਲਣ ਕਾਰਨ ਪਰੇਸ਼ਾਨ ਹਨ।

ਸਾਂਝੀ ਰਸੋਈ ਵਿਚ ਕੰਮ ਕਰਨ ਵਾਲੀਆਂ ਔਰਤਾਂ ਨੇ ਦੱਸਿਆ ਕਿ ਉਹ ਰੋਜ਼ਾਨਾ ਸਵੇਰੇ 9 ਵਜੇ ਤੋਂ ਸ਼ਾਮ 3 ਵਜੇ ਤੱਕ ਕੰਮ ਕਰਦੀਆਂ ਹਨ ਅਤੇ 2500 ਰੁਪਏ ਮਹੀਨਾ ਤਨਖਾਹ ਲੈਂਦੀਆਂ ਹਨ। ਉਨ੍ਹਾਂ ਦੱਸਿਆ ਕਿ ਉਹ ਪਿਛਲੇ 3 ਮਹੀਨਿਆਂ ਤੋਂ ਇਸ ਰਸੋਈ ਵਿਚ ਕੰਮ ਕਰ ਰਹੀਆਂ ਹਨ ਪਰ ਉਨ੍ਹਾਂ ਨੂੰ ਤਨਖਾਹ ਸਿਰਫ 1 ਮਹੀਨੇ ਦੀ ਹੀ ਮਿਲੀ ਹੈ ਜਦੋਂਕਿ 2 ਮਹੀਨਿਆਂ ਦੀ ਤਨਖਾਹ ਉਨ੍ਹਾਂ ਨੂੰ ਅਜੇ ਤੱਕ ਨਹੀਂ ਮਿਲੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਤਨਖਾਹ ਲਈ ਸਾਂਝੀ ਰਸੋਈ ਸੰਚਾਲਕਾਂ ਨੂੰ ਕਈ ਵਾਰ ਕਹਿ ਚੁੱਕੀਆਂ ਹਨ ਪਰ ਹਰ ਵਾਰ ਉਨ੍ਹਾਂ ਨੂੰ ਇਹ ਕਿਹਾ ਜਾਂਦਾ ਹੈ ਕਿ ਜਲਦੀ ਹੀ ਤੁਹਾਨੂੰ ਤਨਖਾਹ ਦੇ ਦਿੱਤੀ ਜਾਵੇਗੀ।

ਉਥੇ ਹੀ ਇਸ ਪੂਰੇ ਮਾਮਲੇ ਸਬੰਧੀ ਬਰਨਾਲਾ ਦੀ ਏ.ਡੀ.ਸੀ. ਰੂਹੀ ਦੁੱਗ ਨੇ ਪੱਲਾ ਝਾੜਦੇ ਹੋਏ ਕਿਹਾ ਕਿ ਇਹ ਰਸੋਈ ਰੈੱਡ ਕਰਾਸ ਵੱਲੋਂ ਇਕ ਪ੍ਰਾਈਵੇਟ ਵਿਅਕਤੀ ਨਾਲ ਮਿਲ ਕੇ ਚਲਾਈ ਜਾ ਰਹੀ ਹੈ। ਉਹ ਇਸ ਸਬੰਧੀ ਰੈੱਡ ਕਰਾਸ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ ਅਤੇ ਸਾਂਝੀ ਰਸੋਈ ਵਿਚ ਕੰਮ ਕਰਨ ਵਾਲੀਆਂ ਔਰਤਾਂ ਦੀ ਪੈਂਡਿੰਗ ਪਈ ਤਨਖਾਹ ਉਨ੍ਹਾਂ ਨੂੰ ਜਲਦੀ ਦੇ ਦਿੱਤੀ ਜਾਏਗੀ।

cherry

This news is Content Editor cherry