ਲੁੱਟ-ਖੋਹ ਦਾ ਸਾਮਾਨ ਵੰਡਦੇ 4 ਲੁਟੇਰੇ ਗ੍ਰਿਫਤਾਰ

01/14/2020 5:23:34 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਲੁੱਟ-ਖੋਹ ਦਾ ਸਾਮਾਨ ਵੰਡਦਿਆਂ ਪੁਲਸ ਨੇ 4 ਲੁਟੇਰਿਆਂ ਨੂੰ ਗ੍ਰਿਫਤਾਰ ਕੀਤਾ ਹੈ। ਪ੍ਰੈੱਸ ਕਾਨਫਰੰਸ ਵਿਚ ਜਾਣਕਾਰੀ ਦਿੰਦਿਆਂ ਥਾਣਾ ਸਿਟੀ 2 ਦੇ ਐੱਸ. ਐੱਚ. ਓ. ਰਣਜੀਤ ਸਿੰਘ ਨੇ ਦੱਸਿਆ ਕਿ ਬਿੱਲੂ ਖਾਨ ਨੇ ਆਪਣੇ ਸਾਥੀਆਂ ਨਿਰਮਲ ਸਿੰਘ, ਅਜੈ ਸਿੰਘ, ਬਲਕਾਰ ਸਿੰਘ, ਜਤਿੰਦਰ ਵਿੱਕੀ ਨਾਲ ਇਕ ਗਿਰੋਹ ਬਣਾਇਆ ਹੋਇਆ ਸੀ। ਜੋ ਬਰਨਾਲਾ 'ਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਬੀਤੇ ਦਿਨੀਂ ਮੁਖਬਰ ਦੀ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਅਗਰਸੈਨ ਕਾਲੋਨੀ ਨੇੜੇ ਇਕ ਪਲਾਟ 'ਚ ਲੁੱਟ-ਖੋਹ ਦਾ ਸਾਮਾਨ ਵੰਡਦਿਆਂ 4 ਲੁਟੇਰਿਆਂ ਬਿੱਲੂ ਖਾਨ, ਨਿਰਮਲ ਸਿੰਘ, ਅਜੈ ਸਿੰਘ, ਬਲਕਾਰ ਸਿੰਘ ਵਾਸੀਆਨ ਬਰਨਾਲਾ ਨੂੰ 8 ਮੋਬਾਇਲਾਂ ਸਮੇਤ ਗ੍ਰਿਫਤਾਰ ਕੀਤਾ।

ਇਨ੍ਹਾਂ ਨੇ ਇਹ ਘਟਨਾਵਾਂ ਚਿੰਟੂ ਪਾਰਕ, ਹੰਡਿਆਇਆ ਰੋਡ, ਲੱਖੀ ਕਾਲੋਨੀ, ਅਨਾਜ ਮੰਡੀ, 22 ਏਕੜ ਵਿਚ ਅੰਜਾਮ ਦਿੱਤੀਆਂ। ਇਨ੍ਹਾਂ ਦਾ ਇਕ ਸਾਥੀ ਜਤਿੰਦਰ ਵਿੱਕੀ ਵਾਸੀ ਬਰਨਾਲਾ ਫਰਾਰ ਹੈ। ਗ੍ਰਿਫਤਾਰ ਲੁਟੇਰਿਆਂ ਦੀ ਉਮਰ 21-22 ਸਾਲ ਦੇ ਕਰੀਬ ਹੈ। ਇਸ ਮੌਕੇ ਥਾਣੇਦਾਰ ਧਰਮਪਾਲ ਵੀ ਹਾਜ਼ਰ ਸਨ।


cherry

Content Editor

Related News