ਪੰਜਾਬ ਕ੍ਰਿਕਟ ਐਸੋ. ਦੇ ਪ੍ਰਧਾਨ ਦਾ ਬਰਨਾਲਾ ਪੁੱਜਣ ''ਤੇ ਕੀਤਾ ਵਿਸ਼ੇਸ ਸਨਮਾਨ

11/10/2019 3:18:17 PM

ਬਰਨਾਲਾ (ਰਵੀ) : ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮ ਸ਼੍ਰੀ ਰਜਿੰਦਰ ਗੁਪਤਾ ਦੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਫਿਰ ਤੋਂ ਪ੍ਰਧਾਨ ਬਣਨ 'ਤੇ ਉਨ੍ਹਾਂ ਦਾ ਬਰਨਾਲਾ ਪੁੱਜਣ 'ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਸਨਮਾਨ ਬਰਨਾਲਾ ਵੈਲਫੇਅਰ ਕਲੱਬ ਵੱਲੋਂ ਚੇਅਰਮੈਨ ਵਿਵੇਕ ਸਿੰਧਵਾਨੀ ਦੀ ਅਗਵਾਈ ਵਿਚ ਕੀਤਾ ਗਿਆ। ਉਨ੍ਹਾਂ ਨੂੰ ਹੱਥ ਨਾਲ ਤਿਆਰ ਕੀਤੀ ਗਈ ਉਨ੍ਹਾਂ ਦੀ ਪੇਂਟਿੰਗ ਭੇਂਟ ਕੀਤੀ ਗਈ। ਆਪਣੀ ਹੱਥ ਨਾਲ ਬਣੀ ਪੇਂਟਿੰਗ ਨੂੰ ਦੇਖ ਕੇ ਉਹ ਬਹੁਤ ਹੀ ਹੈਰਾਨ ਹੋ ਗਏ।

ਕਲੱਬ ਦੇ ਚੇਅਰਮੈਨ ਵਿਵੇਕ ਸਿੰਧਵਾਨੀ ਨੇ ਕਿਹਾ ਕਿ ਪਦਮ ਸ਼੍ਰੀ ਰਜਿੰਦਰ ਗੁਪਤਾ ਦੇ ਹੱਥਾਂ ਵਿਚ ਪੰਜਾਬ ਕ੍ਰਿਕਟ ਐਸੋਸੀਏਸ਼ਨ ਦਾ ਭਵਿੱਖ ਬਹੁਤ ਹੀ ਉਜਵਲ ਹੈ। ਉਨ੍ਹਾਂ ਦੇ ਫਿਰ ਤੋਂ ਪ੍ਰਧਾਨ ਬਣਨ ਨਾਲ ਪੰਜਾਬ ਵਿਚ ਹੋਣਹਾਰ ਕ੍ਰਿਕਟ ਖਿਡਾਰੀ ਪੰਜਾਬ ਵਿਚ ਪੈਦਾ ਹੋਣਗੇ ਜੋ ਕਿ ਰਾਸ਼ਟਰੀ ਟੀਮ ਵਿਚ ਆਪਣਾ ਸਥਾਨ ਬਣਾਉਣਗੇ। ਪਦਮ ਸ਼੍ਰੀ ਰਜਿੰਦਰ ਗੁਪਤਾ ਨੇ ਕਿਹਾ ਕਿ ਉਹ ਪੰਜਾਬ ਵਿਚ ਕ੍ਰਿਕਟ ਖਿਡਾਰੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਵਿਸ਼ੇਸ ਕਦਮ ਚੁੱਕਣਗੇ। ਇਸ ਮੌਕੇ 'ਤੇ ਬਰਨਾਲਾ ਵੈਲਫੇਅਰ ਕਲੱਬ ਦੇ ਨੀਟੂ ਢੀਂਗਰਾ, ਰਾਜੇਸ਼ ਕਾਂਸਲ, ਦੀਪੂ ਅਨੰਦ, ਅਸ਼ੋਕ ਕੁਮਾਰ ਆਦ ਵੀ ਹਾਜ਼ਰ ਸਨ।


cherry

Content Editor

Related News