ਅਸ਼ਲੀਲ ਫੋਟੋਆਂ ਖਿੱਚ ਕੇ ਵਿਅਕਤੀ ਨੂੰ ਕੀਤਾ ਬਲੈਕਮੇਲ, 3 ਖਿਲਾਫ ਮਾਮਲਾ ਦਰਜ

01/19/2020 5:21:34 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਇਕ ਵਿਅਕਤੀ ਦੀਆਂ ਅਸ਼ਲੀਲ ਫੋਟੋਆਂ ਖਿੱਚ ਕੇ ਉਸ ਨੂੰ ਬਲੈਕਮਲ ਕਰਨ ਦੇ ਦੋਸ਼ ਵਿਚ ਪੁਲਸ ਨੇ 1 ਔਰਤ ਸਮੇਤ 3 ਵਿਅਕਤੀਆਂ 'ਤੇ ਕੇਸ ਦਰਜ ਕੀਤਾ ਹੈ। ਥਾਣਾ ਸਿਟੀ 2 ਦੇ ਪੁਲਸ ਅਧਿਕਾਰੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਕੋਲ ਸਤਨਾਮ ਸਿੰਘ ਵਾਸੀ ਫਰਵਾਹੀ ਨੇ ਬਿਆਨ ਦਰਜ ਕਰਵਾਏ ਕਿ ਉਸ ਨੂੰ 17 ਜਨਵਰੀ ਨੂੰ ਰੇਨੂੰ ਉਰਫ ਕਮਲ ਨੇ ਫੋਨ ਕਰਕੇ ਆਪਣੇ ਘਰ ਕਿਸੇ ਜ਼ਰੂਰੀ ਕੰਮ ਦਾ ਬਹਾਨਾ ਬਣਾਕੇ ਸੱਦ ਲਿਆ ਅਤੇ ਕਮਰੇ ਵਿਚ ਬਿਠਾ ਦਿੱਤਾ, ਜਿੱਥੇ 2 ਅਣਪਛਾਤੇ ਵਿਅਕਤੀ ਪਹਿਲਾਂ ਹੀ ਬੈਠੇ ਸਨ। ਫਿਰ ਰੇਨੂੰ ਕਮਰੇ ਵਿਚ ਚਾਹ ਲੈ ਕੇ ਆਈ ਤਾਂ ਮੇਰੇ ਜਬਰਦਸ਼ਤੀ ਕੱਪੜੇ ਉਤਾਰ ਕੇ ਫੋਟੋਆਂ ਖਿੱਚ ਲਈਆਂ ਅਤੇ ਕਿਹਾ ਕਿ ਆਪਣੇ ਘਰ ਗੱਲ ਕਰਵਾ, ਜਿਸ 'ਤੇ ਉਸ ਨੇ ਆਪਣੇ ਚਾਚੇ ਦੇ ਲੜਕੇ ਨਾਲ ਗੱਲ ਕਰਵਾ ਦਿੱਤੀ ਤਾਂ ਉਨ੍ਹਾਂ ਨੇ ਕਿਹਾ ਕਿ ਤੁਹਾਡਾ ਵਿਅਕਤੀ ਸਾਡੇ ਕਬਜੇ ਵਿਚ ਹੈ। ਤੁਸੀਂ ਡੇਢ ਲੱਖ ਰੁਪਏ ਲੈ ਕੇ ਆਓ, ਨਹੀਂ ਤਾਂ ਤੁਹਾਡੇ ਇਸ ਦੀਆਂ ਅਸ਼ਲੀਲ ਫੋਟੋਆਂ ਨੈਟ 'ਤੇ ਵਾਇਰਲ ਕਰ ਦੇਵਾਂਗੇ। ਫਿਰ ਚਾਚੇ ਦਾ ਲੜਕਾ ਰੇਲਵੇ ਸਟੇਸ਼ਨ ਕੋਲ ਪਹੁੰਚ ਗਿਆ,  ਜਿੱਥੇ 2 ਨਾਮਾਲੂਮ ਵਿਅਕਤੀ ਜਿਸ ਵਿਚੋਂ ਇਕ ਵਿਅਕਤੀ ਦਾ ਨਾਮ ਲੜਕੀ ਅਜੇ ਲੈ ਰਹੀ ਸੀ। ਪੁਲਸ ਨੂੰ ਦੇਖ ਕੇ ਉਸ ਨੂੰ ਛੱਡ ਕੇ ਮੌਕੇ ਤੋਂ ਫਰਾਰ ਹੋ ਗਏ। ਮੁਦਈ ਦੇ ਬਿਆਨਾਂ ਦੇ ਆਧਾਰ 'ਤੇ ਪੁਲਸ ਨੇ ਰੇਨੂੰ, ਅਜੇ, ਅਤੇ ਇਕ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

cherry

This news is Content Editor cherry