ਪਿਆਜ ਦੀਆਂ ਵਧੀਆਂ ਕੀਮਤਾਂ ਨੇ ਲੋਕਾਂ ਦੀਆਂ ਅੱਖਾਂ ''ਚੋਂ ਕੱਢਾਏ ਅੱਥਰੂ

09/23/2019 3:37:32 PM

ਸੰਗਰੂਰ/ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਨਾਸਿਕ ਵਿਚ ਆਏ ਹੜ੍ਹ ਦਾ ਅਸਰ ਜ਼ਿਲੇ ਵਿਚ ਪਿਆਜ ਦੀਆਂ ਲਗਾਤਾਰ ਵਧ ਰਹੀਆਂ ਕੀਮਤਾਂ ਦੇ ਰੂਪ ਵਿਚ ਨਜ਼ਰ ਆ ਰਿਹਾ ਹੈ। ਜ਼ਿਲੇ ਵਿਚ ਪਿਆਜ ਦੀਆਂ ਕੀਮਤਾਂ ਲੋਕਾਂ ਦੀ ਜੇਬ 'ਤੇ ਵਾਧੂ ਬੋਝ ਪਾ ਰਹੀਆਂ ਹਨ। 15 ਦਿਨ ਪਹਿਲਾਂ ਤੱਕ ਪਿਆਜ ਥੋਕ ਵਿਚ 22 ਤੋਂ 25 ਰੁਪਏ ਕਿਲੋ ਤੱਕ ਅਤੇ ਰਿਟੇਲ ਵਿਚ 30 ਰੁਪਏ ਕਿਲੋ ਤੱਕ ਵਿਕ ਰਿਹਾ ਸੀ ਪਰ ਮਹਾਰਾਸ਼ਟਰ ਦੇ ਜ਼ਿਲੇ ਨਾਕਿਸ ਜਿਥੋਂ ਪਿਆਜ ਦੀ ਮੁੱਖ ਰੂਪ ਵਿਚ ਸਪਲਾਈ ਹੁੰਦੀ ਹੈ, ਉਥੇ ਹੜ੍ਹ• ਆਉਣ ਕਾਰਨ ਪਿਆਜ ਦੀ ਸਪਲਾਈ ਰੁਕਣ ਨਾਲ ਪਿਆਜ ਦੀਆਂ ਕੀਮਤਾਂ ਅਚਾਨਕ ਆਸਮਾਨ ਨੂੰ ਛੂਹਣ ਲੱਗੀਆਂ ਹਨ, ਜਿਸ ਕਾਰਨ ਸਬਜ਼ੀ ਮੰਡੀ ਵਿਚ ਹੁਣ ਪਿਆਜ ਮੱਧ ਵਰਗੀ ਅਤੇ ਗਰੀਬ ਲੋਕਾਂ ਨੂੰ ਆਪਣੇ ਵੱਲ ਖਿੱਚਣ ਵਿਚ ਨਾਕਾਮਯਾਬ ਹੋ ਰਿਹਾ ਹੈ। ਮੰਡੀ ਵਿਚ ਪਿਆਜ ਦੀ ਖਪਤ ਵੀ 20 ਤੋਂ 30 ਪ੍ਰਤੀਸ਼ਤ ਤੱਕ ਘੱਟ ਗਈ ਹੈ।

ਇਸ ਸਮੇਂ ਥੋਕ ਵਿਚ ਪਿਆਜ 50 ਤੋਂ 52 ਰੁਪਏ ਪ੍ਰਤੀ ਕਿਲੋ ਅਤੇ ਰਿਟੇਲ ਵਿਚ 60 ਤੋਂ 65 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਹੈ। ਪਿਆਜ ਦੀਆਂ ਕੀਮਤਾਂ ਦੁੱਗਣੀਆਂ ਤੋਂ ਵੀ ਜ਼ਿਆਦਾ ਹੋਣ ਦੇ ਕਾਰਨ ਹੁਣ ਇਹ ਘਰਾਂ ਵਿਚ ਸਲਾਦ ਦੀਆਂ ਪਲੇਟਾਂ ਤੋਂ ਬਾਹਰ ਹੋਣ ਲੱਗਿਆ ਹੈ ਅਤੇ ਹੋਟਲਾਂ ਵਿਚ ਵੀ ਸਲਾਦ ਦੀਆਂ ਪਲੇਟਾਂ ਵਿਚ ਪਿਆਜ ਦੀ ਮਾਤਰਾ ਘੱਟ ਹੋਣੀ ਸ਼ੁਰੂ ਹੋ ਗਈ ਹੈ। ਬਹੁਤ ਘੱਟ ਲੋਕ 60 ਰੁਪਏ ਕਿਲੋ ਦੇ ਭਾਅ ਪਿਆਜ ਖਰੀਦਣ ਨੂੰ ਤਿਆਰ ਹੋ ਰਹੇ ਹਨ ਕਿਉਂਕਿ ਇਸ ਭਾਅ 'ਤੇ ਤਾਂ ਮੰਡੀ ਵਿਚ ਆਸਾਨੀ ਨਾਲ ਫਰੁੱਟ ਮਿਲ ਜਾਂਦਾ ਹੈ ਅਤੇ ਲੋਕਾਂ ਨੇ ਹੁਣ ਪਿਆਜ ਨੂੰ ਫਰੂਟ ਨਾਲ ਰੀਪਲੇਸ ਕਰਨਾ ਸ਼ੁਰੂ ਕਰ ਦਿੱਤਾ ਹੈ।

ਘਰੇਲੂ ਮਹਿਲਾ ਰੀਤਿਕਾ ਚੌਧਰੀ ਨੇ ਕਿਹਾ ਕਿ ਪਿਆਜ ਪਹਿਲਾਂ ਸਿਰਫ ਕੱਟਣ 'ਤੇ ਹੀ ਅੱਖਾਂ 'ਚੋਂ ਹੰਝੂ ਕੱਢਦਾ ਸੀ ਹੁਣ ਤਾਂ ਇਸ ਨੂੰ ਖਰੀਦਦੇ ਹੋਏ ਵੀ ਹੰਝੂ ਨਿਕਲ ਰਹੇ ਹਨ। ਹਾਲਤ ਤਾਂ ਇਹ ਹੋ ਗਈ ਹੈ ਕਿ ਹੁਣ ਸਲਾਦ ਦੀਆਂ ਗੱਲਾਂ ਤਾਂ ਦੂਰ, ਹੁਣ ਸਬਜੀ ਵਿਚ ਵੀ ਪਿਆਜ ਦਾ ਤੜਕਾ ਲਗਾਉਂਦੇ ਹੱਥ ਕੰਬਣ ਲੱਗਦੇ ਹਨ। ਪਿਆਜ ਸਮੇਤ ਜਿਥੇ ਸਾਰੀਆਂ ਸਬਜ਼ੀਆਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਉਥੇ ਹੀ ਆਲੂ ਮੰਡੀਆਂ ਵਿਚ ਰੁਲ ਰਿਹਾ ਹੈ। ਕਿਸਾਨਾਂ ਦੀ ਲਗਾਤ ਵੀ ਪੂਰੀ ਨਹੀਂ ਹੋ ਰਹੀ। ਮੰਡੀ ਵਿਚ ਆਲੂ ਦਾ ਭਾਅ 4 ਰੁਪਏ ਤੋਂ ਲੈ ਕੇ 5 ਰੁਪਏ ਤੱਕ ਦਾ ਹੈ।


cherry

Content Editor

Related News