ਨਵੇਂ SSP ਦੇ ਆਉਣ ’ਤੇ ਪੁਲਸ ਨੇ ਸ਼ਰਾਰਤੀ ਅਨਸਰਾਂ ਨੂੰ ਲਿਆ ਲਪੇਟੇ ’ਚ

02/19/2020 3:59:16 PM

ਬਰਨਾਲਾ (ਵਿਵੇਕ ਸਿੰਧਵਾਨੀ) – ਨਵੇਂ ਐੱਸ. ਐੱਸ. ਪੀ. ਸੰਦੀਪ ਗੋਇਲ ਦੇ ਚਾਰਜ ਸੰਭਾਲਣ ਮਗਰੋਂ ਬਰਨਾਲਾ ਪੁਲਸ ਨੇ ਸ਼ਰਾਰਤੀ ਅਨਸਰਾਂ ’ਤੇ ਸਖ਼ਤ ਰਵੱਈਆ ਅਪਣਾਉਣਾ ਸ਼ੁਰੂ ਕਰ ਦਿੱਤਾ। ਦੋ ਦਿਨਾਂ ’ਚ ਬਿਨਾਂ ਨੰਬਰੀ ਤੇ ਡਾਕੂਮੈਂਟਸ 'ਤੇ ਸ਼ਹਿਰ ’ਚ ਘੁੰਮ ਰਹੇ ਦੋ ਪਹੀਆਂ ਵਾਹਨਾਂ ਚਾਲਕਾਂ ਖਿਲਾਫ਼ ਸਖ਼ਤੀ ਕਰਨ ਮਗਰੋਂ ਰਾਤ ਨੂੰ ਸਰਵਜਨਕ ਸਥਾਨਾਂ 'ਤੇ ਸ਼ਰਾਬ ਪੀ ਕੇ ਹੁਲ੍ਹੜਬਾਜ਼ੀ ਕਰਨ ਵਾਲਿਆਂ ਨੂੰ ਪੁਲਸ ਨੇ ਲਪੇਟੇ ’ਚ ਲੈਣਾ ਸ਼ੁਰੂ ਕਰ ਦਿੱਤਾ। ਜਾਣਕਾਰੀ ਅਨੁਸਾਰ ਬੀਤੀ ਰਾਤ ਦੁਸਹਿਰਾਂ ਗਰਾਊਂਡ ਨੇੜੇ ਗੱਡੀ ’ਚ ਸ਼ਰਾਬ ਪੀ ਹੁਲੜਬਾਜ਼ੀ ਕਰਨ ਵਾਲੇ 4 ਨੌਜਵਾਨਾਂ ਨੂੰ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਮੱਖਣ ਸ਼ਾਹ ਨੇ ਦੱਸਿਆ ਕਿ ਉਨ੍ਹਾਂ ਨੇ ਹੁਲੜਬਾਜ਼ੀ ਕਰ ਰਹੇ ਮਲਕੀਤ ਸਿੰਘ, ਪ੍ਰੇਮ ਸਿੰਘ, ਅਭਿਨਿੰਦਰ ਸਿੰਘ, ਗੁਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਕੇ ਕਾਰ ਨੂੰ ਜ਼ਬਤ ਕਰ ਲਿਆ। ਉਕਤ ਨੌਜਵਾਨਾਂ ਦਾ ਡਾਕਟਰੀ ਮੁਆਇਨਾ ਵੀ ਕਰਵਾਇਆ ਗਿਆ, ਜਿਨ੍ਹਾਂ ਨੂੰ ਅੱਜ ਅਦਾਲਤ ’ਚ ਪੇਸ਼ ਕੀਤਾ ਜਾਵੇਗਾ।

PunjabKesari

ਆਪਣੇ ਢਾਬਿਆਂ ਅੱਗੇ ਕਾਰਾਂ ’ਚ ਸ਼ਰਾਬ ਪਿਲਾਉਣ ਵਾਲਿਆਂ 'ਤੇ ਕੀਤੀ ਜਾਵੇਗੀ ਕਾਰਵਾਈ
ਜਨਤਕ ਥਾਵਾਂ 'ਤੇ ਸ਼ਰਾਬ ਪੀਣ ਵਾਲਿਆਂ 'ਤੇ ਨਕੇਲ ਕਸਣ ਦਾ ਇਸ਼ਾਰਾ ਐੱਸ. ਐੱਸ. ਪੀ. ਸੰਦੀਪ ਗੋਇਲ ਨੇ ਆਪਣੀ ਪਹਿਲੀ ਕਾਨਫਰੰਸ ’ਚ ਕੀਤਾ। ਉਨ੍ਹਾਂ ਕਿਹਾ ਕਿ 24 ਘੰਟਿਆਂ ’ਚ ਜੋ ਲੋਕ ਜਨਤਕ ਥਾਵਾਂ 'ਤੇ ਸ਼ਰਾਬ ਪੀਂਦੇ ਹਨ ਤੇ ਹੁਲੜਬਾਜ਼ੀ ਕਰਦੇ ਹਨ, 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੋ ਲੋਕ ਆਪਣੇ ਹੋਟਲਾਂ ਜਾਂ ਢਾਬਿਆਂ ਅੱਗੇ ਕਾਰਾਂ ’ਚ ਸ਼ਰਾਬ ਪਿਲਾਉਣਗੇ, ਉਨ੍ਹਾਂ ਢਾਬਾ ਮਾਲਕਾਂ ਖਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ।

ਸ਼ਰਾਬੀਆਂ 'ਤੇ ਨਕੇਲ ਕਸਣ ਨਾਲ ਔਰਤਾਂ ਅਤੇ ਕੁੜੀਆਂ ਨੂੰ ਮਿਲੇਗੀ ਵੱਡੀ ਰਾਹਤ
ਯੂਥ ਆਗੂ ਡਿੰਪਲ ਉਪਲੀ ਨੇ ਕਿਹਾ ਕਿ ਸ਼ਹਿਰ ਦੇ ਭੀੜ-ਭਾੜ ਵਾਲੇ ਇਲਾਕਿਆਂ ’ਚ ਸ਼ਾਮ ਢਲਦੇ ਕਈ ਸ਼ਰਾਰਤੀ ਨੌਜਵਾਨ ਕਾਰਾਂ ’ਚ ਹੀ ਸ਼ਰਾਬ ਪੀਣ ਲੱਗ ਜਾਂਦੇ ਸਨ ਅਤੇ ਰਾਹ ’ਚ ਆਉਂਦੀਆਂ ਜਾਂਦੀਆਂ ਕੁੜੀਆਂ ਨਾਲ ਛੇੜਖਾਨੀ ਕਰਦੇ ਸਨ। ਸੰਦੀਪ ਗੋਇਲ ਨੇ ਅਜਿਹੇ ਲੋਕਾਂ ’ਤੇ ਨਕੇਲ ਪਾਉਣ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। 


rajwinder kaur

Content Editor

Related News