ਕੌਂਸਲ ਦੇ ਪ੍ਰਧਾਨ ਦੀ ਚੋਣ ਨਾ ਹੋਣ ''ਤੇ ਟੈਂਕੀ ''ਤੇ ਚੜ੍ਹੇ ਕੌਂਸਲਰ

06/27/2019 4:08:09 PM

ਬਰਨਾਲਾ (ਮੱਘਰ ਪੁਰੀ) : ਜ਼ਿਲਾ ਬਰਨਾਲਾ ਦੇ ਨਗਰ ਕੌਂਸਲ ਧਨੌਲਾ ਦੇ ਸਮੂਹ ਕੌਂਸਲਰਾਂ ਨੇ ਕੌਂਸਲ ਦੇ ਪ੍ਰਧਾਨ ਦੀ ਚੋਣ ਲੰਬੇ ਸਮੇਂ ਤੋਂ ਨਾ ਹੋਣ ਦੇ ਰੋਸ ਵਿਚ ਅੱਜ ਧਨੌਲਾ ਵਿਖੇ ਪਾਣੀ ਵਾਲੀ ਟੈਂਕੀ 'ਤੇ ਚੜ ਕੇ ਆਪਣਾ ਰੋਸ ਜ਼ਾਹਰ ਕੀਤਾ। ਟੈਂਕੀ 'ਤੇ ਚੜ੍ਹੇ ਮਰਦ ਅਤੇ ਔਰਤ ਕੌਂਸਲਰਾਂ ਨੇ ਪ੍ਰਸ਼ਾਸਨ ਅਤੇ ਕੌਂਸਲ ਦੇ ਈ. ਓ. ਖਿਲਾਫ ਨਾਅਰੇਬਾਜ਼ੀ ਕੀਤੀ।

ਇਸ ਮੌਕੇ ਕੌਂਸਲਰਾਂ ਨੇ ਦੋਸ਼ ਲਗਾਏ ਕਿ ਨਗਰ ਧਨੌਲਾ ਦੇ ਪਹਿਲੇ ਪ੍ਰਦਾਨ ਨੂੰ ਬੇਭਰੋਸਗੀ ਦਾ ਮਤਾ ਪਾ ਕੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਇਕ ਕੌਂਸਲਰ ਨੂੰ ਮੀਤ ਪ੍ਰਧਾਨ ਲਗਾਇਆ ਗਿਆ ਸੀ ਜਿਸ ਦਾ ਕਾਰਜਕਾਲ ਮੁੱਕ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਕੌਂਸਲ ਦੇ ਪ੍ਰਦਾਨ ਦੀ ਚੋਣ ਲਈ ਆਏ ਨੋਟੀਫਿਕੇਸ਼ਨ ਨੂੰ ਵੀ 7 ਮਹੀਨੇ ਬੀਤ ਚੁੱਕੇ ਹਨ ਪਰ ਅਧਿਕਾਰੀਆਂ ਵੱਲੋਂ ਕੌਂਸਲ ਦੇ ਪ੍ਰਦਾਨ ਦੀ ਚੋਣ ਨਹੀਂ ਕਾਰਵਾਈ ਜਾ ਰਹੀ, ਜਿਸ ਕਾਰਨ ਕਸਬੇ ਦੇ ਸਾਰੇ ਵਿਕਾਸ ਕਾਰਜ ਰੁੱਕੇ ਪਏ ਹਨ। ਉਨ੍ਹਾਂ ਈ.ਓ. 'ਤੇ ਦੋਸ਼ ਲਗਾਉਂਦਿਆ ਕਿਹਾ ਕੌਂਸਲ ਦਾ ਪ੍ਰਦਾਨ ਨਾ ਹੋਣ ਕਾਰਨ ਈ.ਓ. ਵੱਲੋਂ ਮਨਮਰਜੀ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਵਾਰ-ਵਾਰ ਉਨ੍ਹਾਂ ਦੀਆਂ ਨੂੰ ਦਰਕਿਨਾਰ ਕੀਤਾ ਗਿਆ ਹੈ, ਜਿਸ ਦੇ ਰੋਸ ਵਿਚ ਅੱਜ ਉਹ ਟੈਂਕੀ 'ਤੇ ਚੜ੍ਹ ਕੇ ਸੰਘਰਸ਼ ਕਰਨ ਲਈ ਮਜਬੂਰ ਹੋਏ ਹਨ।

ਇਸ ਮਾਮਲੇ ਸਬੰਧੀ ਈ.ਓ. ਬਰਨਾਲਾ ਨੇ ਦੱਸਿਆ ਕਿ ਕੌਂਸਲ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਸਬੰਧੀ ਮਸਲਾ ਉਨ੍ਹਾਂ ਡੀ.ਸੀ. ਬਰਨਾਲਾ ਦੇ ਧਿਆਨ ਚਿ ਲਿਆਂਦਾ ਹੈ ਅਤੇ ਡੀ.ਸੀ. ਬਰਨਾਲਾ ਵੱਲੋਂ ਹੀ ਇਹ ਚੋਣ ਕਾਰਵਾਈ ਜਾਵੇਗੀ। ਇਸ ਮੌਕੇ ਉਨ੍ਹਾਂ ਆਪਣੇ 'ਤੇ ਲਗਾਏ ਜਾਂਦੇ ਦੋਸ਼ਾਂ ਨੂੰ ਵੀ ਸਿਰੇ ਤੋਂ ਨਕਾਰਿਆ।

cherry

This news is Content Editor cherry