ਧਨੇਰ ਦੀ ਰਿਹਾਈ ਲਈ ਲਗਾਇਆ ਧਰਨਾ ਛੇਵੇਂ ਦਿਨ ''ਚ ਦਾਖਲ

10/05/2019 4:52:58 PM

ਬਰਨਾਲਾ (ਪੁਨੀਤ ਮਾਨ) : ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਮਨਜੀਤ ਸਿੰਘ ਧਨੇਰ ਦੀ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖਦੇ ਹੋਏ ਜੇਲ ਭੇਜਣ ਤੋਂ ਬਾਅਦ ਐਕਸ਼ਨ ਕਮੇਟੀ ਵੱਲੋਂ ਬਰਨਾਲਾ ਸਬ ਜੇਲ ਦੇ ਸਾਹਮਣੇ ਲਗਾਇਆ ਗਿਆ ਪੱਕਾ ਧਰਨਾ ਅੱਜ ਛੇਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਧਰਨੇ 'ਤੇ ਬੈਠੇ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਮਨਜੀਤ ਸਿੰਘ ਧਨੇਰ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਇਹ ਧਰਨਾ ਇਸੇ ਤਰ੍ਹਾਂ ਜ਼ਾਰੀ ਰਹੇਗਾ।

ਦੱਸ ਦੇਈਏ ਕਿ 1997 ਵਿਚ ਬਰਨਾਲਾ ਦੇ ਕਸਬਾ ਮਹਿਲਕਲਾਂ ਵਿਚ ਕਿਰਨਜੀਤ ਕੌਰ ਬਲਾਤਕਾਰ ਅਤੇ ਹੱਤਿਆ ਮਾਮਲੇ ਨੂੰ ਦੇਸ਼ਵਿਆਪੀ ਅੰਦੋਲਨ ਵਿਚ ਬਦਲਣ ਵਾਲਿਆਂ ਵਿਚੋਂ ਇਕ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਸੀਨੀਅਰ ਨੇਤਾ ਮਨਜੀਤ ਸਿੰਘ ਧਨੇਰ ਨੇ 30 ਸਤੰਬਰ ਨੂੰ ਬਰਨਾਲਾ ਕੋਰਟ ਵਿਚ ਪੇਸ਼ ਹੋ ਕੇ ਆਤਮ-ਸਮਰਪਣ ਕੀਤਾ ਸੀ। ਲੱਗਭਗ 45 ਮਿੰਟ ਦੀ ਚੱਲੀ ਕਾਰਵਾਈ ਤੋਂ ਬਾਅਦ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਬਰਕਰਾਰ ਰੱਖਦੇ ਹੋਏ ਧਨੇਰ ਨੂੰ ਬਰਨਾਲਾ ਜੇਲ ਭੇਜ ਦਿੱਤਾ, ਉਦੋਂ ਤੋਂ ਲੈ ਕੇ ਅੱਜ ਐਕਸ਼ਨ ਕਮੇਟੀ ਨੇ ਬਰਨਾਲਾ ਸਬ ਜੇਲ ਦੇ ਬਾਹਰ ਧਰਨਾ ਲਗਾਇਆ ਹੋਇਆ ਹੈ।

cherry

This news is Content Editor cherry