ਬਰਨਾਲਾ : ਬਲਾਕ ਮਹਿਲ ਕਲਾਂ ’ਚ ਹਨ ਕਾਲੇ ਪੀਲੀਏ ਵਰਗੀ ਬੀਮਾਰੀ ਦੇ ਸ਼ਿਕਾਰ ਲੋਕ

02/23/2020 12:52:35 PM

ਬਰਨਾਲਾ (ਪੁਨੀਤ ਮਾਨ) - ਕਾਲੇ ਪੀਲੀਏ ਵਰਗੀ ਨਾ-ਮੁਰਾਬ ਬੀਮਾਰੀ ਦਾ ਸ਼ਿਕਾਰ ਹੋਣ ਕਾਰਨ ਬਰਨਾਲਾ ਜ਼ਿਲਾ ਮੁੜ ਤੋਂ ਚਰਚਾ ਦਾ ਵਿਸ਼ਾ ਬਣ ਗਿਆ ਹੈ। ਸਰਕਾਰੀ ਅੰਕੜਿਆਂ ਦੇ ਤਹਿਤ ਸਾਲ 2016 ਤੋਂ ਲੈ ਕੇ ਹੁਣ ਤੱਕ ਇਥੋਂ ਦੇ 3645 ਦੇ ਕਰੀਬ ਮਰੀਜ਼ ਸਾਹਮਣੇ ਆ ਚੁੱਕੇ ਹਨ। ਸਾਲ 2019 ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜ਼ਿਲੇ ’ਚ 570 ਦੇ ਕਰੀਬ ਮਰੀਜ਼ ਕਾਲੇ ਪੀਲੀਏ ਦੇ ਪਾਏ ਗਏ। ਮਿਲੇ ਗਏ ਅੰਕੜਿਆਂ ਦੇ ਤਹਿਤ ਹਿਸਾਬ ਲਗਾਉਣ ਦੇ ਪਤਾ ਲੱਗਾ ਕਿ ਇਸ ਬੀਮਾਰੀ ਦੇ ਸਭ ਤੋਂ ਵਧ ਮਰੀਜ਼ ਬਰਨਾਲਾ ਜ਼ਿਲੇ ਦੇ ਬਲਾਕ ਮਹਿਲ ਕਲਾਂ ਦੇ ਸਾਹਮਣੇ ਆਏ ਹਨ। ਪੂਰੇ ਜ਼ਿਲਿਆਂ ਦੇ ਪੀੜਤ ਮਰੀਜ਼ਾਂ ’ਚੋਂ 80 ਫੀਸਦੀ ਮਰੀਜ਼ ਮਹਿਲ ਕਲਾਂ ਬਲਾਕ ਦੇ ਹੀ ਹਨ। ਜਾਣਕਾਰੀ ਅਨੁਸਾਰ ਬਲਾਕ ਮਹਿਲ ਕਲਾਂ ਪਿੰਡ ਕਲਾਲਾ ਇਕ ਅਜਿਹਾ ਪਿੰਡ ਹੈ, ਜਿਥੇ 4000 ਦੇ ਕਰੀਬ ਲੋਕ ਰਹਿੰਦੇ ਹਨ, ਜਿਨ੍ਹਾਂ ’ਚੋਂ ਹੈਪੇਟਾਈਟਸ-ਸੀ ਦੇ ਹੁਣ ਤੱਕ 800 ਮਰੀਜ਼ ਹਨ। ਇਸ ਬੀਮਾਰ ਦੇ ਕਾਰਨ 5 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਥੇ ਅਜਿਹਾ ਕੋਈ ਘਰ ਨਹੀਂ, ਜਿਥੇ ਇਕ ਵੀ ਮਰੀਜ਼ ਇਸ ਬੀਮਾਰੀ ਤੋਂ ਪੀੜਤ ਨਾ ਹੋਵੇ। 

ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਸਾਲ 2013 ’ਚ ਹੈਪੇਟਾਈਟਸ-ਸੀ ਦੇ ਸਭ ਤੋਂ ਵੱਧ ਮਰੀਜ਼ ਇਥੇ ਹੀ ਸਨ, ਜਿਸ ਕਾਰਨ ਇਹ ਪਿੰਡ ਪੂਰੇ ਪੰਜਾਬ ’ਚ ਚਰਚਾ ਜਾ ਵਿਸ਼ਾ ਬਣ ਗਿਆ ਸੀ। ਪਿੰਡ ਦੇ ਲੋਕ ਅਨਪੜ੍ਹ ਅਤੇ ਬਦਨਾਮ ਨਾ ਹੋਣ ਦੇ ਕਾਰਨ ਆਪਣਾ ਨਾਂ ਸਰਕਾਰੀ ਅੰਕੜਿਆਂ ’ਚ ਦਰਜ ਨਹੀਂ ਕਰਵਾਉਂਦੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਇਸ ਪਿੰਡ ’ਚ ਫੈਲੀ ਇਸ ਨਾ-ਮੁਰਾਦ ਬੀਮਾਰੀ ਤੋਂ ਮੁਕਤ ਕਰਵਾਉਣ ਲਈ ਕੋਈ ਉਪਰਾਲਾ ਨਹੀਂ ਕੀਤਾ। ਪਿੰਡ ਦੇ ਸਰਪੰਚ ਵਲੋਂ ਆਪਣੇ ਪੱਧਰ ’ਤੇ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ। 


rajwinder kaur

Content Editor

Related News