ਸਹੁਰਾ ਪਰਿਵਾਰ ਵੱਲੋਂ ਤੰਗ ਕਰਨ ''ਤੇ ਡਿਪਰੈਸ਼ਨ ''ਚ ਆਈ ਵਿਆਹੁਤਾ ਦੀ ਹੋਈ ਮੌਤ

10/04/2019 3:54:51 PM

ਬਰਨਾਲਾ(ਵਿਵੇਕ ਸਿੰਧਵਾਨੀ,ਰਵੀ) : ਸਹੁਰਾ ਪਰਿਵਾਰ ਵੱਲੋਂ ਤੰਗ ਪਰੇਸ਼ਾਨ ਕਰਨ ਦੇ ਚਲਦਿਆਂ ਡਿਪਰੈਸ਼ਨ ਕਾਰਨ ਵਿਆਹੁਤਾ ਦੀ ਮੌਤ ਹੋ ਜਾਣ ਕਾਰਨ ਉਸ ਦੇ ਸਹੁਰੇ ਪਰਿਵਾਰ ਵਿਰੁੱਧ ਥਾਣਾ ਭਦੌੜ ਵਿਖੇ ਕੇਸ ਦਰਜ ਕੀਤਾ ਗਿਆ ਹੈ।

ਸਹਾਇਕ ਥਾਣੇਦਾਰ ਮੱਘਰ ਸਿੰਘ ਨੇ ਦੱਸਿਆ ਕਿ ਮੁਦੱਈ ਬੁਧ ਰਾਮ ਵਾਸੀ ਭਦੌੜ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਸ ਦੀ ਲੜਕੀ ਨਵਦੀਪ ਕੌਰ ਦਾ ਵਿਆਹ ਸਨੀ ਭਾਟੀਆ ਵਾਸੀ ਬਠਿੰਡਾ ਨਾਲ ਹੋਇਆ ਸੀ ਅਤੇ ਸਨੀ ਭਾਟੀਆ ਅਤੇ ਉਸ ਦਾ ਪਰਿਵਾਰ ਲੜਕੀ ਨੂੰ ਸ਼ੁਰੂ ਤੋਂ ਹੀ ਤੰਗ ਪਰੇਸ਼ਾਨ ਕਰਦੇ ਸਨ। ਉਨ੍ਹਾਂ ਲੜਕੀ ਦੀ ਕੁੱਟਮਾਰ ਕਰਕੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਸੀ ਜਿਸ ਸਬੰਧੀ ਇਕ ਦਰਖਾਸਤ ਐਸ.ਐਸ.ਪੀ ਬਰਨਾਲਾ ਕੋਲ ਦਿੱਤੀ ਗਈ ਸੀ। 2 ਅਗਸਤ 2019 ਨੂੰ ਮੋਹਤਬਰ ਵਿਅਕਤੀਆਂ ਨੇ ਇਸ ਦਾ ਰਾਜੀਨਾਮਾ ਕਰਵਾ ਦਿੱਤਾ ਸੀ ਅਤੇ ਇਸ ਰਾਜੀਨਾਮੇ ਤਹਿਤ ਸਨੀ ਭਾਟੀਆ ਉਕਤ ਨੇ ਮੰਨਿਆ ਸੀ ਕਿ ਉਹ ਨਵਦੀਪ ਕੌਰ ਨੂੰ ਨਾਲ ਲੈ ਕੇ ਜਾਵੇਗਾ ਪਰ ਕੀਤੇ ਕਰਾਰ ਮੁਤਾਬਕ ਉਹ ਨਵਦੀਪ ਕੌਰ ਨੂੰ ਲੈਣ ਨਹੀਂ ਆਇਆ। ਸਗੋਂ ਸਨੀ ਭਾਟੀਆ ਨੇ ਕੋਰਟ ਰਾਹੀ ਤਲਾਕ ਦੇ ਸੰਮਣ ਭੇਜ ਦਿੱਤੇ, ਜਿਸ ਕਾਰਨ ਨਵਦੀਪ ਕੌਰ ਡਿਪਰੈਸ਼ਨ 'ਚ ਰਹਿਣ ਲੱਗੀ ਅਤੇ ਬਿਮਾਰ ਹੋ ਗਈ ਅਤੇ ਬੀਤੀ 2 ਅਕਤੂਬਰ ਨੂੰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲਸ ਨੇ ਮੁਦੱਈ ਦੇ ਬਿਆਨਾਂ ਦੀ ਜਾਂਚ ਕਰਨ ਉਪਰੰਤ ਦੋਸ਼ੀਆਂ ਸਨੀ ਭਾਟੀਆ, ਓਮ ਪ੍ਰਕਾਸ਼ ਭਾਟੀਆ, ਗੁੱਡੀ ਭਾਟੀਆ, ਕ੍ਰਿਸ਼ਨ ਭਾਟੀਆ ਅਤੇ ਕੰਚਨ ਭਾਟੀਆ ਵਾਸੀ ਬਠਿੰਡਾ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


cherry

Content Editor

Related News