ਦਾਜ ਮੰਗਣ ਅਤੇ ਕੁੱਟ-ਮਾਰ ਕਰਨ ਦੇ ਦੋਸ਼ ''ਚੋਂ ਮੁਲਜ਼ਮ ਬਰੀ

02/21/2020 1:26:16 PM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਨਿਆਇਕ ਅਦਾਲਤ ਬਰਨਾਲਾ ਵਨੀਤ ਕੁਮਾਰ ਨਾਰੰਗ ਨੇ ਅੱਜ ਇਕ ਫੌਜਦਾਰੀ ਕੇਸ ਦਾ ਫੈਸਲਾ ਸੁਣਾਉਂਦਿਆਂ ਦਾਜ ਮੰਗਣ, ਕੁੱਟ-ਮਾਰ ਅਤੇ ਜਾਨੋਂ ਮਾਰ ਦੇਣ ਦੀਆਂ ਧਮਕੀਆਂ ਦੇਣ ਦੇ ਦੋਸ਼ 'ਚ ਮੁਕੱਦਮੇ ਦੇ ਸਾਰੇ 7 ਦੋਸ਼ੀਆਨ ਨੂੰ ਐਡਵੋਕੇਟ ਜਤਿੰਦਰਪਾਲ ਸਿੰਘ ਉੱਗੋਕੇ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਬਾ-ਇੱਜ਼ਤ ਬਰੀ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਉਕਤ ਮੁਕੱਦਮਾ ਥਾਣਾ ਸਿਟੀ ਬਰਨਾਲਾ 'ਚ ਡਿੰਪਲ ਰਾਣੀ ਵਾਸੀ ਬਰਨਾਲਾ ਦੇ ਬਿਆਨ ਦੇ ਆਧਾਰ 'ਤੇ ਪਾਲ ਸਿੰਘ, ਰਾਜਵਿੰਦਰ ਸਿੰਘ, ਰਣਜੀਤ ਕੌਰ, ਗੁਰਪ੍ਰੀਤ ਕੌਰ, ਰਾਜਵਿੰਦਰ ਕੌਰ, ਅਮਨਦੀਪ ਕੌਰ, ਵਾਸੀਅਨ ਲੁਧਿਆਣਾ ਖਿਲਾਫ ਦਰਜ ਹੋਇਆ ਸੀ। ਮੁੱਦਈ ਧਿਰ ਅਤੇ ਪੁਲਸ ਨੇ ਆਪਣੇ ਕੇਸ ਸਾਬਤ ਕਰਨ ਲਈ ਥਾਣੇਦਾਰ ਅਵਤਾਰ ਸਿੰਘ, ਇੰਸਪੈਕਟਰ ਅਜੈਬ ਸਿੰਘ ਸਮੇਤ ਕੁਲ 11 ਗਵਾਹ ਅਦਾਲਤ 'ਚ ਪੇਸ਼ ਕੀਤੇ। ਧਿਰ ਦੀ ਕਹਾਣੀ ਅਨੁਸਾਰ ਉਕਤ ਦੋਸ਼ੀਆਂ, ਜੋ ਇਕੋ ਪਰਿਵਾਰ ਨਾਲ ਸਬੰਧ ਰੱਖਦੇ ਹਨ, ਨੇ ਮੁੱਦਈਆ ਡਿੰਪਲ ਰਾਣੀ ਨੂੰ ਮਿਤੀ 25.04.2015 ਗਿਣੀ ਮਿੱਥੀ ਸਾਜ਼ਿਸ਼ ਅਧੀਨ ਘੱਟ ਦਾਜ ਲਿਆਉਣ ਕਰਕੇ ਕਮਰੇ 'ਚ ਬੰਦ ਕਰ ਕੇ ਕੁੱਟ-ਮਾਰ ਕੀਤੀ। ਐਡਵੋਕੇਟ ਉੱਗੋਕੇ ਨੇ ਆਪਣੀ ਬਹਿਸ ਦੌਰਾਨ ਕਿਹਾ ਕਿ ਮੁੱਦਈਆ ਆਪਣੇ ਘਰਵਾਲੇ ਉੱਪਰ ਆਪਣੇ ਸਹੁਰਾ ਪਰਿਵਾਰ ਤੋਂ ਅਲੱਗ ਰਹਿਣ ਲਈ ਲਗਾਤਾਰ ਦਬਾਅ ਪਾਉਂਦੀ ਸੀ, ਜਿਸ ਕਾਰਨ ਪਰਿਵਾਰ ਦਾ ਝਗੜਾ ਰਹਿੰਦਾ ਸੀ ਪਰ ਦਾਜ ਮੰਗਣ ਅਤੇ ਕੁੱਟ-ਮਾਰ ਕਰਨ ਦੀ ਕਹਾਣੀ ਸਰਾਸਰ ਗਲਤ ਹੈ ਅਤੇ ਅਦਾਲਤ 'ਚ ਪੇਸ਼ ਕੀਤੇ ਦਾਜ ਦੇ ਸਾਮਾਨ ਦੇ ਕਾਗਜ਼ਾਤ ਮੁਕੱਦਮਾ ਦੇ ਤੱਥਾਂ ਨਾਲ ਮੇਲ ਨਹੀਂ ਖਾਂਦੇ। ਐਡਵੋਕੇਟ ਉੱਗੋਕੇ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਮਾਣਯੋਗ ਅਦਾਲਤ ਨੇ ਸਾਰੇ ਦੋਸ਼ੀਆਨ ਨੂੰ ਬਾਇੱਜ਼ਤ ਬਰੀ ਕਰਨ ਦਾ ਹੁਕਮ ਫਰਮਾਇਆ।


cherry

Content Editor

Related News