ਮਾਮਲਾ ਬਰਗਾੜੀ ਗੋਲੀਕਾਂਡ ਤੇ ਬੇਅਦਬੀ ਦੇ ਦੋਸ਼ੀਆ ਨੂੰ ਸਜ਼ਾ ਦਿਵਾਉਣ ਦਾ, ਫਰੀਦਕੋਟ ਦੇ 10 ਸਿੰਘਾਂ ਨੇ ਦਿੱਤੀ ਗ੍ਰਿਫ਼ਤਾਰੀ

08/07/2021 4:08:59 PM

ਜੈਤੋ (ਰਘੂਨੰਦਨ ਪਰਾਸ਼ਰ): ਸਾਲ  2015 ’ਚ ਬਰਗਾੜੀ ਬੇਅਦਬੀ ਕਾਂਡ ਤੇ ਬਹਿਬਲ ਕਲਾਂ ਕੋਟਕਪੂਰਾ ਗੋਲੀ ਕਾਂਡ ਦੇ ਸੰਬੰਧ 'ਚ ਬਰਗਾੜੀ ਮੋਰਚਾ 1 ਜੁਲਾਈ 2021 ਤੋਂ  ਸ਼ੁਰੂ ਹੈ।ਇਹ ਮੋਰਚਾ ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੱਲ ਰਿਹਾ ਹੈ।ਅੱਜ ਯੂਥ ਵਿੰਗ ਜ਼ਿਲ੍ਹਾ ਫਰੀਦਕੋਟ ਦੇ 10 ਸਿੰਘਾਂ ਜਿਸ 'ਚ ਚਰਨਜੀਤ ਸਿੰਘ ,ਬਲਕਰਨ ਸਿੰਘ,ਸੰਦੀਪ ਸਿੰਘ,ਸਵਰਨ ਸਿੰਘ,ਅਕਾਸ਼ਦੀਪ ਸਿੰਘ,ਬਲਵੀਰ ਸਿਘ,ਜਸਪ੍ਰੀਤ ਸਿੰਘ ,ਸੁਖਪਾਲ ਸਿੰਘ, ਜਸਕਰਨ ਸਿੰਘ ਤੇ ਸਤਨਾਮ ਸਿੰਘ ਸ਼ਾਮਲ ਹਨ ਨੇ ਗ੍ਰਿਫ਼ਤਾਰੀ ਦਿੱਤੀ।

ਇਸ ਤੋਂ ਪਹਿਲਾਂ ਉਨ੍ਹਾਂ ਨੇ ਸਿੱਖ ਸੰਗਤਾਂ ਸਮੇਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ ਤੋਂ ਅਰਦਾਸ ਕਰਕੇ ਜੱਥੇ ਦੇ ਰੂਪ ਵਿੱਚ ਚੱਲ ਕੇ ਮੋਰਚੇ ਵਾਲੇ ਸਥਾਨ ਦੇ ਨੇੜੇ ਦਾਣਾ ਮੰਡੀ ਵਿਖੇ ਗ੍ਰਿਫ਼ਤਾਰੀ ਦਿੱਤੀ।ਜਥੇ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ, ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਤੇ ਪ੍ਰੋ. ਮੁਹਿੰਦਰਪਾਲ ਸਿੰਘ ਨੇ ਰਵਾਨਾ ਕੀਤਾ।


Shyna

Content Editor

Related News