ਬਰਗਾੜੀ ਗੋਲੀ ਕਾਂਡ ਤੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦਾ ਮਾਮਲਾ 5 ਹੋਰ ਸਿੰਘਾਂ ਨੇ ਦਿੱਤੀ ਗ੍ਰਿਫ਼ਤਾਰੀ

08/18/2021 3:24:11 PM

 ਜੈਤੋ (ਰਘੂਨੰਦਨ ਪਰਾਸ਼ਰ ): ਬਰਗਾੜੀ ਬੇਅਦਬੀ ਕਾਂਡ ਤੇ ਬਹਿਬਲਕਲਾਂ ਕੋਟਕਪੂਰਾ ਗੋਲੀ ਕਾਂਡ ਦੇ ਸੰਬੰਧਿਤ ਬਰਗਾੜੀ ਮੋਰਚਾ 1 ਜੁਲਾਈ 2021 ਤੋਂ ਲਗਾਤਾਰ ਚੱਲ ਰਿਹਾ ਹੈ।ਅੱਜ ਜ਼ਿਲ੍ਹਾ ਫਾਜ਼ਿਲਕਾ ਦੇ 5 ਸਿੰਘ ਜਿਸ 'ਚ ਗੁਰਪ੍ਰੀਤ ਸਿੰਘ ਬੁਰਜ ਮੁਹਾਰ, ਮਲਕੀਤ ਸਿੰਘ , ਸਰਬਜੀਤ ਸਿੰਘ,ਦਰਸ਼ਨ ਸਿੰਘ ਦਲੇਰ ਤੇ ਰਾਮ ਸਿੰਘ ਨੇ ਸਿੱਖ ਸੰਗਤਾਂ ਸਮੇਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ ਤੋਂ ਅਰਦਾਸ ਬੇਨਤੀ ਕਰਕੇ ਜਥੇ ਦੇ ਰੂਪ ਵਿੱਚ ਚੱਲ ਕੇ ਮੋਰਚੇ ਵਾਲੇ ਸਥਾਨ ਦੇ ਨੇੜੇ ਦਾਣਾ ਮੰਡੀ ਵਿਖੇ ਗ੍ਰਿਫ਼ਤਾਰੀ ਦਿੱਤੀ। ਇਸ ਜਥੇ ਨੂੰ ਜਸਕਰਨ ਸਿੰਘ ਕਾਹਨ ਸਿੰਘ ਨੇ ਰਵਾਨਾ ਕੀਤਾ। ਸਟੇਜ ਦੀ ਸੇਵਾ ਜ਼ਿਲ੍ਹਾ ਪ੍ਰਧਾਨ ਫਰੀਦਕੋਟ ਗੁਰਦੀਪ ਸਿੰਘ ਢੁੱਡੀ ਨੇ ਸਚੁੱਜੇ ਢੰਗ ਨਾਲ ਨਿਭਾਈ।ਜਥੇਦਾਰ ਦਰਸ਼ਨ ਸਿੰਘ ਦਲੇਰ ਕੋਟਲੀ ਦੇ ਢਾਡੀ ਜਥੇ ਨੇ ਗੁਰੂ ਇਤਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।


Shyna

Content Editor

Related News