ਅਚਾਨਕ ਗੋਲੀ ਚੱਲਣ ਕਾਰਨ ਬੈਂਕ ਕੈਸ਼ੀਅਰ ਦੀ ਮੌਤ

03/24/2022 10:25:08 AM

ਕੋਟਕਪੂਰਾ (ਨਰਿੰਦਰ) : ਅਚਾਨਕ ਗੋਲੀ ਚੱਲਣ ਕਾਰਨ ਇਕ ਪੰਜਾਬ ਨੈਸ਼ਨਲ ਬੈਂਕ ਦੇ ਇਕ ਕੈਸ਼ੀਅਰ ਦੀ ਮੌਤ ਹੋ ਜਾਣ ਦਾ ਪਤਾ ਲੱਗਿਆ ਹੈ। ਮ੍ਰਿਤਕ ਦੀ ਪਛਾਣ ਭਵਾਨੀਗੜ੍ਹ ਦੇ ਰਹਿਣ ਵਾਲੇ ਧਰਮਜੀਤ ਸ਼ਰਮਾ (43) ਵਜੋਂ ਹੋਈ ਹੈ।ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਧਰਮਜੀਤ ਸ਼ਰਮਾ ਬੈਂਕਾਂ ਵਿਚ ਕੈਸ਼ ਸਪਲਾਈ ਕਰਦਾ ਸੀ ਅਤੇ ਘਟਨਾ ਮੌਕੇ ਉਹ ਗੱਡੀ ਦੇ ਡਰਾਈਵਰ ਤੇ ਇਕ ਗਾਰਡ ਦੇ ਨਾਲ ਸੀ। ਜਾਣਕਾਰੀ ਅਨੁਸਾਰ ਬੈਂਕ ਦਾ ਸਕਿਓਰਟੀ ਗਾਰਡ ਸਥਾਨਕ ਜੈਤੋ ਰੋਡ ’ਤੇ ਸਥਿਤ ਇਕ ਗੰਨ ਹਾਊਸ ਵਿਚ ਜਮ੍ਹਾ ਆਪਣੀ ਗੰਨ ਲੈਣ ਗਿਆ ਸੀ ਅਤੇ ਨਾਲ ਵਾਲੀ ਗੰਨ ਨੂੰ ਗੱਡੀ ਵਿਚ ਹੀ ਛੱਡ ਗਿਆ ਸੀ। ਇਸ ਦੌਰਾਨ ਅਚਾਨਕ ਗੋਲੀ ਚੱਲ ਗਈ, ਜੋ ਧਰਮਜੀਤ ਸ਼ਰਮਾ ਦੇ ਲੱਗੀ ਅਤੇ ਉਸਦੀ ਮੌਤ ਹੋ ਗਈ।

ਇਹ ਵੀ ਪੜ੍ਹੋ : ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ’ਤੇ ਪਹਿਲੇ ਦਿਨ ਰਿਪੋਰਟ ਹੋਏ ਪੁਰਾਣੇ ਮਾਮਲੇ, ਕਈ ਅਧਿਕਾਰੀ ਫਸੇ

ਇਸ ਸਬੰਧੀ ਥਾਣਾ ਸਿਟੀ ਕੋਟਕਪੂਰਾ ਦੇ ਏ. ਐੱਸ. ਆਈ. ਚਮਕੌਰ ਸਿੰਘ ਨੇ ਦੱਸਿਆ ਕਿ ਬੈਂਕ ਦੇ ਕੈਸ਼ੀਅਰ ਧਰਮਜੀਤ ਸ਼ਰਮਾ ਦੀ ਮੌਤ ਅਚਾਨਕ ਗੋਲੀ ਚੱਲਣ ਕਾਰਨ ਹੀ ਹੋਈ ਹੈ। ਮ੍ਰਿਤਕ ਦੇ ਭਰਾ ਕੀਰਤੀ ਸ਼ਰਮਾਂ ਦੇ ਬਿਆਨਾਂ ਦੇ ਆਧਾਰ ’ਤੇ 174 ਦੀ ਕਾਰਵਾਈ ਕਰਦਿਆਂ ਪੋਸਟਮਾਰਟਮ ਕਰਵਾ ਕੇ ਲਾਸ਼ ਨੂੰ ਵਾਰਿਸਾਂ ਹਵਾਲੇ ਕਰ ਦਿੱਤਾ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News