ਬਲਵੰਤ ਸਿੰਘ ਭੀਖੀ ਨੂੰ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਤ ਕਰਨ ਦੀ ਮੰਗ

06/14/2020 12:49:01 AM

ਮਾਨਸਾ, (ਸੰਦੀਪ ਮਿੱਤਲ)- ਇਸ ਵੇਲੇ ਕੋਰੋਨਾ ਸੰਕਟ 'ਚ ਘਿਰੇ ਲੋਕਾਂ ਲਈ ਪੰਜਾਬ ਪੁਲਸ ਵਧੀਆ ਸੇਵਾਵਾਂ ਨਿਭਾ ਰਹੀ ਹੈ। ਜਿਸ ਦੀ ਜ਼ਿਲੇ ਭਰ 'ਚ ਲੋਕਾਂ ਵਲੋਂ ਖੂਬ ਪ੍ਰਸ਼ੰਸ਼ਾ ਕੀਤੀ ਜਾ ਰਹੀ ਹੈ। ਜਿਸ ਦੀ ਮਿਸਾਲ ਏ.ਐਸ.ਆਈ ਬਲਵੰਤ ਸਿੰਘ ਭੀਖੀ ਨੂੰ ਹਾਲ 'ਚ ਹੀ ਪਿੰਡ ਟਿੱਬੀ ਹਰੀ ਸਿੰਘ ਵਾਲੇ ਦੇ ਇਕ ਆਰਥਿਕ ਮੰਦਹਾਲੀ 'ਚ ਖੁਦਕੁਸ਼ੀ ਕਰਨ ਦਾ ਯਤਨ ਕਰ ਰਹੇ ਇਕ ਵਿਅਕਤੀ ਨੂੰ ਭਾਵੁਕ ਬੋਲਾਂ ਨਾਲ ਪ੍ਰੇਰਿਤ ਕਰਕੇ ਜਾਨ ਬਚਾਉਣ ਬਦਲੇ ਬਲੱਡ ਐਸੋਸੀਏਸ਼ਨ ਪੰਜਾਬ ਵਲੋਂ ਵਿਸੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਨਮਾਨ ਸਮਾਰੋਹ ਵਿਚ ਮੁੱਖ ਮਹਿਮਾਨ ਵਜੋਂ ਪੁੱਜੇ ਸਤਨਾਮ ਸਿੰਘ ਸਿੱਧੂ ਐਸ.ਪੀ.ਮਾਨਸਾ ਅਤੇ ਗੁਰਪ੍ਰੀਤ ਸਿੰਘ ਭੰਮੇ ਸਟੇਟ ਅਵਾਰਡੀ ਐਗਜੈਕਟਿਵ ਮੈਂਬਰ ਬਲੱਡ ਐਸੋਸੀਏਸ਼ਨ ਪੰਜਾਬ ਨੇ ਕਿਹਾ ਕਿ ਲਾਕਡਾਊਨ ਦੌਰਾਨ ਬਲਵੰਤ ਸਿੰਘ ਭੀਖੀ ਵਲੋਂ ਦਿਨ-ਰਾਤ ਡਿਊਟੀ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਬਲਵੰਤ ਭੀਖੀ ਵਲੋਂ ਕੀਤੇ ਕੰਮਾਂ ਦੀ ਸ਼ਲਾਘਾ ਕਰਦਿਆ ਕਿਹਾ ਕਿ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆ ਲੋਕਾਂ ਦੀ ਸੇਵਾ ਲਈ ਕੰਮ ਕਰਨ ਵਾਲੇ ਅਜਿਹੇ ਸੂਰਮਿਆਂ ਨੂੰ ਸਨਮਾਨ ਕਰਦੇ ਰਹਿਣਾ ਚਾਹੀਦਾ ਹੈ, ਅਜਿਹੇ ਸੂਰਮਿਆ ਤੋਂ ਉਤਸ਼ਾਹਿਤ ਹੋ ਕੇ ਹੋਰਨਾਂ ਨੌਜਵਾਨਾਂ ਨੂੰ ਸਮਾਜ ਭਲਾਈ ਦੇ ਕੰਮ ਕਰਦੇ ਰਹਿਣ ਦੀ ਪ੍ਰੇਰਨਾ ਮਿਲਦੀ ਹੈ। ਜਿਲ੍ਹੇ ਦੀਆ ਪੰਚਾਇਤਾ, ਸਮਾਜ ਸੇਵੀ ਸੰਸਥਾਵਾਂ ਅਤੇ ਹੋਰਨਾਂ ਬੁੱਧੀਜੀਵੀਆ ਨੇ ਮੰਗ ਕੀਤੀ ਕਿ ਬਲਵੰਤ ਸਿੰਘ ਭੀਖੀ ਨੂੰ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇ। ਇਸ ਮੌਕੇ ਤੇ ਸਹਿਯੋਗ ਬਲੱਡ ਸੇਵਾ ਪੰਜਾਬ ਦੇ ਪ੍ਰਧਾਨ ਸੁਨੀਲ ਗੋਇਲ ਸਟੇਟ ਅਵਾਰਡੀ, ਆਸਰਾ ਕਲੱਬ ਮਾਨਸਾ ਦੇ ਪ੍ਰਧਾਨ ਤਰਸੇਮ ਪਸਰੀਚਾ, ਲੋਕਲ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਘਵੀਰ ਸਿੰਘ, ਪੈਸਟੀਸਾਈਡ ਯੂਨੀਅਨ ਦੇ ਪ੍ਰਧਾਨ ਤਰਸੇਮ ਮਿੱਢਾ, ਨਿਰਵੈਰ ਕਲੱਬ ਮਾਨਸਾ ਦੇ ਪ੍ਰਧਾਨ ਗੁਰਵਿੰਦਰ ਧਾਲੀਵਾਲ, ਜੱਸੀ ਸਿੱਧੂ, ਨਿਰਮਲ ਸਿੰਘ ਮੌਜੀਆ, ਮਹਾਂ ਸਿੰਘ ਸਰਪੰਚ ਮੌਜੀਆ, ਜਥੇਦਾਰ ਗੁਰਦੀਪ ਸਿੰਘ ਦੀਪ, ਤੋਤਾ ਸਿੰਘ ਹੀਰਕੇ, ਬਾਰੂ ਸਿੰਘ ਰੱਲਾ, ਗਾਗੜ ਸਿੰਘ ਸਰਪੰਚ ਲੱਲੂਆਣਾ, ਪ੍ਰਿੰਸੀਪਲ ਦਰਸ਼ਨ ਸਿੰਘ, ਜਸਵਿੰਦਰ ਸਿੰਘ ਪਨੇਸਰ, ਭਗਵਾਨ ਸਿੰਘ, ਰੰਗੀ ਸਿੰਘ ਖਾਰਾ ਅਤੇ ਤਰਲੋਚਨ ਸਿੰਘ ਜੱਸਲ ਆਦਿ ਹਾਜਰ ਸਨ।  


Bharat Thapa

Content Editor

Related News