ਬਲਟਾਨਾ ''ਚ ਨਵੇਂ ਗੈਂਗ ਏ ਸੀ ਚੋਰਾਂ ਨੇ ਫੈਲਾਈ ਦਹਿਸ਼ਤ, ਪੁਲਸ ਸੁੱਤੀ ਕੁੰਭਕਰਨੀ ਨੀਂਦ

07/08/2020 5:46:42 PM

ਜ਼ੀਰਕਪੁਰ (ਮੇਸ਼ੀ) - ਜ਼ੀਰਕਪੁਰ ਦੇ ਬਲਟਾਣਾ 'ਚ ਕਲਗੀਧਰ ਇੰਨਕਲੈਵ ਦੇ ਸ਼ੋਅ ਰੂਮਾਂ ਤੇ ਬੈਂਕਾਂ ਦੇ ਏ ਸੀਆਂ ਦੇ ਆਓੁਟ ਡੌਰ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਲਾਕੇ ਵਿੱਚ ਦਿਨੋ ਦਿਨ ਚੋਰੀਆਂ ਦੀਆਂ ਵਾਰਦਾਤਾਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਪਰ ਪੁਲਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਸਿਰਫ ਦਰਖਾਸਤਾਂ ਹਾਸਲ ਕਰਨ ਤੱਕ ਸੀਮਤ ਜਾਪ ਰਿਹਾ ਹੈ। ਜਾਣਕਾਰੀ ਅਨੁਸਾਰ ਸਾਹਿਲ ਕਟਾਰਿਆ ਮਾਲਕ ਰਿਲੈਕਸੋ ਸ਼ੋਅ ਰੂਮ ਨੇ ਦੱਸਿਆ ਕਿ ਬੀਤੀ ਰਾਤ ਚੋਰ ਗੈਂਗ 6 ਏ. ਸੀਆਂ. ਦੇ ਆਉਟ ਡੌਰ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਗਏ। 

ਜੋ ਸਰਕਾਰਾਂ ਸ਼ਰਾਬ ਦੇ ਟੈਕਸ ਤੋਂ ਚੱਲਣ, ਉਨ੍ਹਾਂ ਤੋਂ ਤੱਰਕੀ ਦੀ ਉਮੀਦ ਨਾ ਹੀ ਰੱਖੋਂ...

ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਦੋ ਆਉਟਡੌਰ ਚੋਰੀ ਹੋ ਚੁੱਕੇ ਹਨ, ਜਿਸ ਦੇ ਬਾਰੇ ਉਨ੍ਹਾਂ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਸੀ। ਚੋਰੀ ਦੀ ਘਟਨਾ ਦੇ ਬਾਰੇ ਪਤਾ ਹੋਣ ਦੇ ਬਾਵਜੂਦ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ। ਚੋਰੀ ਹੋਏ 6 ਆਉਟਡੌਰ, ਜੋ 2 ਐੱਚ. ਡੀ. ਐੱਫ. ਬੈਂਕ., 2 ਨੋਵਾ ਸ਼ੌਅ ਰੂਮ ਅਤੇ ਇੱਕ ਐਕਸੇਸ ਬੈਂਕ ਦੀ ਇਮਾਰਤ ਦੇ ਪਿਛਲੇ ਪਾਸੇ ਆਉਟ ਡੌਰ ਲੱਗੇ ਹੋਏ ਸਨ। ਮਾਲਕਾਂ ਅਨੁਸਾਰ ਹੋਏ ਨੁਕਸਾਨ ਦੀ ਕੀਮਤ ਕਰੀਬ ਇੱਕ ਲੱਖ ਰੁਪਏ ਬਣਦੀ ਹੈ।

ਭਾਰਤ ''ਚ ਪ੍ਰਤੀ ਮਿਲੀਅਨ ਅਬਾਦੀ ਪਿੱਛੇ ਮੌਤ ਦਰ ਵਿਸ਼ਵ ਭਰ ਤੋਂ ਹੈ ਘੱਟ (ਵੀਡੀਓ)

ਉਨ੍ਹਾਂ ਇਹ ਵੀ ਦੱਸਿਆ ਕਿ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਏ ਸਨ। ਰਾਤ ਦੇ ਹਨੇਰੇ ਕਾਰਨ ਪਰ ਚੋਰਾਂ ਦਾ ਕੋਈ ਸੁਰਾਗ ਹੱਥ ਨਹੀਂ ਲੱਗਿਆ। ਪੁਲਸ ਨੂੰ ਲਿਖਤੀ ਤੌਰ ’ਤੇ ਸੂਚਿਤ ਕੀਤਾ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਪੁਲਸ ਦੇ ਏ. ਐੱਸ. ਆਈ. ਰਮੇਸ਼ ਕੁਮਾਰ ਨੇ ਦੱਸਿਆ ਕਿ ਹਨੇਰੇ ਦੀ ਆੜ ਹੇਠ ਇਹ ਵਾਰਦਾਤ ਹੋਈ ਹੈ। ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਘਾਲਣ ਦੀ ਕੋਸ਼ਿਸ਼ ਕਰ ਰਹੇ ਹਾਂ।

ਗਰਮੀ ’ਚ ਕੜਕਦੀ ਧੁੱਪ ਤੋਂ ਬਚਣ ਲਈ ਜਾਣੋ ਇਹ ਖ਼ਾਸ ਗੱਲਾਂ


rajwinder kaur

Content Editor

Related News