ਬਜਰੰਗ ਦਲ ਹਿੰਦੁਸਤਾਨ ਵੱਲੋਂ ਭੁੱਖ ਹਡ਼ਤਾਲ ਜਾਰੀ
Wednesday, Dec 19, 2018 - 03:58 AM (IST)

ਮੋਗਾ, (ਗੋਪੀ)- ਬਜਰੰਗ ਦਲ ਹਿੰਦੁਸਤਾਨ ਵੱਲੋਂ ਭੋਲੇ ਨਾਥ ਦੇ ਮੂਹਰੇ ਚੱਲ ਰਹੀ ਭੁੱਖ ਹਡ਼ਤਾਲ ਅੱਜ ਸੱਤਵੇਂ ਦਿਨ ਵਿਚ ਸ਼ਾਮਲ ਹੋ ਗਈ ਹੈ, ਜਿਸ ਦੀ ਅਗਵਾਈ ਲੇਬਰ ਸੈੱਲ ਦੇ ਜ਼ਿਲਾ ਪ੍ਰਧਾਨ ਰਛਪਾਲ ਸਿੰਘ ਵੱਲੋਂ ਕੀਤੀ ਗਈ। ਇਸ ਮੌਕੇ ਲੇਬਰ ਸੈੱਲ ਦੇ ਪ੍ਰਦੇਸ਼ ਮੁਖੀ ਵੀਰਪ੍ਰਤਾਪ ਸਿੰਘ ਨੇ ਕਿਹਾ ਕਿ ਹੁਸ਼ਿਆਰਪੁਰ ਪੁਲਸ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਵਿਰੁੱਧ ਚੱਲ ਰਹੇ ਅੰਦੋਲਨ ਨੂੰ ਸ਼ਿਵ ਸੈਨਾ ਹਿੰਦੁਸਤਾਨ ਦੀ ਮੋਗਾ ਇਕਾਈ ਨੇ ਸਮਰਥਨ ਦੇ ਦਿੱਤਾ ਹੈ।
ਸ਼ਿਵ ਸੈਨਾ ਫਿਰੋਜ਼ਪੁਰ ਰੇਂਜ ਮੁਖੀ ਰਾਮਬਚਨ ਆਪਣੇ ਸਾਥੀਆਂ ਸਮੇਤ ਧਰਨਾ ਸਥਾਨ ’ਤੇ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਉਨ੍ਹਾਂ ਕਿਹਾ ਕਿ ਸ਼ਿਵ ਸੈਨਾ ਹਿੰਦੁਸਤਾਨ ਦੀ ਮੋਗਾ ਇਕਾਈ ਬਜਰੰਗ ਦਲ ਹਿੰਦੁਸਤਾਨ ਨਾਲ ਹੈ। ਇਸ ਮੌਕੇ ਵੀਰਪ੍ਰਤਾਪ ਸਿੰਘ, ਰਛਪਾਲ ਸਿੰਘ, ਡਾ. ਬਲਵਿੰਦਰ ਕੌਰ, ਦਲਜੀਤ ਕੌਰ, ਸਰਬਜੀਤ ਗੋਸਵਾਮੀ, ਪ੍ਰਿੰਸ ਰਾਜਪੂਤ, ਵੀਰਪਾਲ ਕੌਰ, ਪ੍ਰਭਜੋਤ ਕੌਰ, ਜਗਦਰਸ਼ਨ ਕੌਰ, ਗੁਰਮੇਲ ਕੌਰ, ਮਨਮੋਹਨ ਸਿੰਘ, ਨੰਦਲਾਲ ਸੈਣੀ, ਮਹਿੰਦਰ, ਦਰਸ਼ਨ ਸਿੰਘ ਆਦਿ ਹਾਜ਼ਰ ਸਨ।