ਸਰਕਾਰੀ ਸਕੂਲ ਮਹਿੰਦਰਗੰਜ ਦੇ ਦਸਵੀਂ ਬੈਚ 1980 ਦੇ ਸਾਥੀਆਂ ਨੇ ਬੈਗ ਅਤੇ ਸ਼ਟੇਸ਼ਨਰੀ ਇਨਾਮ ਵੱਜੋਂ ਦਿੱਤੀ

04/09/2022 11:55:21 AM

ਰਾਜਪੁਰਾ :  ਸਰਕਾਰੀ ਸਕੂਲ ਮਹਿੰਦਰਗੰਜ ਦੇ ਦਸਵੀਂ ਬੈਚ 1980 ਦੇ ਸਾਥੀਆਂ ਵੱਲੋਂ  ਸਰਕਾਰੀ ਹਾਈ ਸਕੂਲ ਰਾਜਪੁਰਾ  ਟਾਊਨ  (ਪਟਿਆਲਾ ) ਵਿਖੇ ਸਕੂਲ ਵਿੱਚ ਨਵੇਂ ਦਾਖ਼ਲੇ ਦੇ ਸੰਬੰਧ ਵਿੱਚ ਸਕੂਲ ਦੇ ਅਗਾਂਹਵਧੂ ਵਿਦਿਆਰਥੀਆਂ ਨੂੰ 75 ਸਕੂਲ ਬੈਗ ਅਤੇ 75 ਨੋਟ ਬੁੱਕ ਰਜਿਸਟਰ ਇਨਾਮ ਵੱਜੋਂ ਦਿੱਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁਲਦੀਪ ਵਰਮਾ ਲੈਕਚਰਾਰ ਅੰਗਰੇਜ਼ੀ ਨੇ ਦੱਸਿਆ ਕਿ ਸਾਲ 1980 ਵਿੱਚ ਮਹਿੰਦਰਗੰਜ ਸਕੂਲ ਦੇ ਦਸਵੀਂ ਪਾਸ ਵਿਦਿਆਰਥੀ ਜੋ ਕਿ ਇਸ ਸਮੇਂ ਵਧੀਆ ਕਾਰੋਬਾਰ ਜਾਂ ਨੌਕਰੀਆਂ ’ਤੇ ਹਨ, ਮਿਲ ਕੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਕਾਰਜ ਕਰ ਰਹੇ ਹਨ। ਇਸ ਵਾਰ ਸਰਕਾਰੀ ਹਾਈ ਸਕੂਲ ਰਾਜਪੁਰਾ ਟਾਊਨ ਦੇ ਮਿਹਨਤੀ ਅਤੇ ਅਗਾਂਹਵਧੂ ਵਿਦਿਆਰਥੀਆਂ ਲਈ ਅਨੁਮਾਨਿਤ 12 ਹਜ਼ਾਰ ਰੁਪਏ ਦੀ ਰਾਸ਼ੀ ਦਾ ਸਮਾਨ ਸਕੂਲ ਇੰਚਾਰਜ ਸੰਗੀਤਾ ਵਰਮਾ ਨੂੰ  ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕਰਨ ਹਿੱਤ ਸੌਂਪਿਆ ਹੈ।

ਇਹ ਵੀ ਪੜ੍ਹੋ : ‘ਆਪ’ ਵਿਧਾਇਕਾਂ ਨੂੰ ਬੀਬੀਆਂ ਦਾ ਸਵਾਲ: ਸਾਡੇ ਖਾਤਿਆਂ ’ਚ ਕਦੋਂ ਆਉਣਗੇ ਹਜ਼ਾਰ-ਹਜ਼ਾਰ ਰੁਪਏ?

ਇਸ ਮੌਕੇ ਸਕੂਲ ਦੇ ਸਾਬਕਾ ਆਰਟ ਐਂਡ ਕਰਾਫਟ ਅਧਿਆਪਕ ਵਿਜੇ ਕੁਮਾਰ ਮਿੱਤਲ ਨੇ ਸਕੂਲ ਦੇ ਵਿਕਾਸ ਕਾਰਜਾਂ ਲਈ 2100 ਸਕੂਲ ਨੂੰ ਦਾਨ ਦਿੱਤੇ। ਇਸ ਮੌਕੇ ਰਾਜਵੰਤ ਸਿੰਘ, ਰਣਜੀਤ ਸਿੰਘ, ਲਾਲ ਚੰਦ, ਪ੍ਰਵੀਨ ਕੁਮਾਰ ਅਤੇ ਸਕੂਲ ਦੇ ਅਧਿਆਪਕ ਨੀਲਮ ਚੌਧਰੀ, ਕੇਸਰ ਸਿੰਘ, ਕਰਮਜੀਤ ਕੌਰ ਅਤੇ ਹੋਰ ਅਧਿਆਪਕ ਵੀ ਮੌਜੂਦ ਸਨ।

ਇਹ ਵੀ ਪੜ੍ਹੋ : ਮਿੱਡੂਖੇੜਾ ਕਤਲ ਕਾਂਡ : ਸ਼ਾਰਪ ਸ਼ੂਟਰਾਂ ਦੀ ਗ੍ਰਿਫ਼ਤਾਰੀ ਤੋਂ 7 ਦਿਨਾਂ ਬਾਅਦ ਹੋਏ ਅਹਿਮ ਖ਼ੁਲਾਸੇ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News