ਬਾਘਾਪੁਰਾਣਾ ''ਚ ਤਿੰਨ ਦੁਕਾਨਾ ਦੇ ਜਿੰਦਰੇ ਭੰਨ੍ਹ ਕੇ 5 ਲੱਖ ਰੁਪਏ ਤੋਂ ਵੱਧ ਦਾ ਸਾਮਾਨ ਚੋਰੀ

10/11/2020 6:18:15 PM

ਬਾਘਾਪੁਰਾਣਾ (ਰਾਕੇਸ਼): ਕਸਬੇ ਅੰਦਰ ਚੋਰੀ ਦੀਆਂ ਵਾਪਰ ਰਹੀਆਂ ਘਟਨਾਵਾਂ ਨੇ ਸ਼ਹਿਰ ਵਾਸੀਆਂ ਵਿੱਚ ਹਫੜਾ-ਦਫੜੀ ਮਚਾ ਦਿੱਤੀ ਹੈ ਭਾਂਵੇ ਪੁਲਸ ਚੌਕਸੀ ਨਾਲ ਕੰਮ ਰਹੀ ਹੈ ਪਰ ਚੋਰ ਇਸ ਤੋਂ ਵੱਧ ਚੋਕਸੀ ਨਾਲ ਲੁੱਟਾਂ-ਖੋਹਾਂ ਚੋਰੀਆਂ ਕਰਨ 'ਚ ਸਰਗਰਮ ਹਨ ਕੁਝ ਦਿਨ ਪਹਿਲਾਂ ਪੰਜਾਬ ਕੌਰ ਪਾਰਕ 'ਚ ਇਕ ਮਕਾਨ ਅੰਦਰੋਂ ਪਰਿਵਾਰ ਨੂੰ ਦਵਾਈ ਸੁੰਘਾਹ ਕੇ ਕਰੀਬ 8 ਲੱਖ ਰੁਪਏ ਦੀ ਲੁਟੇਰੇ ਲੁੱਟ ਕਰਕੇ ਲੈ ਗਏ ਸਨ ਅਤੇ ਚੋਰਾਂ ਨੇ ਆਪਣੀ ਸਰਗਰਮੀ ਵਧਾਉਦਿਆਂ ਬੀਤੀ ਰਾਤ ਚਨੂੰਵਾਲਾ ਰੋਡ ਤੇ ਸਥਿਤ 3 ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜਿਨ੍ਹਾਂ 'ਚ 2 ਦਵਾਈਆਂ ਦੀਆਂ ਦੁਕਾਨਾਂ ਅਤੇ 1 ਬਿਜਲੀ ਦੀ ਦੁਕਾਨ ਸ਼ਾਮਲ ਹੈ। ਚੋਰਾਂ ਨੇ ਬਾਂਸਲ ਇਲੈਕਟ੍ਰੋਨਿਕਸ ਦੀ ਦੁਕਾਨ ਦੇ ਜਿੰਦਰੇ ਭੰਨੇ ਜਿੱਥੋ ਉਨ੍ਹਾਂ ਨੇ 15 ਹਜ਼ਾਰ ਰੁਪਏ ਦੀ ਨਕਦੀ ਅਤੇ 5 ਲੱਖ ਰੁਪਏ ਦਾ ਤਾਬਾ ਚੋਰੀ ਕਰ ਲਿਆ ਦੁਕਾਨ ਮਾਲਕ ਰਾਜ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਵਾਪਰੀ ਘਟਨਾ ਬਾਰੇ ਇਹ ਸਵੇਰੇ ਪਤਾ ਲੱਗਾ ਅਤੇ ਦੁਕਾਨ 'ਚੋਂ ਤਾਬੇ ਤੋਂ ਬਿਨਾਂ ਹੋਰ ਵੀ ਬਿਜਲੀ ਦਾ ਸਾਮਾਨ ਚੋਰੀ ਹੋਇਆ ਹੈ।

ਦੂਸਰੀ ਘਟਨਾ ਹੇਮਕੁੰਟ ਮੈਡੀਕੋਜ ਵਿਖੇ ਵਾਪਰੀ ਜਿੱਥੋਂ ਉਨ੍ਹਾਂ ਨੇ ਦੁਕਾਨ ਦਾ ਸ਼ਟਰ ਜੈਕ ਨਾਲ ਚੱਕ ਕੇ ਉਸ 'ਚੋਂ ਸੀ.ਸੀ.ਵੀ.ਕੈਮਰੇ ਦੀ ਡੀ.ਵੀ.ਡੀ. ਅਤੇ ਹੋਰ ਸਾਮਾਨ ਲੈ ਗਏ ਅਤੇ ਇਸ ਦੇ ਨਾਲ ਲੱਗਦੀ ਦੁਕਾਨ ਫਰੈਡਜ ਮੈਡੀਕਲ ਹਾਲ ਦਾ ਵੀ ਸ਼ਟਰ ਭੰਨਿਆ ਗਿਆ। ਸ਼ਹਿਰ ਵਾਸੀਆਂ ਪਵਨ ਗੋਇਲ, ਵਿਜੇ ਬਾਂਸਲ, ਬਿੱਟੂ ਮਿੱਤਲ , ਦੀਪਕ ਬਾਂਸਲ, ਸੁਰਿੰਦਰ ਬਾਂਸਲ, ਰਾਕੇਸ ਤੋਤਾ, ਸੁਰਿੰਦਰ ਬਾਂਸਲ ਡੀ.ਐਮ, ਪਵਨ ਢੰਡ, ਸੰਤ ਰਾਮ ਭੰਡਾਰੀ , ਕੁਲਵੰਤ ਰਾਏ ਅਰੋੜਾ, ਬਲਵਿੰਰ ਸਿੰਘ ਗਰੀਨ ਵਾਲੇ, ਸਤੀਸ਼ ਗਰਗ, ਰਜਿੰਦਰ ਗੋਇਲ, ਧਰਮਪਾਲ ਕਾਂਸਲ, ਅਸ਼ਵਨੀ ਮਿੱਤਲ ਪ੍ਰਧਾਨ ਨੇ ਪੁਲਸ ਪ੍ਰਸਾਸ਼ਨ ਤੋਂ ਮੰਗ ਕਰਦਿਆਂ ਕਿਹਾ ਚੋਰਾਂ ਲੁਟੇਰਿਆਂ ਦੇ ਹੌਸਲੇ ਤੋੜਨ ਲਈ ਪੁਲਸ ਨੂੰ ਵਧੇਰੇ ਚੋਕਸ ਹੋਣ ਦੀ ਲੋੜ ਹੈ ਕਿਉਂਕਿ ਜਿਸ ਤਰ੍ਹਾਂ ਚੋਰ ਚੋਰੀਆਂ ਨੂੰ ਅੰਜਾਮ ਦੇ ਰਹੇ ਹਨ ਉਸ ਤਰ੍ਹਾਂ ਦੁਕਾਨਦਾਰ ਭਾਈਚਾਰੇ ਦਾ ਜਿਉਣਾ ਦੁੱਭਰ ਹੋ ਗਿਆ ਹੈ। ਉਨਾਂ ਨੇ ਇਹ ਵੀ ਕਿਹਾ ਕਿ ਜਿੰਨੀਆਂ ਵੀ ਚੋਰੀਆਂ ਹੋਈਆਂ ਹਨ ਇਹ ਚੋਰ ਪੁਲਸ ਦੇ ਸ਼ਿਕੰਜੇ ਤੋ ਬਾਹਰ ਹਨ, ਜਿਸ ਕਰਕੇ ਪੁਲਸ ਨੂੰ ਹੋਰ ਵੀ ਸਖਤ ਕੁਦਮ ਚੁੱਕਣ ਦੀ ਵੱਡੀ ਲੋੜ ਹੈ। 

ਘਟਨਾ ਵਾਲੀ ਥਾਂ ਤੇ ਥਾਣਾ ਮੁਖੀ ਪਹੁੰਚੇ: ਥਾਣਾ ਮੁਖੀ ਹਰਮਨਜੀਤ ਸਿੰਘ ਨੇ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਜਾਇਜਾ ਲਿਆ ਅਤੇ ਉਨ੍ਹਾਂ ਨਾਲ ਜਦੋਂ ਘਟਨਾ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਹੋਈਆਂ ਚੋਰੀਆਂ ਨੂੰ ਪੁਲਸ ਨੇ ਗੰਭੀਰਤਾ ਨਾਲ ਲਿਆ ਹੈ ਅਤੇ ਪੁਲਸ ਚੋਰਾਂ ਦੇ ਬਾਘਾਪੁਰਾਣਾ 'ਚ ਪੈਰ ਨਹੀਂ ਜੰਮਣ ਦੇਵੇਗੀ ਅਤੇ ਅਤੇ ਜਿੰਨੀਆਂ ਵੀ ਚੋਰੀਆਂ ਕੀਤੀਆਂ ਹਨ ਉਨ੍ਹਾਂ ਚੋਰਾਂ ਨੂੰ ਪੁਲਸ ਖੁਡਾਂ 'ਚੋਂ ਬਾਹਰ ਕੱਢ ਕੇ ਦਮ ਲਵੇਗੀ, ਜਿਸ ਲਈ ਪੁਲਸ ਨੇ ਸਾਰਾ ਪ੍ਰਬੰਧ ਕਰ ਦਿੱਤਾ ਹੈ ਅਤੇ ਦਿਨ ਰਾਤ ਦੀ ਗਸ਼ਤ ਲਈ ਸਖ਼ਤ ਕਦਮ ਚੁੱਕੇ ਗਏ ਹਨ ਤਾਂ ਕਿ ਚੋਰ ਕਿਸੇ ਤਰ੍ਹਾਂ ਦਾ ਫਾਇਦਾ ਨਾ ਉਠਾ ਸਕਣ। ਥਾਣਾ ਮੁਖੀ ਨੇ ਕਿਹਾ ਕਿ ਪੁਲਸ ਲੋਕਾਂ ਦੀ ਜਾਂਚ ਮਾਲ ਦੀ ਰਾਖੀ ਲਈ ਪੂਰੀ ਤਰਾਂ ਪਾਬੰਦ ਹੈ। 

Shyna

This news is Content Editor Shyna