ਅਨੂੰ ਮਿੱਤਲ ਬਾਘਾ ਪੁਰਾਣਾ ਦੀ ਧੀ ਬਣ ਕੇ ਬਦਲ ਰਹੀ ਹੈ ਸ਼ਹਿਰ ਦਾ ਮੁਹਾਂਦਰਾ

09/08/2020 3:06:05 PM

ਬਾਘਾਪੁਰਾਣਾ (ਰਾਕੇਸ਼) : ਸ਼ਹਿਰ ਨੂੰ ਗੰਦਗੀ ਮੁਕਤ ਕਰਨ, ਨਾਲੇ-ਨਾਲੀਆਂ, ਟੁੱਟੀਆਂ ਸੜਕਾਂ ਦੀ ਮੁਰੰਮਤ ਕਰਨ ਅਤੇ ਨਵੇਂ ਪਾਰਕਾਂ ਨੂੰ ਲੈ ਕੇ ਨਗਰ ਕੌਂਸਲ ਦੀ ਪ੍ਰਧਾਨ ਅਨੂੰ ਮਿੱਤਲ ਬਾਘਾ ਪੁਰਾਣਾ ਦੀ ਧੀ ਬਣ ਕੇ ਸ਼ਹਿਰ ਦਾ ਮੁਹਾਂਦਰਾ ਬਦਲ ਰਹੀ ਹੈ। ਸਹੂਲਤਾਂ ਤੋਂ ਵਾਂਝੇ ਹੋਏ ਸ਼ਹਿਰ ਦੇ ਲੋਕ ਪਿਛਲੇ 10 ਸਾਲਾਂ ਤੋਂ ਚਿੰਤਾ ਵਿਚ ਡੁੱਬੇ ਹੋਏ ਸਨ ਕਿਉਂਕਿ ਪੂਰੇ ਸ਼ਹਿਰ ਦੇ ਪਾਣੀ ਦੇ ਨਿਕਾਸ ਲਈ ਨਵਾਂ ਇਕ ਸਿੰਗਲ ਨਾਲਾ ਵੀ ਨਹੀਂ ਬਣਾਇਆ ਜਾ ਸਕਿਆ ਸੀ। 

ਇਹ ਵੀ ਪੜ੍ਹੋ: ਸ਼ਰਾਬ ਦੇ ਨਸ਼ੇ 'ਚ ਟੱਲੀ ASI ਨੇ ਹੁਣ ਆ ਕੀ ਕਰ ਦਿੱਤਾ, ਵੀਡੀਓ ਹੋ ਰਹੀ ਹੈ ਵਾਇਰਲ

ਸਾਰਾ ਸ਼ਹਿਰ ਮੀਂਹ ਦੇ ਪਾਣੀ ਦੀ ਲਪੇਟ ਵਿਚ ਆ ਜਾਂਦਾ ਸੀ ਪਰ ਕੌਂਸਲ ਵਲੋਂ ਵਾਰੀ ਸਿਰ ਲਏ ਫੈਂਸਲੇ ਸ਼ਹਿਰ ਦੀ ਖੁਸ਼ਹਾਲੀ ਲਈ ਵਰਦਾਨ ਸਾਬਿਤ ਹੋ ਰਹੇ ਹਨ। ਅਕਾਲੀ ਸਰਕਾਰ ਨੇ ਸੀਵਰੇਜ ਦੇ ਨਾਂ 'ਤੇ ਨਾਲੇ ਤਾਂ 17 ਕਰੋੜ ਰੁਪਿਆ ਖੂਹ ਖਾਤੇ ਪਾ ਦਿੱਤਾ ਤੇ ਨਾਲ ਹੀ ਸ਼ਹਿਰ ਨੂੰ ਨਰਕ ਬਣਾ ਦਿੱਤਾ ਸੀ। ਨਗਰ ਕੌਂਸਲ ਦੀ ਪ੍ਰਧਾਨ ਅਨੂੰ ਮਿੱਤਲ ਅਤੇ ਵਿਧਾਇਕ ਦਰਸ਼ਨ ਸਿੰਘ ਬਰਾੜ ਵਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਲਈ ਬਣਾਈ ਗਈ ਤਜਵੀਜ਼ ਨੂੰ ਬੂਰ ਪੈਣ ਲੱਗ ਪਿਆ ਹੈ, ਜਿਸ ਨੂੰ ਲੈ ਕੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ ਅਤੇ ਫੈਲੀ ਗੰਦਗੀ ਪ੍ਰਤੀ ਲਗਦੇ ਧਰਨੇ ਮੁਜ਼ਾਹਰਿਆਂ ਤੋਂ ਵੀ ਰਾਹਤ ਮਿਲੀ ਹੈ। 

ਇਹ ਵੀ ਪੜ੍ਹੋ: ਵਿਦੇਸ਼ੀ ਫਲ ਦੀ ਖੇਤੀ ਕਰ ਰਿਹੈ ਇਹ ਕਿਸਾਨ, ਦੁਨੀਆ ਭਰ 'ਚ ਹੈ ਸਭ ਤੋਂ ਮਹਿੰਗਾ (ਤਸਵੀਰਾਂ)

ਅਨੂੰ ਮਿੱਤਲ ਵਲੋਂ ਕੀਤੇ ਉਪਰਾਲੇ ਸਦਕਾ ਮੰਡੀਰਾਂ ਵਾਲਾ ਰੋਡ ਦੇ ਛੱਪੜ ਤੋਂ 28 ਲੱਖ ਰੁਪਏ ਦੀ ਲਾਗਤ ਨਾਲ ਨਿਹਾਲ ਸਿੰਘ ਵਾਲਾ ਰੋਡ ਦੀ ਅਕਸਚੇਜ਼ ਤੱਕ ਨਵਾਂ ਨਿਕਾਸੀ ਨਾਲਾ ਮੁਕੰਮਲ ਹੋਣ ਦੇ ਸਿਰੇ ਤੇ ਹੈ ਅਤੇ ਚਨੂੰਵਾਲਾ ਰੋਡ 'ਤੇ ਨਵ-ਨਿਰਮਾਣ ਨਾਲਾ ਸੂਏ ਤੱਕ ਉਸਾਰਿਆ ਜਾ ਰਿਹਾ ਹੈ, ਜਿਸ ਦੇ ਮੁਕੰਮਲ ਹੋਣ 'ਤੇ ਮੋਗਾ ਰੋਡ 'ਤੇ ਭਰਦੇ ਪਾਣੀ ਦੀ ਸਮੱਸਿਆ ਖ਼ਤਮ ਹੋ ਜਾਵੇਗੀ। ਕੌਂਸਲ ਵਲੋਂ ਮੰਡੀਰਾਂ ਵਾਲਾ ਰੋਡ ਦੀ ਟੁੱਟੀ ਸੜਕ ਪੁਲੀਆਂ ਦੀ ਮੁਰੰਮਤ ਲਈ 4 ਲੱਖ ਰੁਪਏ ਦੀ ਰਾਸ਼ੀ ਖਰਚ ਕਰ ਕੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਸ ਰੋਡ 'ਤੇ ਕੌਂਸਲ ਦੀ ਪਈ ਤਿੰਨ ਕਨਾਲਾਂ 19 ਮਰਲੇ ਜਗਾ ਵਿਚ 4 ਲੱਖ ਦੀ ਲਾਗਤ ਨਾਲ ਮਿੰਨੀ ਪਾਰਕ ਉਸਾਰਿਆ ਜਾ ਰਿਹਾ ਹੈ। ਬਾਬਾ ਰੋਡੂ ਨਗਰ ਵਿਖੇ 36 ਲੱਖ ਰੁਪਏ ਦੀ ਲਾਗਤ ਨਾਲ ਬਣ ਰਿਹਾ ਪਾਰਕ 70 ਪ੍ਰਤੀਸ਼ਤ ਬਣ ਕੇ ਤਿਆਰ ਹੋ ਗਿਆ ਹੈ। ਹੁਣ ਇਸ ਵਿਚ ਸੈਂਟਰ ਰੋਡ ਬਣਾਈ ਜਾਵੇਗੀ ਅਤੇ ਛੱਤਰੀਆਂ, ਝੂਲੇ, ਪੌਦੇ, ਪੀਘਾਂ, ਰੰਗ ਬਰੰਗੀਆਂ ਲਾਈਟਾਂ, ਹਰਾ ਘਾਹ 'ਤੇ ਬੈਠਣ ਲਈ ਪੱਕੇ ਬੈਂਚਾਂ ਦਾ ਇੰਤਜ਼ਾਮ ਕੀਤਾ ਜਾ ਰਿਹਾ ਅਤੇ ਵਿਸ਼ੇਸ਼ ਸਜਾਵਟ ਲਈ ਇਕ ਟੀਮ ਨੂੰ ਠੇਕਾ ਦਿੱਤਾ ਗਿਆ ਹੈ। ਕੌਂਸਲ ਪ੍ਰਧਾਨ ਅਨੂੰ ਮਿੱਤਲ ਨੇ ਅਜਿਹੀਆਂ ਮਸ਼ੀਨਾਂ ਮੰਗਵਾ ਲਈਆਂ ਹਨ, ਜਿਨ੍ਹਾਂ ਰਾਹੀ ਗੰਦਗੀ ਵਿਚੋਂ ਕੂੜਾ ਪਲਾਸਟਿਕ ਦੇ ਲਿਫਾਫੇ ਅਤੇ ਹੋਰ ਟੁੱਟ ਭੱਜ ਵੱਖਰੋ ਵੱਖਰੀ ਹੋ ਜਾਇਆ ਕਰੇਗੀ, ਇਨ੍ਹਾਂ ਮਸ਼ੀਨਾਂ 'ਤੇ 17 ਲੱਖ ਰੁਪਏ ਖਰਚ ਕੀਤੇ ਗਏ ਹਨ।

ਇਹ ਵੀ ਪੜ੍ਹੋ: ਕਮਰੇ 'ਚ ਚੂਹਾ ਵੇਖ ਭੜਕੀ ਪਤਨੀ ਦੀ ਹੈਵਾਨੀਅਤ, ਦੰਦਾਂ ਨਾਲ ਕੱਟ ਸੁੱਟਿਆ ਪਤੀ ਦਾ ਗੁਪਤ ਅੰਗ

ਵਿਧਾਇਕ ਦਰਸ਼ਨ ਸਿੰਘ ਬਰਾੜ ਨੇ ਕਿਹਾ ਕਿ ਪ੍ਰਧਾਨ ਦੀ ਅਗਵਾਈ ਵਾਲੀ ਕੌਂਸਲਰਾਂ ਦੀ ਸਮੁੱਚੀ ਟੀਮ ਵਿਕਾਸ ਲਈ ਜਦੋਂ ਰੂਚੀ ਰੱਖਦੀ ਹੈ ਤਾਂ ਫਿਰ ਅਸੀਂ ਫੰਡਾਂ ਦੀ ਕੋਈ ਕਮੀਂ ਨਹੀਂ ਰੱਖ ਸਕਦੇ ਅਸੀ ਤਾਂ ਕੌਂਸਲ ਨੂੰ ਸਪੱਸ਼ਟ ਕਹਿ ਦਿੱਤਾ ਹੈ ਕਿ ਤੁਸੀਂ ਕੰਮ ਦੀ ਕਸਰ ਨਾ ਛੱਡਿਓੁ ਅਸੀਂ ਪੈਸਿਆ ਦੀ ਕਮੀਂ ਨਹੀਂ ਛੱਡਾਂਗੇ। ਕੌਂਸਲ ਪ੍ਰਧਾਨ ਅਨੂੰ ਮਿੱਤਲ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਕਿਸੇ ਚਿੰਤਾ ਦੀ ਲੋੜ ਨਹੀਂ ਅਸੀਂ ਸਾਰਾ ਬਿਊਰਾ ਤਿਆਰ ਕਰ ਲਿਆ ਹੈ, ਜਿਸ ਰਾਹੀਂ ਘਰ-ਘਰ ਨੂੰ ਸਹੂਲਤ ਦੇਣ ਲਈ ਨਗਰ ਕੌਂਸਲ ਵਚਨਬੱਧ ਹੈ।
 


Baljeet Kaur

Content Editor

Related News