ਬਾਘਾ ਪੁਰਾਣਾ ਦੀ ਦਾਣਾ ਮੰਡੀ ’ਚੋਂ ਲਾਵਾਰਿਸ ਗੱਡੀ ਮਿਲਣ ਤੋਂ ਬਾਅਦ ਪੁਲਸ ਆਈ ਹਰਕਤ ’ਚ

06/02/2022 10:00:31 PM

ਬਾਘਾ ਪੁਰਾਣਾ (ਮੁਨੀਸ਼) : ਬਾਘਾ ਪੁਰਾਣਾ ਦੀ ਨਹਿਰੂ ਮੰਡੀ 'ਚ ਇਕ ਫੋਰਡ ਫੀਗੋ ਕਾਰ ਕਈ ਦਿਨਾਂ ਤੋਂ ਲਾਵਾਰਿਸ ਖੜ੍ਹੀ ਹੈ, ਜਿਸ ਦਾ ਨੰਬਰ ਪੀ ਬੀ 03 ਬੀ ਐੱਫ 0505 ਹੈ। ਇਸ ਬਾਰੇ ਜਦੋਂ ਸਬ-ਇੰਸਪੈਕਟਰ ਗੁਰਪਾਲ ਸਿੰਘ ਨੂੰ ਜਾਣਕਾਰੀ ਮਿਲੀ ਤਾਂ ਉਨ੍ਹਾਂ ਨੇ ਵਿਸ਼ੇਸ਼ ਤੌਰ ’ਤੇ ਆ ਕੇ ਇਸ ਗੱਡੀ ਨੂੰ ਚੈੱਕ ਕੀਤਾ ਤਾਂ ਕਾਰ ਦੀ ਖੱਬੇ ਪਾਸੇ ਵਾਲੀ ਖਿੜਕੀ ਖੁੱਲ੍ਹੀ ਸੀ।

ਸਬ-ਇੰਸਪੈਕਟਰ ਨੇ ਦੱਸਿਆ ਕਿ ਜਦੋਂ ਗੱਡੀ ਚੈੱਕ ਕੀਤੀ ਗਈ ਤਾਂ ਉਸ ਵਿੱਚੋਂ ਇਕ ਆਰ.ਸੀ. ਤੇ ਬਟੂਆ ਮਿਲਿਆ ਹੈ, ਜਿਸ ਦੇ ਆਧਾਰ ’ਤੇ ਉਨ੍ਹਾਂ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਬਾਰੇ ਜਦੋਂ ਪੱਤਰਕਾਰਾਂ ਨੇ ਸਬ-ਇੰਸਪੈਕਟਰ ਗੁਰਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਗੱਡੀ ਨੂੰ ਪੁਲਸ ਸਟੇਸ਼ਨ ਲਿਜਾਇਆ ਜਾਵੇਗਾ, ਅਗਲੀ ਕਾਰਵਾਈ ਇਸ ਦੇ ਨੰਬਰ ਤੇ ਆਰ.ਸੀ. ਤੋਂ ਪਤਾ ਲਗਾ ਕੇ ਉਕਤ ਵਿਅਕਤੀ ਬਾਰੇ ਕੀਤੀ ਜਾਵੇਗੀ।

ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

Mukesh

This news is Content Editor Mukesh