ਬਾਘਾ ਪੁਰਾਣਾ ਦੇ ਦੁਕਾਨਦਾਰ ਕਿਸਾਨਾਂ ਦੇ ਹੱਕ ਕੱਲ ਮੁਕੰਮਲ ਤੌਰ ''ਤੇ ਬਜ਼ਾਰ ਰੱਖਣਗੇ ਬੰਦ

12/07/2020 4:17:09 PM

ਬਾਘਾ ਪੁਰਾਣਾ(ਰਾਕੇਸ਼): ਮੋਦੀ ਸਰਕਾਰ ਵਲੋਂ ਖੇਤੀ ਧੰਦੇ ਦੇ ਨਾਲ ਜੁੜੇ ਵਪਾਰਕ ਕਾਰੋਬਾਰ ਤਬਾਹ ਕਰਨ ਲਈ ਪਾਸ ਕੀਤੇ ਕਾਲੇ ਬਿੱਲਾਂ ਖ਼ਿਲਾਫ਼ 8 ਦਸੰਬਰ ਦੇ ਦੇਸ਼ ਬੰਦ ਦਾ ਸਮਰਥਨ ਕਰਦਿਆਂ ਬਾਘਾ ਪੁਰਾਣਾ ਦੇ ਸਮੂਹ ਦੁਕਾਨਦਾਰਾਂ ਨੇ ਆਪਣੇ ਕਾਰੋਬਾਰ ਬੰਦ ਕਰਕੇ ਮੋਦੀ ਸਰਕਾਰ ਖ਼ਿਲਾਫ਼ ਰੋਸ ਪ੍ਰਗਟ ਕਰਨ ਦਾ ਫ਼ੈਸਲਾ ਲਿਆ ਹੈ। ਦੁਕਾਨਦਾਰਾਂ ਨੇ ਕਿਹਾ ਕਿ ਮੋਦੀ ਸਰਕਾਰ ਦਾ ਤਾਨਾਸ਼ਾਹੀ ਰਵੱਈਆਂ ਭੰਨਣ ਲਈ ਹਰ ਕਾਰੋਬਾਰੀ ਕਿਸਾਨਾਂ ਦੇ ਅੰਦੋਲਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ ਕਿਉਂਕਿ ਇਹ ਕਾਲਾ ਕਾਨੂੰਨ ਨੋਟਬੰਦੀ ਦੀ ਤਰ੍ਹਾਂ ਕਾਰੋਬਾਰਾਂ ਨੂੰ ਵੀ ਤਬਾਹ ਕਰਕੇ ਰੱਖ ਦੇਵੇਗਾ। 

ਇਹ ਵੀ ਪੜ੍ਹੋ : ਬਰਨਾਲਾ 'ਚ ਭਿਆਨਕ ਹਾਦਸਾ, ਛੁੱਟੀ ਕੱਟਣ ਆਏ ਫ਼ੌਜੀ ਸਣੇ ਦੋ ਨੌਜਵਾਨਾਂ ਦੀ ਦਰਦਨਾਕ ਮੌਤ (ਤਸਵੀਰਾਂ)

ਦੁਕਾਨਦਾਰ ਰੋਸ਼ਨ ਲਾਲ ਰੋਸ਼ੀ, ਬੱਬੂ ਸਿੰਘ, ਬਲਰਾਜ ਚੋਪੜਾ, ਜਸਵਿੰਦਰ ਕਾਲੜਾ, ਮਨੀ ਲੂੰਬਾ, ਸੁਰਿੰਦਰ ਪਾਲ ਸਿੰਘ, ਅਸ਼ੋਕ ਮਦਾਨ, ਤਾਰਾ ਮਾਹਲਾ, ਅਮਿਤ ਮਦਾਨ, ਵਿੱਕੀ ਜੈਦਕਾ, ਵਿਪਨ ਜੈਦਕਾ ਨੇ ਕਿਹਾ ਕਿ ਕਾਲੇ ਕਾਨੂੰਨ ਰੱਦ ਕਰਾਉਣ ਤੱਕ ਦੁਕਾਨਦਾਰ ਕਿਸਾਨਾਂ ਦੇ ਹਰ ਸੰਘਰਸ਼ ਦਾ ਸਮਰਥਨ ਕਰਦੇ ਹਨ ਕਿਉਂਕਿ ਕੇਂਦਰ ਸਰਕਾਰ ਹਰ ਮੁੱਦੇ 'ਤੇ ਲੋਕਾਂ ਦੇ ਖ਼ਿਲਾਫ਼ ਅਜਿਹੇ ਫ਼ੈਸਲੇ ਲਿਆ ਰਹੀ ਹੈ, ਜਿਸ ਨਾਲ ਹਰ ਕਾਰੋਬਾਰੀ ਤਬਾਹੀ ਵੱਲ ਜਾ ਰਿਹਾ ਹੈ। ਕਿਉਂਕਿ ਮੋਦੀ ਸਰਕਾਰ ਦੀਆਂ ਮਨਮਰਜ਼ੀਆਂ ਦਾ ਖ਼ਾਤਮਾ ਕਰਨ ਲਈ ਦੇਸ਼ ਦਾ ਹਰ ਕਾਰੋਬਾਰੀ ਪੂਰੀ ਤਰਾਂ ਡੱਟਿਆ ਹੋਇਆ ਹੈ। 

ਇਹ ਵੀ ਪੜ੍ਹੋ : ਦੁਨੀਆ ਨੂੰ ਅਲਵਿਦਾ ਆਖ਼ਣ ਤੋਂ ਪਹਿਲਾਂ 40 ਦਿਨਾਂ ਦੀ ਮਾਸੂਮ ਬੱਚੀ ਨੌਜਵਾਨ ਨੂੰ ਦੇ ਗਈ ਜ਼ਿੰਦਗੀ

Baljeet Kaur

This news is Content Editor Baljeet Kaur