ਕਾਲੇ ਕਾਨੂੰਨਾਂ ਖ਼ਿਲਾਫ਼ ਰਿਲਾਇੰਸ ਪੈਟਰੋਲ ਪੰਪ ਰਾਜੇਆਣਾ ਦਾ ਪੱਕਾ ਮੋਰਚਾ 104ਵੇਂ ਦਿਨ ’ਚ ਸ਼ਾਮਲ

01/12/2021 4:10:22 PM

ਬਾਘਾ ਪੁਰਾਣਾ (ਰਾਕੇਸ਼): ਖੇਤੀ ਅਤੇ ਲੋਕ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਰਿਲਾਇੰਸ ਪੈਟਰੋਲ ਪੰਪ ਰਾਜੇਆਣਾ ਦਾ ਪੱਕਾ ਮੋਰਚਾ 104ਵੇਂ ਦਿਨ ’ਚ ਸ਼ਾਮਲ ਹੋ ਗਿਆ ਹੈ। ਇਸ ਸਬੰਧੀ ਕਿਸਾਨ ਆਗੂਆ ਨੇ ਕਿਹਾ ਕਿ ਜਦੋਂ ਤੱਕ ਮੋਦੀ ਹਕੂਮਤ ਵਲੋਂ ਪਾਸ ਕੀਤੇ ਕਾਲੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਉਦੋਂ ਤੱਕ ਅਸੀਂ ਸੰਘਰਸ਼ ਨੂੰ ਜਾਰੀ ਰੱਖਾਂਗੇ ਤੇ ਇਸ ਨੂੰ ਹੋਰ ਤੇਜ਼ ਕਰਾਂਗੇ। 

ਇਹ ਵੀ ਪੜ੍ਹੋ : ਕੀ ਇਨਸਾਨਾਂ ’ਚ ਮਹਾਮਾਰੀ ਦਾ ਰੂਪ ਲੈ ਸਕਦਾ ਹੈ ਬਰਡ ਫਲੂ?

ਇਸ ਉਪਰੰਤ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਗੂ ਚਮਕੌਰ ਸਿੰਘ ਰੋਡੇ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਮਹਿਲਾ ਵਿੰਗ ਦੀ ਕਨਵੀਨਰ ਛਿੰਦਰਪਾਲ ਕੌਰ ਰੋਡੇ ਖੁਰਦ ਨੇ ਸਾਂਝੇ ਰੂਪ ’ਚ ਕਿਹਾ ਕਿ ਜਿਸ ਤਰ੍ਹਾਂ ਅਕਬਰ ਨੇ ਆਪਣੇ ਰਾਜ ’ਚ ਦੁੱਲ੍ਹੇ ਭੱਟੀ ਦੀਆਂ ਦੋ ਪੀੜ੍ਹੀਆਂ ਤਾਂ ਖ਼ਤਮ ਕਰ ਦਿੱਤੀਆਂ ਸੀ ਪਰ ਜਦੋਂ ਦੁੱਲ੍ਹੇ ਭੱਟੀ ਨੇ ਜ਼ੁਲਮ ਦੇ ਖ਼ਿਲਾਫ਼ ਟੱਕਰ ਲਈ ਤਾਂ ਅਕਬਰ ਨੂੰ ਲੰਮੇ ਸਮੇਂ ਦਿੱਲੀ ਰਾਜਧਾਨੀ ਨੂੰ ਛੱਡ ਕੇ ਲਾਹੌਰ ਨੂੰ ਰਾਜਧਾਨੀ ਬਣਾਉਣਾ ਪਿਆ ਸੀ। ਉਸੇ ਦੁੱਲ੍ਹੇ ਭੱਟੀ ਦੀ ਵਿਰਾਸਤ ਨੂੰ ਤਾਜ਼ਾ ਕਰਦਿਆਂ ਇਸੇ ਤਰ੍ਹਾਂ ਅੱਜ ਦੀ ਤਾਨਾਸ਼ਾਹ ਕੇਂਦਰ ਦੀ ਮੋਦੀ ਸਰਕਾਰ ਨੂੰ ਅੱਜ ਦੇ ਸਮੇਂ ਦੇ ਦੁੱਲਿ੍ਹਆਂ ਨੇ ਦਿੱਲੀ ਨੂੰ ਚਾਰੇ ਪਾਸਿਓਂ ਘੇਰਿਆ ਹੋਇਆ ਹੈ, ਜਿਨ੍ਹਾਂ ਸਮਾਂ ਇਹ ਕਾਲੇ ਕਾਨੂੰਨ ਕੇਂਦਰ ਸਰਕਾਰ ਵਲੋਂ ਰੱਦ ਨਹੀਂ ਕੀਤੇ ਜਾਂਦੇ ਉਦੋਂ ਤੱਕ ਸੰਘਰਸ਼ ਨੂੰ ਲਗਾਤਾਰ ਤੇਜ਼ ਕੀਤਾ ਜਾਵੇਗਾ। 

ਇਹ ਵੀ ਪੜ੍ਹੋ : 10 ਨਿੱਜੀ ਹਸਪਤਾਲਾਂ ਦੇ ਰਿਕਾਰਡ ਦੀ ਚੈਕਿੰਗ, 87 ਦੀ ਜਾਂਚ ਕਰੇਗੀ ਸਟੇਟ ਹੈਲਥ ਏਜੰਸੀ

ਇਸ ਮੌਕੇ ਉਨ੍ਹਾਂ ਆਖਿਆ ਕਿ ਦਿੱਲੀ ’ਚ ਲੱਗੇ ਕਿਸਾਨ ਸੰਯੁਕਤ ਮੋਰਚੇ ਦੇ ਸੱਦੇ ਤਹਿਤ 13 ਜਨਵਰੀ ਲੋਹੜੀ ਵਾਲੇ ਦਿਨ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਸਾੜਕੇ ਲੋਹੜੀ ਸੇਕੀ ਜਾਵੇਗੀ। ਇਸ ਮੌਕੇ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਮੰਗਾ ਸਿੰਘ ਵੈਰੋਕੇ ਨੇ ਵੀ ਸੰਬੋਧਨ ਕਰਦਿਆਂ ਕਿਹਾ 23 ਜਨਵਰੀ ਨੂੰ ਪੇਂਡੂ ਮਜ਼ਦੂਰ ਯੂਨੀਅਨ ਦੇ ਵੱਡੀ ਗਿਣਤੀ ’ਚ ਜਥੇ ਦਿੱਲੀ ਨੂੰ ਰਵਾਨਾ ਹੋਣਗੇ । 


Baljeet Kaur

Content Editor

Related News