ਮੋਦੀ ਸਰਕਾਰ ਦਾ ਹੰਕਾਰ ਭੰਨ੍ਹਣ ਲਈ ਸੈਂਕੜੇ ਟਰੈਕਟਰ-ਟਰਾਲੀਆਂ ਦਾ ਕਾਫ਼ਲਾ ਪਿੰਡਾਂ ਅੰਦਰ ਹੋਇਆ ਰਵਾਨਾ

01/11/2021 11:56:29 AM

ਬਾਘਾ ਪੁਰਾਣਾ (ਰਾਕੇਸ਼): ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਵਲੋਂ ਹਲਕੇ ਦੇ ਪਿੰਡਾਂ ’ਚ ਟਰੈਕਟਰ ਟਰਾਲੀਆਂ ਦੇ ਵੱਡੇ ਕਾਫ਼ਲੇ ਨਾਲ ਰੋਸ ਮਾਰਚ ਕੱਢਿਆ ਗਿਆ। ਇਸ ਮੌਕੇ ਕਿਸਾਨਾਂ ਨੇ ਮੋਦੀ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਜਦੋਂ ਤੱਕ ਕਾਰਪੋਰੇਟ ਘਰਾਣਿਆ ਰਾਹੀ ਮੋਦੀ ਸਰਕਾਰ ਕਿਸਾਨਾਂ ਦੀਆਂ ਜ਼ਮੀਨਾਂ ਜਾਇਦਾਦਾਂ ਦੀ ਲੁੱਟ ਕਰਵਾਉਣ ਦਾ ਫ਼ੈਸਲਾ ਰੱਦ ਨਹੀਂ ਕਰ ਦਿੰਦੀ ਉਦੋਂ ਤੱਕ ਕਿਸਾਨ ਸੜਕਾਂ ’ਤੇ ਹੀ ਰਹਿਣਗੇ। ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਸਮੇਤ ਹੋਰਨਾਂ ’ਚ ਪ੍ਰੀਤਮ ਸਿੰਘ ਬਰਾੜ, ਗੁਰਜੀਤ ਸਿੰਘ, ਗੁਰਦੀਪ ਸਿੰਘ , ਮਾਸਟਰ ਰਣਧੀਰ ਸਿੰਘ, ਸਤਨਾਮ ਸਿੰਘ ਬਰਾੜ, ਚਰਨਪ੍ਰੀਤ ਸਿੰਘ ਸਮੇਤ ਕਿਸਾਨਾਂ ਨੇ ਕਿਹਾ ਕਿ ਹੁਣ ਤੱਕ ਜਿੰਨ੍ਹੇ ਵੀ ਕਿਸਾਨਾਂ ਦੀ ਮੌਤ ਹੋਈ ਹੈ ਉਸਦੇ ਜ਼ਿੰਮੇਵਾਰ ਪ੍ਰਧਾਨ ਮੰਤਰੀ ਹਨ। 

ਇਹ ਵੀ ਪੜ੍ਹੋ : ਦਿੱਲੀ ਧਰਨੇ ਤੋਂ ਆਈ ਦੁਖਦਾਈ ਖ਼ਬਰ, ਟਿਕਰੀ ਬਾਰਡਰ ’ਤੇ ਇਕ ਹੋਰ ਕਿਸਾਨ ਨੇ ਤੋੜਿਆ ਦਮ

ਉਨ੍ਹਾਂ ਨੇ ਕਿਹਾ ਕਿ 25 ਸਤੰਬਰ ਤੋਂ ਪੰਜਾਬ ਦੇ ਕਿਸਾਨ ਸੜਕਾਂ ’ਤੇ ਹਨ ਪਰ ਸਰਕਾਰ ਨੂੰ ਮਾੜੀ ਵੀ ਸ਼ਰਮ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਹੈ ਦੂਸਰੇ ਪਾਸੇ ਦੇਸ਼ ਦੇ ਕਿਸਾਨ ਮਜ਼ਦੂਰ ਦੁਕਾਨਦਾਰ, ਆੜ੍ਹਤੀ ਅਤੇ ਵਪਾਰੀ ਹਨ, ਇਸ ’ਚ ਮੋਦੀ ਦੀ ਹਾਰ ਹੋਵੇਗੀ ਅਤੇ ਦੇਸ਼ ਦੇ ਕਿਸਾਨਾਂ ਦੀ ਜਿੱਤ ਹੋਵੇਗੀ। ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਦਿੱਲੀ ’ਚ ਟਰੈਕਟਰ ਟਰਾਲੀਆਂ ਨਾਲ ਵੜਾਂਗੇ ਅਤੇ ਅਤੇ ਮੋਦੀ ਸਰਕਾਰ ਦਾ ਹਿੱਲਿਆ ਦਿਮਾਗ ਟਿਕਾਣੇ ਕਰਕੇ ਛੱਡਾਂਗੇ। 

ਇਹ ਵੀ ਪੜ੍ਹੋ : ਟਰੈਕਟਰ ਮਾਰਚ ’ਚ ਖਿੱਚ ਦਾ ਕੇਂਦਰ ਬਣਿਆ 2 ਸਾਲਾ ਜਸਰਾਜ ਸਿੰਘ ਢਿੱਲੋਂ


Baljeet Kaur

Content Editor

Related News