ਕਾਲੇ ਬਿੱਲਾਂ ਨੂੰ ਲੈ ਕੇ ਲੋਕ ਇਨਸਾਫ਼ ਪਾਰਟੀ ਨੇ ਰਿਲਾਇੰਸ ਪੰਪ ਨੂੰ ਘੇਰਿਆ, ਕੀਤੀ ਨਾਅਰੇਬਾਜ਼ੀ

09/29/2020 4:21:07 PM

ਬਾਘਾ ਪੁਰਾਣਾ (ਰਾਕੇਸ਼): ਮੋਦੀ ਸਰਕਾਰ ਵਲੋਂ ਕਿਸਾਨ ਮਾਰੂ ਆਰਡੀਨੈਂਸ ਬਿੱਲ ਪਾਸ ਕਰਨ ਤੋਂ ਬਾਅਦ ਪਿਛਲੇ 6 ਦਿਨਾਂ ਤੋਂ ਕਿਸਾਨ, ਮਜਦੂਰ, ਆੜ੍ਹਤੀ ਅਤੇ ਰਾਜਨੀਤਿਕ ਪਾਰਟੀਆਂ ਸਮੇਤ ਸਮੁੱਚਾ ਕਾਰੋਬਾਰੀ ਲੋਕ ਸੜਕਾਂ 'ਤੇ ਆ ਗਏ ਹਨ ਅਤੇ ਅੰਡਾਨੀ ਅੰਬਾਨੀ ਕੰਪਨੀਆਂ ਦੇ ਖ਼ਿਲਾਫ਼ ਡੱਟ ਗਏ ਹਨ। ਇਸੇ ਤਹਿਤ ਅੱਜ ਲੋਕ ਇਨਸਾਫ਼ ਪਾਰਟੀ ਦੀ ਸਮੁੱਚੀ ਟੀਮ ਨੇ ਜ਼ਿਲ੍ਹਾ ਪ੍ਰਧਾਨ ਜਗਮੋਹਨ ਸਿੰਘ ਸਮਾਧ ਭਾਈ ਅਤੇ ਬਲਾਕ ਪ੍ਰਧਾਨ ਜਸਵਿੰਦਰ ਸਿੰਘ ਕਾਕਾ ਦੀ ਅਗਵਾਈ 'ਚ ਰਿਲਾਇੰਸ ਕੰਪਨੀ ਦੇ ਬਾਘਾ ਪੁਰਾਣਾ ਨੇੜੇ ਰਾਜੇਆਣਾ ਪੈਟਰੋਲ ਪੰਪ 'ਤੇ ਆਵਾਜਾਈ ਬੰਦ ਕਰਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਪੰਪ ਨੂੰ ਘੇਰ ਲਿਆ ਤਾਂ ਕਿ ਲੋਕ ਆਪਣੇ ਵਾਹਨਾਂ 'ਚ ਇਸ ਪੰਪ ਤੋਂ ਪੈਟਰੋਲ ਡੀਜ਼ਲ ਪਵਾਉਣ ਤੋਂ ਗੁਰੇਜ਼ ਕਰਨ।

ਇਹ ਵੀ ਪੜ੍ਹੋ : ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ਼, ਨਾਬਾਲਗ ਕੁੜੀਆਂ ਸਮੇਤ 11 ਨੂੰ ਪੁਲਸ ਨੇ ਰੰਗੇ ਹੱਥੀਂ ਕੀਤਾ ਕਾਬੂ

ਉਨ੍ਹਾਂ ਕਿਹਾ ਕਿ ਜਦੋਂ ਇੰਨਾਂ ਕੰਪਨੀਆਂ ਨਾਲ ਪੰਜਾਬੀ ਲੋਕਾਂ ਨੇ ਰੋਟੀ ਪਾਣੀ ਸਾਂਝੀ ਨਹੀਂ ਰੱਖਣੀ ਤਾਂ ਪੰਜਾਬੀ ਲੋਕ ਇੰਨਾਂ ਦੇ ਪੈਟਰੋਲ ਪੰਪਾਂ ਤੋਂ ਤੇਲ ਅਤੇ ਆਪਣੇ ਮੋਬਾਇਲ 'ਚ ਜਿਓ ਸਿਮ ਦੀ ਵਰਤੋ ਕਿਉਂ ਕਰਨ। ਜਗਮੋਹਨ ਸਿੰਘ ਸਮਾਧ ਭਾਈ ਨੇ ਕਿਹਾ ਕਿ ਲੋਕ ਇੰਨ੍ਹਾਂ ਕੰਪਨੀਆਂ ਦੇ ਹਰ ਕਾਰੋਬਾਰ ਦਾ ਮੁਕੰਮਲ ਤੌਰ 'ਤੇ ਬਾਈਕਾਟ ਕਰਨਗੇ ਅਤੇ ਇੰਨ੍ਹਾਂ ਦੀ ਕੋਈ ਵੀ ਦੁਕਾਨ ਨਹੀਂ ਚੱਲਣ ਦਿੱਤੀ ਜਾਵੇਗੀ। ਮਾਹੌਲ ਨੂੰ ਦੇਖਦਿਆਂ ਥਾਣਾ ਮੁਖੀ ਹਰਮਨਜੀਤ ਸਿੰਘ ਪੁਲਸ ਪਾਰਟੀ ਦੇ ਨਾਲ ਮੌਕੇ 'ਤੇ ਪਹੁੰਚ ਗਏ ਸਨ ਤਾਂ ਜੋ ਕਈ ਵੀ ਮਾਹੌਲ ਨੂੰ ਖ਼ਰਾਬ ਨਾ ਕਰ ਸਕੇ। ਇਸ ਤੋਂ ਬਾਅਦ ਉਨ੍ਹਾਂ ਨੇ ਬਜ਼ਾਰਾਂ ਅੰਦਰ ਵੀ ਰੋਸ ਪ੍ਰਦਰਸ਼ਨ ਕੀਤਾ।    

ਇਹ ਵੀ ਪੜ੍ਹੋ : ਖੇਤੀ ਬਿੱਲਾਂ 'ਤੇ ਕੈਪਟਨ ਦਾ ਜਵਾਬ, ਨਹੀਂ ਰੁਲ੍ਹਣ ਦੇਵਾਂਗੇ ਕਿਸਾਨ


Baljeet Kaur

Content Editor

Related News