ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਨੇ ਅਣਮਿੱਥੇ ਸਮੇਂ ਲਈ ਟੋਲ ਪਲਾਜ਼ਾ ''ਤੇ ਲਾਇਆ ਧਰਨਾ

10/01/2020 1:57:37 PM

ਬਾਘਾ ਪੁਰਾਣਾ (ਰਾਕੇਸ਼): ਮੋਦੀ ਸਰਕਾਰ ਖ਼ਿਲਾਫ਼ ਕਿਸਾਨਾ ਦੇ ਉਠੇ ਰੋਹ ਕਾਰਨ ਅੱਜ ਬਾਘਾ ਪੁਰਾਣਾ ਨੇੜੇ ਟੋਲ ਪਲਾਜ਼ਾ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਵਲੋਂ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੌਰਾਨ ਉਨ੍ਹਾਂ ਵਲੋਂ ਮੋਦੀ ਸਰਕਾਰ ਦੀ ਤਾਨਾਸ਼ਾਹੀ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਕਿਸਾਨ ਆਗੂਆਂ ਗੁਰਦਾਸ ਸਿੰਘ ਸੇਖਾ, ਹਰਮੰਦਰ ਸਿੰਘ ਡੇਮਰੂ ਕਲਾ, ਅਮਰੀਕ ਸਿੰਘ ਘੋਲੀਆ ਖੁਰਦ, ਨਿਰਭੈ ਸਿੰਘ ਘੋਲੀਆ ਖੁਰਦ, ਅਜੀਤ ਸਿੰਘ ਡੈਮਰੂ ਕਲਾ, ਲਾਭ ਸਿੰਘ ਗਿੱਲ ਨੇ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ Îਕਿਸਾਨਾਂ 'ਤੇ ਮੋਦੀ ਸਰਕਾਰ ਦਾ ਤਾਨਾਸ਼ਾਹੀ ਰਵੱਈਆਂ ਨਹੀਂ ਚੱਲ ਸਕਦਾ। 

ਇਹ ਵੀ ਪੜ੍ਹੋ : ਛਬੀਲ ਦੇ ਗਲਾਸ ਨੂੰ ਹੱਥ ਲਾਉਣਾ ਇਸ ਜਨਾਨੀ ਨੂੰ ਪਿਆ ਮਹਿੰਗਾ, ਲੋਕਾਂ ਨੇ ਦਿੱਤੀ ਭਿਆਨਕ ਸਜ਼ਾ

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਅੰਬਾਨੀ ਅੰਡਾਨੀ ਪਰਿਵਾਰਾਂ ਨਾਲ ਰਲ ਕੇ ਦੇਸ਼ ਦੇ ਕਿਸਾਨਾਂ ਨੂੰ ਇਨ੍ਹਾਂ ਘਰਾਣਿਆਂ ਦੇ ਹਵਾਲੇ ਕਰਨ ਲਈ ਤਿੰਨ ਕਾਲੇ ਬਿੱਲ ਪਾਸ ਕਰਵਾ ਦਿੱਤੇ, ਜਿਸ ਦੇ ਰੋਸ ਵਜੋ ਦੇਸ਼ ਦਾ ਕਿਸਾਨ ਸੜਕਾਂ 'ਤੇ ਆ ਗਏ ਹਨ ਅਤੇ ਜਦੋਂ ਤੱਕ ਮੋਦੀ ਸਰਕਾਰ ਇਨ੍ਹਾਂ ਪਾਸ ਕੀਤੇ ਘਿਣੌਨੇ ਬਿੱਲਾਂ ਨੂੰ ਰੱਦੀ ਨਹੀਂ ਬਣਾ ਦਿੰਦੀ ਉਦੋਂ ਤੱਕ ਮੋਦੀ ਸਰਕਾਰ ਨੂੰ ਸਬਕ ਸਿਖਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਕਿਸੇ ਵੀ ਹਾਲਤ 'ਚ ਆਪਣੀ ਜ਼ਮੀਨ ਘਰਾਣਿਆਂ ਦੇ ਹਵਾਲੇ ਨਹੀਂ ਹੋਣ ਦੇਣਗੇ। ਉਨ੍ਹਾਂ ਨੇ ਲੋਕਾਂ ਨੂੰ ਸੱਦਾ ਦਿੱਤਾ ਕਿ ਇਨ੍ਹਾਂ ਘਰਾਣਿਆਂ ਦੀ ਹਰ ਚੀਜ਼ ਦਾ ਬਾਈਕਾਟ ਕਰ ਦੇਣਾ ਚਾਹੀਦਾ ਹੈ ਅਤੇ ਜਿਥੇ ਵੀ ਇਨ੍ਹਾਂ ਦੀ ਮੋਹਰ ਲੱਗੀ ਹੈ ਉਹ ਚੀਜ਼ ਆਪਣੇ ਘਰਾਂ ਅੰਦਰ ਨਾ ਲਿਆਂਦੀ ਜਾਵੇ ਅਤੇ ਭਾਜਪਾ ਮੰਤਰੀਆਂ ਅਤੇ ਆਹੁਦੇਦਾਰਾ ਤੇ ਦਰਵਾਜ਼ਿਆਂ 'ਤੇ ਵੀ ਰੋਸ ਪ੍ਰਦਰਸ਼ਨ ਕੀਤੇ ਜਾਣ।  

ਇਹ ਵੀ ਪੜ੍ਹੋ : ਆਪਣੇ ਹੱਥੀਂ 14 ਸਾਲਾਂ ਧੀ ਦੀ ਜ਼ਿੰਦਗੀ ਉਜਾੜਨ ਜਾ ਰਹੀ ਸੀ ਮਾਂ, ਇੰਝ ਹੋਇਆ ਬਚਾਅ


Baljeet Kaur

Content Editor

Related News