ਆੜ੍ਹਤੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਲਾਇਆ ਧਰਨਾ, ਕੀਤੀ ਨਾਅਰੇਬਾਜ਼ੀ

10/02/2020 12:17:34 PM

ਬਾਘਾ ਪੁਰਾਣਾ (ਰਾਕੇਸ਼): ਕਾਰਪੋਰੇਟ ਘਰਾਣਿਆ ਦੀ ਖਾਤਿਰ ਮੋਦੀ ਸਰਕਾਰ ਵਲੋਂ ਲੋਕ ਸਭਾ ਰਾਜ ਸਭਾ ਵਲੋਂ ਪਾਸ ਕੀਤੇ ਕਿਸਾਨ ਮਾਰੂ ਕਾਲੇ ਬਿੱਲਾਂ ਨੂੰ ਰਾਸ਼ਟਰਪਤੀ ਵਲੋਂ ਮਨਜ਼ੂਰੀ ਦੇ ਦਿੱਤੇ ਜਾਣ ਤੋਂ ਬਾਅਦ ਕਿਸਾਨ ਆੜ੍ਹਤੀ ਮਜ਼ਦੂਰ ਪੂਰੀ ਤਰ੍ਹਾਂ ਅਪਣੀਆਂ ਜ਼ਮੀਨਾਂ ਤੇ ਕਾਰੋਬਾਰ ਨੂੰ ਬਚਾਉਣ ਲਈ ਭੜਕੇ ਹੋਏ ਹਨ ਅਤੇ ਰਿਲਾਇੰਸ ਕੰਪਨੀ ਦਾ ਤੇਲ ਤੇ ਜਿਓ ਸਿਮਾਂ ਦਾ ਮੁਕੰਮਲ ਤੌਰ 'ਤੇ ਬਾਈਕਾਟ ਕਰ ਦਿੱਤਾ ਗਿਆ ਹੈ। ਅੱਜ ਮੇਨ ਚੌਕ 'ਚ ਆੜ੍ਹਤੀਆਂ ਮਜਦੂਰਾਂ ਨੇ ਸੀਨੀਅਰ ਓਪ ਪ੍ਰਧਾਨ ਅਮਰਜੀਤ ਸਿੰਘ ਬਰਾੜ  ਦੀ ਅਗਵਾਈ ਹੇਠ ਚੌਥੇ ਦਿਨ ਧਰਨਾ ਦੇ ਕੇ ਮੋਦੀ ਸਰਕਾਰ ਖ਼ਿਲਾਫ਼ ਭੜਾਸ ਕੱਢੀ। 

ਇਹ ਵੀ ਪੜ੍ਹੋ : ਦਰਿੰਦਗੀ ਦੀਆਂ ਹੱਦਾਂ ਪਾਰ: ਘਰ 'ਚ ਦਾਖ਼ਲ ਹੋ ਹਵਸ ਦੇ ਭੇੜੀਏ ਨੇ 8 ਸਾਲ ਦੀ ਮਾਸੂਮ ਨਾਲ ਕੀਤਾ ਜਬਰ-ਜ਼ਿਨਾਹ

ਆੜ੍ਹਤੀ ਮਜ਼ਦੂਰਾਂ ਨੇ ਕਿਹਾ ਕਿ ਮੋਦੀ ਸਰਕਾਰ ਅੰਬਾਨੀ ਅਡਾਨੀ ਘਰਾਣਿਆਂ ਦੀ ਖ਼ਾਤਰ ਲੋਕਾਂ ਨੂੰ ਅਜੇ ਹੋਰ ਵੀ ਗੁੰਮਰਾਹ ਕਰੇਗੀ ਕਿਉਂਕਿ ਭਾਜਪਾ ਦੀਆਂ ਚਾਲਾਂ ਤੋਂ ਸਾਰਾ ਦੇਸ਼ ਚੌਕਸ ਹੋ ਚੁੱਕਾ ਹੈ। ਅਮਰਜੀਤ ਸਿੰਘ ਬਰਾੜ ਨੇ ਕਿਹਾ ਕਿ 25 ਮਾਰਚ ਤੋਂ ਆੜ੍ਹਤੀ ਕਿਸਾਨ ਮਜਦੂਰਾਂ ਨੇ ਅਪਣੇ ਕਾਰੋਬਾਰਾਂ ਅਤੇ ਵਾਹਨਾਂ 'ਤੇ ਕਾਲੇ ਝੰਡੇ ਲਾ ਕੇ ਮੋਦੀ ਸਰਕਾਰ ਦੇ ਆਰਡੀਨੈਂਸ ਦਾ ਵਿਰੋਧ ਕਰ ਰਹੇ ਹਨ ਕਿਉਂਕਿ 6 ਸਾਲ ਤੋਂ ਪ੍ਰਧਾਨ ਮੰਤਰੀ ਲਗਾਤਾਰ ਲੋਕਾਂ ਨਾਲ ਧੱਕਾ ਕਰਦੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਕੋਰੋਨਾ ਦੇ ਨਾਮ 'ਤੇ ਘਰਾਂ 'ਚ ਬੰਦ ਕਰਨ ਵਾਲੀ ਮੋਦੀ ਸਰਕਾਰ ਨੇ ਕਾਰਪੋਰੇਟ ਘਰਾਣਿਆਂ ਨੂੰ ਖੇਤੀ 'ਤੇ ਕਬਜ਼ਾ ਕਰਵਾਉਣ ਲਈ ਇਕ ਗੁੰਮਰਾਹ ਕੁੰਨ ਚਾਲ ਚੱਲੀ ਹੈ ਪਰ ਕਿਸਾਨ ਜਾਗਰੂਕ ਹੋਣ ਕਰਕੇ ਸਰਕਾਰ ਦੀ ਚਲਾਕੀ ਫੜੀ ਗਈ। ਉਨ੍ਹਾ ਨੇ ਕਿਹਾ ਕਿ ਮੋਦੀ ਸਰਕਾਰ ਪੰਜਾਬ ਦੇ ਕਿਸਾਨਾਂ ਦੀ ਲੁੱਟ ਕਰਵਾਉਣ ਲਈ ਵੱਡੀਆਂ ਚਾਲਾਂ ਚੱਲ ਰਹੀ ਹੈ, ਜਿਸ ਨੂੰ ਪੰਜਾਬੀ ਕਦੇ ਕਾਮਯਾਬ ਨਹੀਂ ਹੋਣ ਦੇਣਗੇ ਸਗੋਂ ਮੂੰਹ ਤੋੜਵਾ ਜਵਾਬ ਦੇਣਗੇ। ਇਸ ਮੌਕੇ ਜੋਧਾ ਸਿੰਘ ਬਰਾੜ, ਗੁਰਪ੍ਰੀਤ ਸਿੰਘ ਬਰਾੜ ਨੱਥੂਵਾਲਾ, ਕਰਨੈਲ ਸਿੰਘ ,ਮਾ. ਮਨਮੋਹਨ ਸਿੰਘ ਘੋਲੀਆ, ਅਸ਼ੋਕ ਗਰਗ, ਅਸ਼ੋਕ ਜਿੰਦਲ, ਜਸਵੰਤ ਸਿੰਘ , ਸਤੀਸ਼ ਗਰਗ, ਸੰਜੂ ਮਿੱਤਲ, ਸੰਜੀਵ ਮਿੱਤਲ ਤੇ ਹੋਰ ਸ਼ਾਮਲ ਸਨ।  

ਇਹ ਵੀ ਪੜ੍ਹੋ :  ਪੰਜਾਬ 'ਚ ਐਤਵਾਰ ਦੇ ਕਰਫਿਊ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ


Baljeet Kaur

Content Editor

Related News