ਮੈਰਿਜ ਰਿਸੈਪਸ਼ਨ ''ਤੇ ਲੱਖਾਂ ਦੀ ਨਕਦੀ ਨਾਲ ਭਰਿਆ ਬੈਗ ਗਾਇਬ

01/22/2020 12:54:13 AM

ਚੰਡੀਗੜ੍ਹ, (ਸੰਦੀਪ)— ਸੋਮਵਾਰ ਰਾਤ ਨੂੰ ਇੰਡਸਟ੍ਰੀਅਲ ਏਰੀਆ ਫੇਜ਼-1 ਸਥਿਤ ਹੋਟਲ ਹਯਾਤ 'ਚ ਵਿਆਹ ਦੀ ਰਿਸੈਪਸ਼ਨ 'ਚ ਲੱਖਾਂ ਦੀ ਨਕਦੀ ਤੇ ਚਾਂਦੀ ਦੇ ਪੰਜ ਸਿੱਕਿਆਂ ਨਾਲ ਭਰਿਆ ਬੈਗ ਚੋਰੀ ਹੋ ਗਿਆ। ਪੰਜਾਬ ਦੇ ਮਾਨਸਾ ਨਿਵਾਸੀ ਮੰਗਤ ਰਾਏ ਦੀ ਸ਼ਿਕਾਇਤ 'ਤੇ ਪੁਲਸ ਨੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੂਤਰਾਂ ਦੀ ਮੰਨੀਏ ਤਾਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ 'ਚ ਇਕ 12-13 ਸਾਲ ਦੀ ਬੱਚੀ ਬੈਗ ਲੈ ਕੇ ਜਾਂਦੀ ਹੋਈ ਨਜ਼ਰ ਆ ਰਹੀ ਹੈ। ਪੁਲਸ ਮੁਲਜ਼ਮ ਦੀ ਭਾਲ 'ਚ ਜੁਟੀ ਹੈ।

ਧਿਆਨਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬੱਚਿਆਂ ਨੂੰ ਨਾਲ ਲੈ ਕੇ ਵਿਆਹ ਸਮਾਰੋਹਾਂ 'ਚ ਬੈਗ ਚੋਰੀ ਕੀਤੇ ਜਾਣ ਦੇ ਮਾਮਲੇ ਸਾਹਮਣੇ ਆਏ ਹਨ। ਸੋਮਵਾਰ ਰਾਤ ਨੂੰ ਹੋਟਲ 'ਚ ਮਾਨਸਾ ਦੇ ਇਕ ਕਾਰੋਬਾਰੀ ਦੇ ਬੇਟੇ ਦੀ ਵਿਆਹ ਦੀ ਰਿਸੈਪਸ਼ਨ ਸੀ। ਇਸ ਦੌਰਾਨ ਇਕ ਕਰੀਬੀ ਰਿਸ਼ਤੇਦਾਰ ਮੰਗਤ ਰਾਏ ਦੇ ਹੱਥ 'ਚ ਕਰੀਬ 10 ਲੱਖ ਰੁਪਏ ਦੀ ਨਕਦੀ ਨਾਲ ਭਰਿਆ ਬੈਗ ਸੀ ਤੇ ਇਸ ਬੈਗ 'ਚ 5 ਚਾਂਦੀ ਦੇ ਸਿੱਕੇ ਵੀ ਸਨ। ਸਟੇਜ 'ਤੇ ਲਾੜਾ-ਲਾੜੀ ਦੇ ਨਾਲ ਫੋਟੋ ਖਿਚਵਾਉਣ ਲਈ ਮੰਗਤ ਰਾਏ ਸਟੇਜ 'ਤੇ ਗਏ ਤਾਂ ਇਸ ਦੌਰਾਨ ਉਨ੍ਹਾਂ ਆਪਣਾ ਬੈਗ ਉਥੇ ਹੀ ਸਟੇਜ 'ਤੇ ਆਪਣੇ ਪੈਰਾਂ 'ਚ ਰੱਖ ਲਿਆ। ਜਿਵੇਂ ਹੀ ਫੋਟੋ ਖਿਚਵਾਉਣ ਤੋਂ ਬਾਅਦ ਜਦ ਉਨ੍ਹਾਂ ਨੇ ਬੈਗ ਦੇਖਿਆ ਤਾਂ ਬੈਗ ਉਥੇ ਨਹੀਂ ਸੀ।


KamalJeet Singh

Content Editor

Related News