ਬਾਬਾ ਫ਼ਰੀਦ ਜੀ ਦੇ ਆਗਮਨ ਪੁਰਬ ''ਤੇ 2 ਸ਼ਖ਼ਸੀਅਤਾਂ ''ਫ਼ਖਰ-ਏ-ਫ਼ਰੀਦਕੋਟ'' ਵਜੋਂ ਸਨਮਾਨਿਤ

09/23/2020 5:59:57 PM

ਫਰੀਦਕੋਟ (ਜਗਤਾਰ): 12ਵੀਂ ਸਦੀ ਦੇ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੇ ਫਰੀਦਕੋਟ ਵਿਖੇ ਆਗਮਨ ਦੇ ਸਬੰਧ ਵਿਚ ਹਰ ਸਾਲ ਮਨਾਏ ਜਾਂਦੇ 5 ਰੋਜ਼ਾ ਸ਼ੇਖ ਫਰੀਦ ਆਗਮਨ ਪੁਰਬ ਦੇ ਅੱਜ ਆਖਰੀ ਤੇ ਪੰਜਵੇਂ ਦਿਨ ਬਾਬਾ ਫਰੀਦ ਜੀ ਦੀ ਚਰਨਛੋਹ ਪ੍ਰਾਪਤ ਸਥਾਨ ਟਿੱਲਾ ਬਾਬਾ ਫਰੀਦ ਜੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਇਸ ਉਪਰੰਤ ਧਾਰਮਿਕ ਕੀਰਤਨ ਦਰਬਾਰ ਸਜਾਇਆ ਗਿਆ।

PunjabKesari

ਇਸ ਵਿਚ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਕੀਰਤਨੀ ਜਥੇ ਭਾਈ ਰਾਏ ਸਿੰਘ ਦੇ ਜਥੇ ਵਲੋਂ ਸੰਗਤਾਂ ਨੂੰ ਗੁਰੂ ਜ਼ਸ ਗਾਇਨ ਕਰ ਗੁਰਬਾਣੀ ਨਾਲ ਜੋੜਿਆ ਗਿਆ।ਇਸ ਮੇਲੇ 'ਚ ਹਰ ਸਾਲ ਮਹਾਨ ਸੂਫੀ ਸੰਤ ਬਾਬਾ ਸ਼ੇਖ ਫਰੀਦ ਜੀ ਦੀ ਯਾਦ ਵਿਚ ਕਈ ਖੇਡ ਮੁਕਾਬਲੇ, ਧਾਰਮਿਕ ਸਮਾਗਮ, ਪ੍ਰਦਰਸ਼ਨੀਆਂ, ਨਾਟਕ ਮੇਲੇ ਆਦਿ ਕਰਵਾਏ ਜਾਂਦੇ ਹਨ ਪਰ ਇਸ ਸਾਲ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਇਹ ਤਿਉਹਾਰ ਬੜੇ ਸਾਦੇ ਢੰਗ ਨਾਲ ਮਨਾਇਆ ਜਾ ਰਿਹਾ ਹੈ, ਜਿਸ ਦੇ ਅਖੀਰਲੇ ਦਿਨ ਅੱਜ ਟਿੱਲਾ ਬਾਬਾ ਫਰੀਦ ਜੀ ਵਿਖੇ ਧਾਰਮਿਕ ਸਮਾਗਮ ਹੋਏ ਅਤੇ ਸ੍ਰੀ ਅਖੰਡ ਸਾਹਿਬ ਦੇ ਭੋਗ ਉਪਰੰਤ ਕੀਰਤਨ ਦਰਬਾਰ ਸਜਾਇਆ ਗਿਆ। ਇਸ ਮੌਕੇ ਟਿੱਲਾ ਬਾਬਾ ਫਰੀਦ ਜੀ ਸੁਸਾਇਟੀ ਵਲੋਂ ਇਕ ਨਵਾਂ ਸਨਮਾਨ ਪੇਸ਼ ਕੀਤਾ ਗਿਆ, ਜਿਸ 'ਚ 'ਫਖਰੇ ਫਰੀਦਕੋਟ' ਐਵਾਰਡ ਸਥਾਪਤ ਕੀਤਾ ਗਿਆ ਜੋ ਫਰੀਦਕੋਟ ਦੀਆਂ ਸਿਰਫ ਦੋ ਸ਼ਖਸੀਅਤਾਂ ਨੂੰ ਹਰ ਸਾਲ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਬਦਲੇ ਦਿੱਤਾ ਜਾਇਆ ਕਰੇਗਾ। ਇਸ ਵਾਰ ਦਾ ਇਹ ਸਨਮਾਨ ਨਿਰਸੁਆਰਥ ਅੰਤਿਮ ਸੰਸਕਾਰ ਦੀ ਸੇਵਾ ਨਿਭਾ ਰਹੇ ਫਰੀਦਕੋਟ ਦੇ ਦਰਵੇਸ ਬੂਟਾ ਗੱਪੀ ਅਤੇ ਸਰਕਾਰੀ ਅਧਿਆਪਕ ਰਜਿੰਦਰ ਕੁਮਾਰ ਨੂੰ ਦਿੱਤਾ ਗਿਆ, ਜਿਸ 'ਚ ਸਿਰੋਪਾਓ ਅਤੇ ਸਨਮਾਨ ਚਿੰਨ ਅਤੇ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।

PunjabKesari


Shyna

Content Editor

Related News