ਐਸਐਸਪੀ ਨਰਿੰਦਰ ਭਾਰਗਵ ਦੀ ਅਗਵਾਈ ਹੇਠ ਨਸ਼ਿਆ ਖਿਲਾਫ ਜਾਗਰੂਕਤਾ ਕੈਂਪ ਲਗਾਏ ਗਏ

06/26/2020 4:03:25 PM

ਬੁਢਲਾਡਾ ( ਬਾਂਸਲ) - ਅੰਤਰਰਾਸਟਰੀ ਨਸ਼ਾਖੋਰੀ ਅਤੇ ਗੈਰ ਕਾਨੂੰਨੀ ਤਸਕਰੀ ਵਿਰੋਧ ਦਿਵਸ ਦੇ ਮੌਕੇ 'ਤੇ ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਐਸ.ਐਸ.ਪੀ ਨਰਿੰਦਰ ਭਾਰਗਵ ਦੀ ਅਗਵਾਈ ਹੇਠ ਨਸ਼ਿਆ ਦੇ ਖਿਲਾਫ ਜਾਗਰੂਕਤਾ ਕੈਂਪ ਲਗਾਏ ਗਏ। ਉੱਥੇ ਡੀ.ਐਸ.ਪੀ ਬਲਜਿੰਦਰ ਸਿੰਘ ਪੰਨੂ ਦੀ ਅਗਵਾਈ ਹੇਠ ਤਖਤੀ ਬੈਨਰ 'ਤੇ ਅਕਿੰਤ ਕੀਤੇ ਗਏ ਨਸ਼ੇ ਵਿਰੋਧੀ ਸਲੋਗਨਾ ਨਾਲ ਜਾਗਰੂਕਤਾ ਰੈਲੀ ਵੀ ਕੱਢੀ ਗਈ। ਇਸ ਮੌਕੇ ਸਕੂਲੀ ਵਿਦਿਆਰਥੀਆ, ਸਮਾਜ ਸੇਵੀ ਕਲੱਬਾ ਵੱਲੌ ਨਸ਼ਿਆ ਦੇ ਮਾੜੇ ਪ੍ਰਭਾਵ ਸੰਬੰਧੀ ਨਾਟਕ, ਕੋਰੀਓਗ੍ਰਾਫੀ, ਸਕਿੱਟਾ ਪੇਸ਼ ਕੀਤੀਆ ਗਈਆਂ। ਇਸ ਮੌਕੇ 'ਤੇ ਬੋਲਦਿਆ ਸ: ਪੰਨੂ ਨੇ ਕਿਹਾ ਕਿ ਪੰਜਾਬ ਵਿਚ ਖਾਸ ਕਰ ਜ਼ਿਲ੍ਹਾ ਮਾਨਸਾ ਵਿਚ ਐਸ.ਐਸ.ਪੀ ਸ਼੍ਰੀ ਭਾਰਗਵ ਦੀ ਮਿਹਨਤ ਸਦਕਾ ਜਿਲ੍ਹੇ ਵਿਚ ਅਸੀਂ ਨਸ਼ਾ ਮਾਫੀਆ ਦਾ ਲੱਕ ਤੋੜ ਦਿੱਤਾ ਹੈ। ਪਰ ਅਸੀਂ ਉਦੋਂ ਤੱਕ ਅਰਾਮ ਨਾਲ ਨਹੀਂ ਬੈਠਾਗੇ, ਜਦੋਂ ਤੱਕ ਅਸੀਂ ਇਸ ਬੁਰਾਈ ਦੀ ਆਖਰੀ ਜੜ੍ਹ ਪੁੱਟ ਕੇ ਪੰਜਾਬ ਨੂੰ ਇਸ ਤੋਂ ਮੁਕਤ ਨਹੀ ਕਰਵਾ ਲੈਦੇ। ਇਹ ਸਾਡੀ ਭਵਿੱਖੀ ਪੀੜੀਆਂ ਪ੍ਰਤੀ ਜਿੰਮੇਵਾਰੀ ਬਣਦੀ ਹੈ।

ਇਸ ਮੌਕੇ 'ਤੇ ਬੋਲਦਿਆ ਐਸ.ਐਚ.ਓ ਸਿਟੀ ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਵਿਚ ਨਸ਼ਾਖੋਰੀ ਵਿਰੁੱਧ ਕਾਰਵਾਈ ਅਧੀਨ ਹੁਣ ਤੱਕ 450788 ਨਸ਼ਾ ਤਸਕਰਾਂ ਨੂੰ ਗਿਰਫਤਾਰ ਕੀਤਾ ਜਾ ਚੁੱਕਿਆ ਹੈ ਅਤੇ ਸਾਲ 2017 ਤੋਂ 158 ਵਿਅਕਤੀਆ ਦੀ 83.90 ਕਰੋੜ ਦੀ ਜਾਇਦਾਦ ਹੜੱਪ ਕੀਤੀ ਜਾ ਚੁੱਕੀ ਹੈ। ਉਹਨਾਂ ਦੱਸਿਆ ਕਿ ਨੋਜਵਾਨ ਪੀੜ੍ਹੀ ਨੂੰ ਨਸ਼ੇ ਦੀ ਗ੍ਰਿਫਤ ਤੋਂ ਦੂਰ ਰੱਖਣ ਲਈ ਅਨੇਕਾ ਬਚਾਉ ਲਈ ਉਪਰਾਲੇ ਕੀਤੇ। ਜਿਸ ਅਧੀਨ 5.87 ਲੱਖ ਡੈਪੋ ਰਜਿਸਟਰ ਕੀਤੇ। 37 ਲੱਖ ਵਿਦਿਆਰਥੀਆ ਨੂੰ ਬੱਡੀ ਪੋ੍ਰਗਰਾਮ ਵਿਚ ਸ਼ਾਮਿਲ ਕੀਤਾ। ਜਿਸ ਦਾ ਨਤੀਜਾ ਐਸ.ਐਸ.ਪੀ ਮਾਨਸਾ ਸ਼੍ਰੀ ਨਰਿੰਦਰ ਭਾਰਗਵ ਦੀ ਸਖਤ ਮਿਹਨਤ ਸਦਕਾ ਬੁਢਲਾਡਾ ਦਾ ਗੁਰੂ ਨਾਨਕ ਕਾਲਜ ਜਿਸ ਦੇ ਲਗਭਗ 7000 ਵਿਦਿਆਰਥੀ ਪੜ੍ਹਦੇ ਹਨ। ਪੰਜਾਬ ਦਾ ਪਹਿਲਾਂ ਨਸ਼ਾ ਮੁਕਤ ਕਾਲਜ ਦਾ ਖਿਤਾਬ ਹਾਸਿਲ ਕਰਨ ਵਾਲਾ ਇੱਕੋ-ਇੱਕ ਕਾਲਜ ਬਣਿਆ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਚੰਗੇ ਸਮਾਜ ਦੀ ਸਿਰਜਨਾ ਲਈ ਮਾਪੇ, ਆਮ ਜਨਤਾ ਲੋਕਾਂ ਨੂੰ ਸਹਿਯੋਗ ਦੇਣ। ਇਸ ਮੌਕੇ 'ਤੇ ਸਬ ਇੰਸਪੈਕਟਰ ਪਰਵਿੰਦਰ ਕੌਰ, ਰਾਮ ਸਿੰਘ, ਏ.ਐਸ.ਆਈ ਅਮਰਜੀਤ ਸਿੰਘ, ਭੋਲਾ ਸਿੰਘ, ਲੈਕਚਰਾਰ ਮੱਖਣ ਸਿੰਘ ਅਦਿ ਹਾਜਿਰ ਸਨ।
 

 

 


Harinder Kaur

Content Editor

Related News