ਕਿਸਾਨੀ ਯੁੱਧ ਨੂੰ ਤੇਜ਼ ਕਰਨ ਲਈ ਬੀਬਾ ਬਾਦਲ ਕਰਨਗੇ ਮਾਲਵੇ ''ਚ ਵਰਕਰਾਂ ਨਾਲ ਮੀਟਿੰਗਾਂ :ਅਵਤਾਰ ਜ਼ੀਰਾ

09/26/2020 4:53:14 PM

ਜ਼ੀਰਾ(ਅਕਾਲੀਆਂ ਵਾਲਾ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਹਲਕਾ ਪੱਧਰੀ ਜੋ ਧਰਨੇ ਦਿੱਤੇ ਗਏ ਸਨ ਉਨ੍ਹਾਂ 'ਚ ਵਰਕਰਾਂ ਨੇ ਜੋ ਉਤਸ਼ਾਹ ਦਿਖਾਇਆ ਹੈ ਉਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਦੀ ਕਿਸਾਨੀ ਨੂੰ ਹਮੇਸ਼ਾ ਅਕਾਲੀ ਦਲ 'ਤੇ ਵਿਸ਼ਵਾਸ ਰਿਹਾ ਹੈ ਅਤੇ ਆਪਣੇ ਹਿੱਤਾਂ ਦੀ ਉਸ ਨੇ ਉਸ ਉਪਰ ਹੀ ਟੇਕ ਰੱਖੀ ਹੈ ਅਤੇ ਅਕਾਲੀ ਦਲ ਕਿਸਾਨੀ ਦਾ ਕਦੇ ਵਿਸ਼ਵਾਸ ਨਹੀਂ ਟੁੱਟਣ ਦੇਵੇਗਾ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਜ਼ੀਰਾ ਧਰਨੇ ਨੂੰ ਸਫ਼ਲ ਬਣਾਉਣ ਵਾਲੇ ਸਮੁੱਚੇ ਸਰਕਲ ਪ੍ਰਧਾਨਾਂ ਵਰਕਰਾਂ ਅਤੇ ਆਗੂ ਸਹਿਬਾਨਾਂ ਦੇ ਸ਼ੁਕਰਗੁਜਾਰ ਹੁੰਦਿਆਂ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਮਾਲਵੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਮੀਟਿੰਗਾਂ ਕਰ ਰਹੇ ਹਨ ਜਿਸ ਤਹਿਤ ਉਹ 28ਸਤੰਬਰ ਨੂੰ ਗੁਰਦੁਆਰਾ ਵਜੀਦਪੁਰ ਜ਼ਿਲ੍ਹਾ ਫ਼ਿਰੋਜ਼ਪੁਰ ਵਿਖੇ 2 ਵਜੇ ਪੁੱਜ ਰਹੇ ਹਨ।

ਉਨ੍ਹਾਂ ਕਿਹਾ ਕਿ ਬੀਬਾ ਬਾਦਲ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਉਸ ਪਵਿੱਤਰ ਅਸਥਾਨ 'ਤੇ ਨਤਮਸਤਕ ਹੋਣ ਉਪਰੰਤ ਮੀਟਿੰਗਾਂ ਸ਼ੁਰੂ ਕਰ ਦਿੱਤੀਆਂ ਹਨ ਜਿਸ ਨਾਲ ਉਹ ਵਰਕਰਾਂ ਅਤੇ ਆਗੂਆਂ ਦੇ ਰੂਬਰੂ ਹੋ ਕੇ ਕਿਸਾਨੀ ਹਿੱਤਾਂ ਦੇ ਵਿੱਢੇ ਯੁੱਧ ਨੂੰ ਹੋਰ ਤੇਜ਼ ਕਰਨਗੇ ।ਮੀਟਿੰਗ ਦੌਰਾਨ ਉਹ ਧਰਨਿਆਂ ਨੂੰ ਸਫ਼ਲ ਬਣਾਉਣ ਦੇ ਲਈ ਧੰਨਵਾਦ ਅਤੇ ਭਵਿੱਖ ਦੀ ਰਣਨੀਤੀ ਪ੍ਰਤੀ ਵਿਚਾਰਾਂ ਕਰਨਗੇ। ਇਸ ਮੌਕੇ ਗੁਰਮੀਤ ਸਿੰਘ ਬੂਹ ਮੈਂਬਰ ਸ਼੍ਰੋਮਣੀ ਕਮੇਟੀ, ਕਾਰਜ ਸਿੰਘ ਆਹਲਾਂ ਸਰਕਲ ਪ੍ਰਧਾਨ ਮਖੂ,ਜ਼ੀਰਾ ਸਰਕਲ ਤੋਂ ਪ੍ਰਧਾਨ ਕੁਲਦੀਪ ਸਿੰਘ ਵਿਰਕ ਬੰਬ, ਸਰਕਲ ਰਟੌਲ ਰੋਹੀ ਤੋਂ ਪ੍ਰਧਾਨ ਗੁਰਬਖ਼ਸ਼ ਸਿੰਘ ਢਿਲੋਂ, ਸੁਖਦੇਵ ਸਿੰਘ ਲਹੁਕਾ ਸਰਕਲ ਪ੍ਰਧਾਨ ਮੱਲਾਂਵਾਲਾ,ਬਲਵਿੰਦਰ ਸਿੰਘ ਭੁੱਲਰ ਸਰਕਲ ਪ੍ਰਧਾਨ ਸ਼ਹਿਰੀ ਮੱਲਾਂਵਾਲਾ, ਸੁੱਖੇ ਵਾਲਾ ਸਰਕਲ ਤੋਂ ਪ੍ਰਧਾਨ ਲਖਵਿੰਦਰ ਸਿੰਘ ਬਾਬਾ, ਡਾ. ਬਲਦੇਵ ਸਿੰਘ ਸਰਹਾਲੀ ਸਰਕਲ ਦੇ ਪ੍ਰਧਾਨ,  ਪਿਆਰਾ ਸਿੰਘ ਢਿੱਲੋਂ ਸਰਕਲ ਪ੍ਰਧਾਨ ਸ਼ਹਿਰੀ ਜ਼ੀਰਾ,ਵਰਿੰਦਰ ਠੁਕਰਾਲ ਸ਼ਹਿਰੀ ਪ੍ਰਧਾਨ ,ਜੁਗਰਾਜ ਸਿੰਘ ਪੀਰ ਮੁਹੰਮਦ ਯੂਥ ਪ੍ਰਧਾਨ ਆਦਿ ਵੀ ਹਾਜ਼ਰ ਸਨ।


Shyna

Content Editor

Related News