ਨਿਯਮ ਤੋੜਣ ਵਾਲੇ ਆਟੋ ਰਿਕਸ਼ਾ ਚਾਲਕਾਂ ਦੀ ਆਈ ਸ਼ਾਮਤ

01/04/2020 5:12:09 PM

ਲੁਧਿਆਣਾ (ਸੁਰਿੰਦਰ ਸੰਨੀ) : ਨਗਰ 'ਚ ਸੜਕ ਸੁਰੱਖਿਆ ਨਿਸਮਾਂ ਨੂੰ ਅੰਗੂਠਾ ਦਿਖਾ ਕੇ ਆਟੋ ਰਿਕਸ਼ਾ ਚਾਲਕਾਂ ਖਿਲਾਫ ਟਰੈਫਿਕ ਪੁਲਸ ਨੇ ਸਖਤ ਕਾਰਵਾਈ ਨੂੰ ਅੰਜਾਮ ਦਿੱਤਾ ਹੈ। ਕਾਰਵਾਈ ਦੌਰਾਨ 152 ਆਟੋ ਰਿਕਸ਼ਾ ਚਾਲਕਾਂ ਦੇ ਚਲਾਨ ਕੀਤੇ ਗਏ ਹਨ, ਜਦੋਂਕਿ ਸ਼ਹਿਰ ਤੋਂ ਬਾਹਰ ਦੇ ਪਰਮਿਟ ਹੋਣ ਵਾਲੇ 27 ਆਟੋ ਨੂੰ ਕਾਗਜ਼ ਨਾ ਹੋਣ ਕਰ ਕੇ ਬੰਦ ਕਰ ਦਿੱਤਾ ਗਿਆ। ਪੁਲਸ ਵੱਲੋਂ ਆਟੋ ਚਾਲਕਾਂ ਦੇ ਜ਼ਿਆਦਾਤਰ ਚਲਾਨ ਬਿਨਾਂ ਇੰਸ਼ੋਰੈਂਸ, ਗਲਤ ਪਾਰਕਿੰਗ ਅਤੇ ਅੱਗੇ ਦੀ ਸੀਟ 'ਤੇ ਸਵਾਰੀ ਬਿਠਾਉਣ ਕਾਰਨ ਕੀਤੇ ਗਏ ਹਨ।

PunjabKesariਡੀ. ਸੀ. ਪੀ. ਟਰੈਫਿਕ ਸੁਖਪਾਲ ਸਿੰਘ ਬਰਾੜ ਨੇ ਦੱਸਿਆ ਕਿ ਕਾਫੀ ਦਿਨਾਂ ਤੋਂ ਆਟੋ ਰਿਕਸ਼ਾ ਚਾਲਕਾਂ ਵੱਲੋਂ ਸੜਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਇਸ ਸਬੰਧੀ ਆਟੋ ਰਿਕਸ਼ਾ ਚਾਲਕਾਂ ਦੀਆਂ ਯੂਨੀਅਨਾਂ ਦੇ ਨੁਮਾਇੰਦਿਆਂ ਦੇ ਨਾਲ ਟਰੈਫਿਕ ਪੁਲਸ ਦੇ ਅਧਿਕਾਰੀਆਂ ਨੇ ਮੀਟਿੰਗਾਂ ਵੀ ਕੀਤੀਆਂ ਸਨ ਕਿ ਚਾਲਕਾਂ ਨੂੰ ਜਾਗਰੂਕ ਕੀਤਾ ਜਾਵੇ ਕਿ ਉਹ ਸਾਰੇ ਨਿਯਮਾਂ ਨੂੰ ਧਿਆਨ 'ਚ ਰੱਖਦੇ ਹੋਏ ਸ਼ਹਿਰ ਦੀਆਂ ਸੜਕਾਂ 'ਤੇ ਵਾਹਨ ਦੌੜਾਉਣ ਅਤੇ ਨਾਲ ਹੀ ਆਪਣੇ ਕੋਲ ਆਟੋ ਦੇ ਕਾਗਜ਼ ਵੀ ਪੂਰੇ ਰੱਖਣ।

ਮਿਲਕ ਪਲਾਂਟ ਤੋਂ ਸਰਾਭਾ ਨਗਰ ਥਾਣੇ ਵੱਲ ਜਾਣ ਵਾਲੇ ਰਸਤੇ 'ਤੇ ਲਗਵਾਏ ਸਪ੍ਰਿੰਗ ਪੋਸਟ
ਏ. ਸੀ. ਪੀ. ਟਰੈਫਿਕ ਗੁਰਦੇਵ ਸਿੰਘ ਵੱਲੋਂ ਅੱਜ ਵੇਰਕਾ ਮਿਲਕ ਪਲਾਂਟ ਤੋਂ ਸਰਾਭਾ ਨਗਰ ਥਾਣੇ ਵੱਲ ਜਾਣ ਵਾਲੇ ਰਸਤੇ 'ਤੇ ਸਪਿੰਗ ਪੋਸਟਾਂ ਲਵਾਈਆਂ ਗਈਆਂ ਹਨ ਤਾਂ ਕਿ ਦੋਵੇਂ ਪਾਸਿਓਂ ਆਉਣ ਵਾਲਾ ਟਰੈਫਿਕ ਮੁੱਖ ਸੜਕ 'ਤੇ ਆਉਂਦੇ ਸਮੇਂ ਆਪਸ ਵਿਚ ਨਾ ਭਿੜੇ। ਗੁਰਦੇਵ ਸਿੰਘ ਨੇ ਦੱਸਿਆ ਕਿ ਇਸ ਪੁਆਇੰਟ 'ਤੇ ਮੁੱਖ ਸੜਕ ਤੋਂ ਆਉਣ ਅਤੇ ਜਾਣ ਵਾਲੇ ਟਰੈਫਿਕ ਕਾਰਨ ਉੱਥੇ ਜਾਮ ਦੇ ਹਾਲਾਤ ਪੈਦਾ ਹੋ ਰਹੇ ਸਨ। ਇੱਥੇ ਪੱਕੇ ਤੌਰ 'ਤੇ ਸਪ੍ਰਿੰਗ ਪੋਸਟਾਂ ਲਾਈਆਂ ਗਈਆਂ ਹਨ ਅਤੇ ਯਕੀਨਨ ਇਸ ਨਾਲ ਟਰੈਫਿਕ ਜਾਮ ਤੋਂ ਛੁਟਕਾਰਾ ਮਿਲੇਗਾ।
 


Anuradha

Content Editor

Related News