ਗਰਦਨ ’ਤੇ ਚਾਕੂ ਰੱਖ ਕੇ 10 ਸਾਲਾ ਬੱਚੇ ਨੂੰ ਕਿਡਨੈਪ ਕਰਨ ਦੀ ਕੋਸ਼ਿਸ਼

02/11/2020 1:00:59 AM

ਲੁਧਿਆਣਾ, (ਰਾਜ)- ਕਿਚਲੂ ਨਗਰ ’ਚ ਦੁਕਾਨ ’ਤੇ ਸਾਮਾਨ ਲੈਣ ਲਈ ਜਾ ਰਹੇ ਦਸ ਸਾਲ ਦੇ ਬੱਚੇ ਨੂੰ ਇਕ ਵਿਅਕਤੀ ਨੇ ਕਿਡਨੈਪ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਬੱਚੇ ਦੀ ਗਰਦਨ ’ਤੇ ਚਾਕੂ ਰਖ ਦਿੱਤਾ ਅਤੇ ਉਸ ਨੂੰ ਆਪਣੇ ਨਾਲ ਚੱਲਣ ਨੂੰ ਕਿਹਾ ਪਰ ਬੱਚੇ ਨੇ ਚਿਲਾਉਣਾ ਸ਼ੁਰੂ ਕਰ ਦਿੱਤਾ। ਉਹ ਘਰ ਦੇ ਕੋਲ ਹੀ ਸੀ। ਉਸ ਦਾ ਪਿਤਾ ਬਾਹਰ ਆਇਆ ਅਤੇ ਆਸ-ਪਾਸ ਲੋਕ ਇਕੱਠੇ ਹੋ ਗਏ। ਇਹ ਦੇਖ ਕਿਡਨੈਪਰ ਮੌਕੇ ਤੋਂ ਫਰਾਰ ਹੋ ਗਿਆ। ਸੂਚਨਾ ਪੁਲਸ ਦਿੱਤੀ ਗਈ। ਥਾਣਾ ਪੀ.ਏ.ਯੂ. ਦੇ ਅਧੀਨ ਪੈਂਦੇ ਕਿਚਲੂ ਨਗਰ ਦੀ ਪੁਲਸ ਨੇ ਮੌਕੇ ’ਤੇ ਪੁੱਜ ਕੇ ਪਰਿਵਾਰ ਦੀ ਸ਼ਿਕਾਇਤ ਲੈ ਕੇ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਵਾਰਦਾਤ ਰਾਤ ਕਰੀਬ 8.30 ਵਜੇ ਦੀ ਹੈ। ਸਕਿਉਰਿਟੀ ਗਾਰਡ ਵਜੋਂ ਕੰਮ ਕਰਨ ਵਾਲੇ ਭੁਪਿੰਦਰ ਸਿੰਘ ਕਿਚਲੂ ਨਗਰ ’ਚ ਆਪਣੇ ਪਰਿਵਾਰ ਦੇ ਨਾਲ ਰਹਿੰਦਾ ਹੈ। ਉਸ ਨੇ ਆਪਣੇ 10 ਸਾਲ ਦੇ ਬੱਚੇ ਜਸਪ੍ਰੀਤ ਸਿੰਘ ਨੂੰ ਇਲਾਕੇ ’ਚ ਸਥਿਤ ਦੁਕਾਨ ’ਤੇ ਸਾਮਾਨ ਲੈਣ ਭੇਜਿਆ। ਤਦ ਇਕ ਵਿਅਕਤੀ ਨੇ ਉਸ ਨੂੰ ਰੋਕ ਲਿਆ। ਜਿਸ ਲੋਈ ਲਈ ਹੋਈ ਸੀ। ਉਸ ਨੇ ਉਸ ਨੂੰ ਲਿਜਾਣ ਕੀ ਕੋਸ਼ਿਸ਼ ਕੀਤੀ ਪਰ ਬੱਚਾ ਡਰ ਦੇ ਮਾਰੇ ਰੌਲਾ ਪਾਉਣ ਸ਼ੁਰੂ ਕਰ ਦਿੱਤਾ , ਅਾਵਾਜ਼ ਸੁਣ ਕੇ ਭੁਪਿੰਦਰ ਸਿੰਘ ਬਾਹਰ ਆਇਆ ਅਤੇ ਪਰ ਤਦ ਤਕ ਵਿਅਕਤੀ ਫਰਾਰ ਹੋ ਗਿਆ। ਜਸਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ ਵਿਅਕਤੀ ਉਸ ਨੂੰ ਆਪਣੇ ਨਾਲ ਚੱਲਣ ਲਈ ਕਹਿ ਰਿਹਾ ਸੀ। ਚੌਕੀ ਕਿਚਲੂ ਨਗਰ ਦੇ ਇੰਚਾਰਜ ਗੁਰਸ਼ਿੰਦਰ ਕੌਰ ਦਾ ਕਹਿਣਾ ਕਿ ਸ਼ਿਕਾÎੲਤ ਲਿਖ ਲਈ ਹੈ। ਆਸ ਪਾਸ ਲੱਗੇ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਅਜੇ ਜਾਂਚ ਚਲ ਰਹੀ ਹੈ। ਜਾਂਚ ਦੇ ਬਾਅਦ ਕੁਝ ਪਤਾ ਕੀਤਾ ਜਾ ਸਕਦਾ ਹੈ।


Bharat Thapa

Content Editor

Related News