ਸੰਗਰੂਰ ਜੇਲ੍ਹ ’ਚ ਨਾਮੀ ਗੈਂਗਸਟਰ ਵਲੋਂ ਖ਼ੁਦਕੁਸ਼ੀ ਕਰਨ ਦੀ ਕੀਤੀ ਗਈ ਕੋਸ਼ਿਸ਼

04/24/2022 3:40:52 PM

ਸੰਗਰੂਰ : ਸੰਗਰੂਰ ਜੇਲ੍ਹ ’ਚ ਨਾਮੀ ਗੈਂਗਸਟਰ ਅਮਨਦੀਪ ਵਲੋਂ ਹੱਥ ਦੀ ਕਲਾਈ ਕੱਟ ਕੇ ਖ਼ੁਦਕੁਸ਼ੀ ਕਰਨ ਦੀ ਜਾਣਕਾਰੀ ਹਾਸਲ ਹੋਈ ਹੈ। ਪੁਲਸ ਅਧਿਕਾਰੀ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵੇਰੇ 8 ਵਜੇ ਸਾਨੂੰ ਪਤਾ ਲੱਗਾ ਕਿ ਹਾਈ ਸਕਿਉਰਿਟੀ ਬੈਰਕ ’ਚ ਅਮਨਦੀਪ ਸਿੰਘ ਪੁੱਤਰ ਬਖਸ਼ੀਸ਼ ਸਿੰਘ ਟੋਟੀਆਂ ਜੇਲ੍ਹ ’ਚ ਬੰਦ ਸੀ। ਜਦੋਂ ਜੇਲ੍ਹ ਸੁਪਰਡੈਂਟ ਨੇ ਚੈਕਿੰਗ ਕਰਨ ਲਈ ਤਾਲਾ ਖੋਲ੍ਹਿਆ ਤਾਂ ਚੈਕਿੰਗ ਤੋਂ ਪਹਿਲਾਂ ਹੀ ਕੈਦੀ ਨੇ ਆਪਣੀ ਸੱਜੀ ਬਾਂਹ ’ਤੇ ਕਿਸੇ ਤਿੱਖੀ ਚੀਜ਼ ਮਾਰ ਨਾਲ ਆਪਣਾ ਗੁੱਟ ਵੱਢ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ : ਤੜਕੇ ਸਹੁਰਿਆਂ ਘਰੋਂ ਨੂੰਹ ਦੇ ਬਿਮਾਰ ਹੋਣ ਦਾ ਆਇਆ ਫੋਨ, ਜਦੋਂ ਪਹੁੰਚੇ ਮਾਪੇ ਤਾਂ ਧੀ ਦੀ ਹਾਲਤ ਵੇਖ ਉੱਡੇ ਹੋਸ਼

ਪੁਲਸ ਅਧਿਕਾਰੀ ਨੇ ਦੱਸਿਆ ਕਿ ਜਦੋਂ ਸਾਨੂੰ ਇਸ ਦੀ ਸੂਚਨਾ ਮਿਲੀ ਤਾਂ ਅਸੀਂ ਤੁਰੰਤ ਉੱਥੇ ਜਾ ਕੇ ਮੌਕੇ ਦਾ ਜਾਇਜ਼ਾ ਲਿਆ ਅਤੇ ਤੁਰੰਤ ਉਸ ਨੂੰ ਫਸਟ ਐਡ ਸਹਾਇਤਾ ਦਿੱਤੀ ਗਈ। ਬਾਅਦ ’ਚ ਉਸ ਨੂੰ ਜੇਲ੍ਹ ਅੰਦਰ ਹਸਪਤਾਲ ’ਚ ਦਾਖਲ ਕਰਵਾ ਕੇ ਉਸ ਦੇ ਟਾਂਕੇ ਲਗਵਾਏ ਗਏ। ਜਾਣਕਾਰੀ ਦਿੰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਉਸ ਨੇ ਅਜਿਹਾ ਕਿਉਂ ਕੀਤਾ ਇਸ ਬਾਰੇ ਅਜਿਹੇ ਪਤਾ ਨਹੀਂ ਲੱਗ ਸਕਿਆ ਹੈ। ਉਸ ਖ਼ਿਲਾਫ਼ 309 ਆਈ. ਪੀ. ਸੀ. ਦੀ ਧਾਰਾ ਦਰਜ ਕਰ ਲਈ ਗਈ ਹੈ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Anuradha

Content Editor

Related News