ਸਾਢੇ ਚਾਰ ਸਾਲ ਦੇ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼, ਪੁਲਸ ਨੇ ਦਰਜ ਕੀਤਾ ਮਾਮਲਾ

07/12/2022 6:07:43 PM

ਜ਼ੀਰਾ (ਗੁਰਮੇਲ ਸੇਖਵਾਂ) : ਇਕ ਵਿਅਕਤੀ ਵੱਲੋਂ ਘਰ ਵਿੱਚ ਦਾਖਲ ਹੋ ਕੇ, ਸਾਢੇ 4 ਸਾਲ ਦੇ ਬੱਚੇ ਨੂੰ ਅਗਵਾ ਕਰਕੇ ਲਿਜਾਣ ਦੀ ਕੋਸਿਸ਼ ਕਰਨ ਅਤੇ ਐਕਟਿਵਾ ਸਕੂਟਰ ਦੀ ਭੰਨਤੋੜ ਕਰਨ ਦੇ ਦੋਸ਼ਾਂ ਤਹਿਤ ਥਾਣਾ ਸਦਰ ਜ਼ੀਰਾ ਦੀ ਪੁਲਸ ਨੇ ਸ਼ਿਕਾਇਤ ਕਰਤਾ ਦੇ ਬਿਆਨਾ ’ਤੇ ਦੋਸ਼ੀ ਭੈਣ-ਭਰਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸਦੀ ਜਾਣਕਾਰੀ ਦਿੰਦੇ ਏ.ਐੱਸ.ਆਈ. ਕੁਲਵੰਤ ਸਿੰਘ ਨੇ ਦੱਸਿਆ ਕਿ ਪ੍ਰਮਾਤਮਾ ਸਿੰਘ ਪੁੱਤਰ ਬੱਚਿਤਰ ਸਿੰਘ ਵਾਸੀ ਪਿੰਡ ਕੱਸੋਆਣਾ ਨੇ ਪੁਲਸ ਨੂੰ ਦਿੱਤੇ ਬਿਆਨਾ ਵਿੱਚ ਦੋਸ਼ ਲਗਾਉਂਦੇ ਦੱਸਿਆ ਕਿ ਦੋਸ਼ੀ ਰਾਮ ਸਿੰਘ, ਉਨ੍ਹਾਂ ਦੇ ਘਰ ਮੋਟਰਸਾਇਕਲ 'ਤੇ ਅਇਆ ਤੇ ਕਹਿਣ ਲੱਗਾ ਕਿ ਉਹ ਉਸ ਦੀ ਭੈਣ ਗੁਰਮੀਤ ਕੌਰ ਦੇ ਮੁੰਡੇ ਬੀਰ ਸਿੰਘ (ਉਮਰ ਸਾਢੇ 4 ਸਾਲ) ਦੀ ਉਸ ਦੀ ਭੈਣ ਨਾਲ ਟੈਲੀਫੋਨ ਤੇ ਗੱਲ ਨਹੀਂ ਕਰਾਉਂਦੇ ।

ਇਹ ਵੀ ਪੜ੍ਹੋ- 'ਭੱਟੀਵਾਲ' 'ਚ ਡਾਇਰੀਆ ਦਾ ਪ੍ਰਕੋਪ ਜਾਰੀ, ਮਰੀਜ਼ਾਂ ਦੀ ਗਿਣਤੀ ਵੱਧ ਕੇ ਹੋਈ 70

ਇਸ ਤੋਂ ਬਾਅਦ ਦੋਸ਼ੀ ਰਾਮ ਸਿੰਘ ਨੇ ਬੀਰ ਸਿੰਘ ਨੂੰ ਗੁੱਟ ਤੋਂ ਫੜ ਲਿਆ ਤੇ ਖਿੱਚ ਕੇ ਦਰਵਾਜ਼ੇ ਵੱਲ ਲਿਜਾ ਰਿਹਾ ਸੀ ਅਤੇ ਜਦੋਂ ਹੋਰਾਂ ਨੇ ਰੋਕਣ ਦੀ ਕੋਸਿਸ਼ ਕੀਤੀ ਤਾਂ ਰਾਮ ਸਿੰਘ ਨੇ ਬੀਰ ਸਿੰਘ ਦੀ ਖਿੱਚ-ਧੂਹ ਕਰਦੇ ਚੁੱਕ ਕੇ ਫਰਸ਼ 'ਤੇ ਮਾਰਿਆ ਤੇ ਕਹਿਣ ਲੱਗਾ ਕਿ ਬੀਰ ਸਿੰਘ ਨੂੰ ਅਗਿਆਤ ਜਗ੍ਹਾ 'ਤੇ ਲਿਜਾਣਾ ਹੈ। ਸ਼ਿਕਾਇਤਕਰਤਾ ਮੁਤਾਬਕ ਦੋਸ਼ੀ ਰਾਮ ਸਿੰਘ ਨੇ ਵਿਹੜੇ ਵਿੱਚ ਖੜੀ ਐਕਟਿਵਾ ਦੀ ਭੰਨ-ਤੋੜ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਉਹ ਬੀਰ ਸਿੰਘ ਨੂੰ ਨਾਂ ਛੁਡਾਉਂਦੇ ਤਾਂ ਦੋਸ਼ੀ ਰਾਮ ਸਿੰਘ ਨੇ ਬੀਰ ਸਿੰਘ ਨੂੰ ਅਗਵਾ ਕਰਕੇ ਲੈ ਜਾਣਾ ਸੀ। ਸ਼ਿਕਾਇਕਕਰਤਾ ਨੇ ਕਿਹਾ ਕਿ ਉਸ ਦੀ ਨੂੰਹ ਗੁਰਮੀਤ ਕੌਰ ਦਾ ਤਲਾਕ ਸੰਬਧੀ ਉਸ ਦੇ ਮੁੰਡੇ ਨਾਲ ਝਗੜਾ ਚਲ ਰਿਹਾ ਹੈ ਤੇ ਇਹ ਸਭ ਕੁਝ ਦੋਸ਼ੀ ਗੁਰਮੀਤ ਕੌਰ ਤੇ ਰਾਮ ਸਿੰਘ ਨੇ ਇੱਕ ਸਾਜਿਸ਼ ਤਹਿਤ ਕੀਤਾ ਹੈ, ਕਿਉਕਿ ਕੁਝ ਦਿਨ ਪਹਿਲਾਂ ਉਸ ਦੇ ਫੋਨ ’ਤੇ ਗੁਰਮੀਤ ਕੌਰ ਨੇ ਵਟਸਐਪ ਕਾਲ ਰਾਹੀਂ ਧਮਕੀ ਦਿੱਤੀ ਦਿੱਤੀ ਕਿ ਉਹ ਬੀਰ ਸਿੰਘ ਨੂੰ ਜ਼ਬਰਦਸਤੀ ਬੰਨ੍ਹ ਕੇ ਕਿਸੇ ਅਗਿਆਤ ਜਗ੍ਹਾ ’ਤੇ ਲੈ ਜਾਣਗੇ। ਪੁਲਸ ਵੱਲੋਂ ਦੋਵੇ ਭੈਣ-ਭਰਾ ਦੇ ਖ਼ਿਲਾਫ਼ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News