ਵੰਦੇ ਭਾਰਤ ਐਕਸਪ੍ਰੈਸ ’ਤੇ ਲੁਧਿਆਣਾ ਆਊਟਰ ’ਤੇ ਵਰ੍ਹੇ ਪੱਥਰ

10/20/2019 1:19:08 AM

ਲੁਧਿਆਣਾ, (ਗੌਤਮ)- ਦੇਸ਼ ਦੀ ਦੂਜੀ ਸੈਮੀ ਹਾਈ ਸਪੀਡ ਟਰੇਨ ਵੰਦੇ ਭਾਰਤ ਐਕਸਪ੍ਰੈਸ ’ਤੇ ਲੁਧਿਆਣਾ ਆਊਟਰ ’ਤੇ ਪੱਥਰਬਾਜ਼ੀ ਹੋਣ ’ਤੇ ਅਫਸਰਾਂ ਦੇ ਹੱਥ ਪੈਰ ਫੁੱਲ ਗਏ। ਕਾਰਵਾਈ ਕਰਦਿਆਂ ਰੇਲਵੇ ਸੁਰੱਖਿਆ ਬਲ ਨੇ ਅਣਪਛਾਤੇ ਲੋਕਾਂ ਖਿਲਾਫ ਰੇਲਵੇ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਵੰਦੇ ਭਾਰਤ ਐਕਸਪ੍ਰੈਸ ਸ਼ੁੱਕਰਵਾਰ ਨੂੰ ਕਟਰਾ ਤੋਂ ਵਾਪਸ ਨਵੀਂ ਦਿੱਲੀ ਵੱਲ ਜਾ ਰਹੀ ਸੀ ਤਾਂ ਜਿਵੇਂ ਹੀ ਲੁਧਿਆਣਾ ਰੇਲਵੇ ਸਟੇਸ਼ਨ ਦੇ ਆਊਟਰ ’ਤੇ ਪੁੱਜੀ ਤਾਂ ਹੌਲੀ ਗਤੀ ਸੀ। ਜਿਸ ’ਤੇ ਉਥੇ ਕੁਝ ਲੋਕਾਂ ਨੇ ਪੱਥਰ ਵਰ੍ਹਾਉਣੇ ਸ਼ੁਰੂ ਕਰ ਦਿੱਤੇ। ਕੋਚ ਸੀ 8 ਦੇ ਸੀਸ਼ੇ ’ਤੇ ਪੱਥਰ ਲੱਗਣ ਨਾਲ ਸੀਸ਼ਾ ਕ੍ਰੈਕ ਹੋ ਗਿਆ। ਪੱਥਰ ਲੱਗਣ ਕਾਰਨ ਟਰੇਨ ਵਿਚ ਬੈਠ ਯਾਤਰੀ ਸਹਿਮ ਗਏ ਪਰ ਕਿਸੇ ਨੂੰ ਸੱਟ ਨਹੀਂ ਲੱਗੀ। ਜਿਨਾਂ ਨੇ ਟਰੇਨ ਦੇ ਸਟਾਫ ਨੂੰ ਸੂਚਿਤ ਕੀਤਾ ਪਰ ਟਰੇਨ ਨੂੰ ਰੇਲਵੇ ਸਟੇਸ਼ਨ ’ਤੇ ਬਿਨਾਂ ਦੇਰੀ ਦੇ ਨਵੀਂ ਦਿੱਲੀ ਲਈ ਰਵਾਨਾ ਕਰ ਦਿੱਤਾ। ਪਤਾ ਲੱਗਦੇ ਹੀ ਟਰੇਨ ਦੇ ਗਾਰਡ ਤੇ ਚੈਕਿੰਗ ਸਟਾਫ ਨੇ ਰੇਲਵੇ ਕੇਂਦਰੀ ਕੰਟਰੋਲ ਨੂੰ ਸੂਚਿਤ ਕੀਤਾ। ਕੰਟਰੋਲ ਤੋਂ ਮੈਸੇਜ ਮਿਲਦੇ ਹੀ ਆਰ.ਪੀ.ਐੱਫ ਨੇ ਆਊਟਰ ਦੀ ਟੀਮ ਭੇਜ ਕੇ ਜਾਂਚ ਕਰਵਾਈ ਅਤੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕਰ ਲਿਆ। ਜਾਂਚ ਅਫਸਰ ਨੇ ਦੱਸਿਆ ਕਿ ਇਸਦੀ ਜਾਂਚ ਕੀਤੀ ਜਾ ਰਹੀ ਕਿ ਬੱਚਿਆਂ ਨੇ ਸ਼ਰਾਰਤ ਕਰਦੇ ਪੱਥਰਬਾਜ਼ੀ ਕੀਤੀ ਜਾਂ ਕਿਸੇ ਨੇ ਜਾਨਬੁਝ ਕੇ ਇਸਨੂੰ ਅੰਜਾਮ ਦਿੱਤਾ ਹੈ। ਆਲਾਧਿਕਾਰੀਆਂ ਤੋਂ ਨਿਰਦੇਸ਼ ਮਿਲਣ ’ਤੇ ਸੁਰੱਖਿਆ ਮੱਦੇਨਜ਼ਰ ਆਰ.ਪੀ.ਐੱਫ ਦੀਆਂ ਟੀਮਾਂ ਨੇ ਇੰਸ. ਜਗਰਾਵ ਸਿੰਘ ਅਤੇ ਸਬ ਇੰਸ. ਹਰਵਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਇਲਾਕੇ ਵਿਚ ਜਾ ਕੇ ਰੇਲਵੇ ਟਰੈਕ ਦੇ ਨੇਡ਼ੇ ਰਹਿਣ ਵਾਲੇ ਲੋਕਾਂ ਨਾਲ ਮੀਟਿੰਗ ਕੀਤੀ ਅਤੇ ਉਨਾਂ ਨੂੰ ਜਾਗਰੂਕ ਕਰਦੇ ਹੋਏ ਚਿਤਾਵਨੀ ਵੀ ਦਿੱਤੀ। ਉਨਾਂ ਨੇ ਦੱਸਿਆ ਕਿ ਟਰੇਨ ’ਤੇ ਇਸ ਤਰਾਂ ਨਾਲ ਪੱਥਰਬਾਜ਼ੀ ਕਰਕੇ ਰੇਲਵੇ ਸਮਪੱਤੀ ਨੂੰ ਨੁਕਸਾਨ ਪਹੁੰਚਾਉਣ ਦੇ ਜੁਰਮ ਹਨ। ਜੇਕਰ ਕੋਈ ਵੀ ਵਿਅਕਤੀ ਇਸ ਤਰਾਂ ਦੀ ਵਾਰਦਾਤ ਵਿਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾਂ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਵੀ ਰੇਲਵੇ ਟਰੈਕ ’ਤੇ ਚੈਕਿੰਗ ਦੇ ਇਲਾਵਾ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਟੀਮਾਂ ਤਾਇਨਾਤ ਕੀਤੀਆਂ ਜਾਣਗੀਆਂ।

 


KamalJeet Singh

Content Editor

Related News