ਏ.ਟੀ.ਐੱਮ ਬਦਲ ਕੇ ਲੋਕਾਂ ਦੇ ਖਾਤਿਆਂ ’ਚੋ ਪੈਸੇ ਕਢਵਾਉਣ ਵਾਲਾ ਠੱਗ ਪੁਲਸ ਅੜਿੱਕੇ

12/23/2020 3:00:08 PM

ਜਲਾਲਾਬਾਦ (ਨਿਖੰਜ,ਜਤਿੰਦਰ): ਥਾਣਾ ਸਿਟੀ ਜਲਾਲਾਬਾਦ ਦੀ ਪੁਲਸ ਨੇ ਸ਼ਹਿਰ ’ਚ ਏ.ਟੀ.ਐੱਮ. ਬਦਲ ਕੇ ਲੋਕਾਂ ਦੇ ਪੈਸੇ ਕਢਵਾਉਣ ਵਾਲੇ ਗਿਰੋਹ ਦਾ ਇੱਕ ਮੈਂਬਰ ਭੱਜਣ ’ਚ ਸਫ਼ਲ ਹੋ ਗਿਆ ਤੇ ਪੁਲਸ ਨੇ ਇਕ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਐੱਸ.ਐੱਚ.ਓ. ਜਤਿੰਦਰ ਸਿੰਘ ਨੇ ਦੱਸਿਆ ਕਿ ਬੀਤੀ 27 ਨਵੰਬਰ ਨੂੰ ਜਲਾਲਾਬਾਦ ਦੀ ਵਸਨੀਕ ਮਹਿਲਾ ਪ੍ਰੀਤੀ ਬਬੂਟਾ ਪੁੱਤਰੀ ਸ਼ੁਸ਼ੀਲ ਕੁਮਾਰ ਨੇ ਥਾਣਾ ਸਿਟੀ ’ਚ ਸ਼ਿਕਾਇਤ ਦਰਜ ਕਰਵਾਈ ਸੀ ਕਿ ਇੱਕ ਅਣਪਛਾਤੇ ਵਿਅਕਤੀ ਨੇ ਉਸਦਾ ਏ.ਟੀ.ਐੱਮ ਬਦਲ ਕੇ ਉਸਦੇ ਖਾਤੇ ’ਚ 32ਹਜ਼ਾਰ 500 ਰੁਪਏ ਕਢਵਾ ਲਏ ਹਨ।

ਥਾਣਾ ਸਿਟੀ ਦੇ ਐੱਸ.ਐੱਚ.ਓ. ਨੇ ਕਿਹਾ ਕਿ ਪੁਲਸ ਅਜਿਹੇ ਅਨਸਰਾਂ ’ਤੇ ਉਸ ਦਿਨ ਤੋਂ ਹੀ ਨਜ਼ਰ ਰੱਖ ਰਹੀ ਸੀ ਕਿ ਬੀਤੇ ਦਿਨੀਂ ਉਕਤ ਮਹਿਲਾ ਨੇ ਪੁਲਸ ਨੂੰ ਸੂਚਨਾ ਦਿੱਤੀ ਕਿ ਉਨ੍ਹਾਂ ਨਾਲ ਠੱਗੀ ਮਾਰਨ ਵਾਲਾ ਵਿਅਕਤੀ ਜਲਾਲਾਬਾਦ ’ਚ ਕਿਸੇ ਏ.ਟੀ.ਐੱਮ. ਦੇ ਨਜ਼ਦੀਕ ਦਿਖਾਈ ਦਿੱਤਾ ਹੈ ਅਤੇ ਜਿਸ ਤੇ ਥਾਣਾ ਸਿਟੀ ਦੇ ਏ.ਐੱਸ.ਆਈ. ਮੱਖਣ ਸਿੰਘ ਨੇ ਰੇਡ ਕਰਕੇ ਇੱਕ ਵਿਅਕਤੀ ਨੂੰ ਕਾਬੂ ਕੀਤਾ। ਫੜ੍ਹੇ ਗਏ ਵਿਅਕਤੀ ਪਛਾਣ ਗੁਰਪ੍ਰੀਤ ਸਿੰਘ ਊਰਫ ਗੋਪੀ ਪੁੱਤਰ ਗੱਜਣ ਸਿੰਘ ਵਾਸੀ ਸੰਗਤਪੁਰਾ ਫਰੀਦਕੋਟ ਦੇ ਰੂਪ ’ਚ ਹੋਈ ਹੈ ਅਤੇ ਜਿਸਦਾ ਇਕ ਹੋਰ ਸਾਥੀ ਪਵਨ ਕੁਮਾਰ ਫਰਾਰ ਹੈ। ਥਾਣਾ ਸਿਟੀ ਜਲਾਲਾਬਾਦ ਦੇ ਐੱਸ.ਐੱਚ.ਓ. ਨੇ ਕਿਹਾ ਕਿ ਫੜ੍ਹੇ ਗਏ ਵਿਅਕਤੀ ਤੋਂ ਅਗਲੀ ਪੁੱਛਗਿੱਛ ’ਚ ਚੋਰੀ ਦੀਆਂ ਵਾਰਦਾਤਾਂ ਟਰੇਸ ਹੋਣ ਦੀ ਉਮੀਦ ਹੈ।

Shyna

This news is Content Editor Shyna