ਖਰੀਦ ਕੇਂਦਰ ਵਿਖੇ ਦੋ ਧਿਰਾਂ ਵਿਚਾਲੇ ਹੋਏ ਝਗੜੇ ’ਚ ਗੋਲੀ ਚੱਲੀ, 1 ਦੀ ਮੌਤ

04/28/2022 11:57:18 AM

ਫਿਰੋਜ਼ਪੁਰ  (ਹਰਚਰਨ ਸਿੰਘ ਸਾਮਾ, ਬਿੱਟੂ ) : ਜ਼ਿਲ੍ਹੇ ਦੇ ਪਿੰਡ ਟਿੱਬੀ ਦੇ ਖਰੀਦ ਕੇਂਦਰ ਵਿਖੇ ਬੀਤੀ ਰਾਤ ਲੇਬਰ ਦੀਆਂ ਦੋ ਧਿਰਾਂ ਦੇ ਝਗੜੇ ਨੂੰ ਨਿਪਟਾਉਣ ਲਈ ਇਕੱਠ ਹੋਏ ਆੜਤੀਆਂ ਤੇ ਪਿੰਡ ਦੇ ਲੋਕਾਂ ਵਿਚ ਹੋਏ ਮਾਮੂਲੀ ਤਕਰਾਰ ਕਾਰਨ ਉੱਥੇ ਗੋਲੀ ਚੱਲ ਗਈ, ਜਿਸ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਮੌਕੇ ’ਤੇ ਪ੍ਰਾਪਤ ਜਾਣਕਾਰੀ ਮੁਤਾਬਕ ਕਿਰਪਾਲ ਸਿੰਘ ਵਾਸੀ ਪਿੰਡ ਜੋਧਪੁਰ ਨੂੰ ਜਦੋਂ ਗੋਲੀ ਲੱਗੀ ਕਾਰਨ  ਉਸ ਨੂੰ ਫਿਰੋਜ਼ਪੁਰ ਦੇ ਅਨਿਲ ਬਾਗੀ ਮੈਮੋਰੀਅਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੇ ਦਮ ਤੋੜਿਆ ਦਿੱਤਾ। 

ਇਹ ਵੀ ਪੜ੍ਹੋ : ਪਾਵਰਕਾਮ ਲਈ ਬਿਜਲੀ ਸੰਕਟ ਬਣਿਆ ਚੁਣੌਤੀ, ਆਉਣ ਵਾਲੇ ਦਿਨਾਂ 'ਚ ਲੰਮੇ ਕੱਟ ਲੱਗਣ ਦੇ ਆਸਾਰ


Anuradha

Content Editor

Related News