ਸਹਾਇਕ ਪੰਚਾਇਤ ਅਫ਼ਸਰ ਹਰਵੀਰ ਸਿੰਘ ਦਾ ਜੱਦੀ ਪਿੰਡ ਭਖੜਿਆਲ ਵਿਖੇ ਸਨਮਾਨ

09/05/2020 10:34:33 AM

ਬੋਹਾ (ਮਨਜੀਤ): ਪੰਚਾਇਤ ਸਕੱਤਰ ਹਰਵੀਰ ਸਿੰਘ ਭਖੜਿਆਲ ਨੂੰ ਬਲਾਕ ਵਿਕਾਸ ਤੇ ਪੰਚਾਇਤ ਦਫਤਰ ਬੁਢਲਾਡਾ ਵਿਖੇ ਸਹਾਇਕ ਪੰਚਾਇਤ ਅਫ਼ਸਰ ਦਾ ਅਹੁਦਾ ਦੇਣ ਦੀ ਖੁਸ਼ੀ 'ਚ ਅੱਜ ਉਨ੍ਹਾਂ ਦੇ ਜੱਦੀ ਪਿੰਡ ਭਖੜਿਆਲ ਵਿਖੇ ਉੱਥੋਂ ਦੇ ਲੋਕਾਂ ਵਲੋਂ ਵਿਸ਼ੇਸ਼ ਸਾਦਾ ਸਨਮਾਨ ਸਮਾਰੋਹ ਸਮਾਜਿਕ ਦੂਰੀ ਦਾ ਖਿਆਲ ਰੱਖ ਕੇ ਰੱਖਿਆ ਗਿਆ। ਸਮਾਗਮ ਦੀ ਪ੍ਰਧਾਨਗੀ ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਇੰਚਾਰਜ ਬੀਬੀ ਰਣਜੀਤ ਕੌਰ ਭੱਟੀ ਨੇ ਕੀਤੀ। ਹਰਵੀਰ ਸਿੰਘ ਭਖੜਿਆਲ ਦੇ ਇਸ ਸਨਮਾਨ ਸਮਾਰੋਹ ਵਿੱਚ ਸ਼ਾਮਲ ਹੋਏ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਸਰਕਾਰ ਵਲੋਂ ਉਨ੍ਹਾਂ ਦੇ ਪਿੰਡ ਦਾ ਜੰਮਪਲ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਦਾ ਸਹਾਇਕ ਪੰਚਾਇਤ ਅਫ਼ਸਰ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ:  ਦਾਜ ਨੇ ਨਿਗਲੀ ਇਕ ਹੋਰ ਲਾਡਲੀ ਦੀ ਜਾਨ, ਸਹੁਰਿਆ ਤੋਂ ਦੁਖੀ ਹੋ ਖ਼ੁਦ ਨੂੰ ਦਿੱਤੀ ਦਰਦਨਾਕ ਮੌਤ

ਇਸ ਮੌਕੇ ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਇੰਚਾਰਜ ਬੀਬੀ ਰਣਜੀਤ ਕੌਰ ਭੱਟੀ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਬੁਢਲਾਡਾ ਦੇ ਪਿੰਡਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਅਤੇ ਦਫਤਰ ਅੰਦਰ ਕੇਵਲ ਇਕ ਹੀ ਪੰਚਾਇਤ ਅਫ਼ਸਰ ਹੋਣ ਕਾਰਨ ਲੋਕਾਂ ਨੂੰ ਪੰਚਾਇਤ ਦਫ਼ਤਰ ਨਾਲ ਸਬੰਧਤ ਕੰਮਾਂ ਨੂੰ ਕਰਵਾਉਣ 'ਚ ਕਈ ਪ੍ਰਕਾਰ ਦੀਆਂ ਦਿੱਕਤਾਂ ਸਾਹਮਣੇ ਆਉਂਦੀਆਂ ਸਨ, ਜਿਸ ਦੇ ਮੱਦੇਨਜ਼ਰ ਪੰਚਾਇਤ ਸਕੱਤਰ ਹਰਵੀਰ ਸਿੰਘ ਭਖੜਿਆਲ ਨੂੰ ਸਹਾਇਕ ਪੰਚਾਇਤ ਅਫਸਰ ਦਾ ਚਾਰਜ ਦਿੱਤਾ ਗਿਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਹਰਵੀਰ ਸਿੰਘ ਇੱਕ ਚੰਗੇ ਤੇ ਕਾਬਲੀਅਤ ਵਾਲੇ ਪੰਚਾਇਤ ਸਕੱਤਰ ਹਨ, ਜਿਹੜੇ ਆਪਣੀ ਜਿੰਮੇਵਾਰੀ ਬਾਖੂਬੀ ਨਿਭਾਉਣਗੇ। ਇਸ ਮੌਕੇ ਨਵ-ਨਿਯੁਕਤ ਸਹਾਇਕ ਪੰਚਾਇਤ ਅਫਸਰ ਹਰਵੀਰ ਸਿੰਘ ਭਖੜਿਆਲ ਨੇ ਜਿੱਥੇ ਸਨਮਾਨ ਬਦਲੇ ਪਿੰਡ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉੱਥੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਹਲਕੇ ਦੇ ਪਿੰਡਾਂ ਦੇ ਨਾਲ-ਨਾਲ ਉਨ੍ਹਾਂ ਦੇ ਜੱਦੀ ਪਿੰਡ ਭਖੜਿਆਲ ਦੇ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡਾਂਗੇ ਅਤੇ ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਇੰਚਾਰਜ ਬੀਬੀ ਰਣਜੀਤ ਕੌਰ ਭੱਟੀ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਵਲੋਂ ਲਗਾਈ ਗਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਪਿੰਡਾਂ ਦੇ ਵਿਕਾਸ ਲਈ ਸਿਰ ਜੋੜ ਯਤਨ ਕਰਨਗੇ।

ਇਹ ਵੀ ਪੜ੍ਹੋ: ਕੋਰੋਨਾ ਟੈਸਟ ਕਰਵਾ ਕੇ ਬੁਰੇ ਫਸੇ ਘੁਬਾਇਆ, ਹੋਇਆ ਵੱਡਾ ਖ਼ੁਲਾਸਾ

ਇਸ ਮੌਕੇ ਨਵ-ਨਿਯੁਕਤ ਸਹਾਇਕ ਪੰਚਾਇਤ ਅਫਸਰ ਹਰਵੀਰ ਸਿੰਘ ਵੱਲੋਂ ਸ੍ਰੀ ਗੁਰੂ ਰਵਿਦਾਸ ਮੰਦਰ, ਭਗਵਾਨ ਸ੍ਰੀ ਬਾਲਮੀਕਿ ਮੰਦਰ ਕਮੇਟੀ, ਗੁਰਦੁਆਰਾ ਕਮੇਟੀ ਨੂੰ ਆਪਣੀ ਨੇਕ ਕਮਾਈ ਦਾ ਦਸਵੰਧ ਵੀ ਭੇਂਟ ਕੀਤਾ ਗਿਆ। ਇਸ ਮੌਕੇ ਬੀਬੀ ਰਣਜੀਤ ਕੌਰ ਭੱਟੀ ਦੇ ਸਿਆਸੀ ਸਲਾਹਕਾਰ ਪ੍ਰਵੇਸ਼ ਕੁਮਾਰ ਹੈਪੀ ਮਲਹੋਤਰਾ, ਪੰਚਾਇਤ ਸਕੱਤਰ ਸਤੀਸ਼ ਕੁਮਾਰ, ਜੋਬਨ ਸਿੰਘ ਝਲਬੂਟੀ, ਜਗਸੀਰ ਸਿੰਘ ਝਲਬੂਟੀ, ਕੁਲਦੀਪ ਸਿੰਘ ਨੰਬਰਦਾਰ, ਤਰਸੇਮ ਸਿੰਘ ਸਾਬਕਾ ਸਰਪੰਚ, ਮਹਿੰਦਰ ਸਿੰਘ ਸਾਬਕਾ ਸਰਪੰਚ, ਚੰਨੀ ਭਖੜਿਆਲ, ਜਗਦੀਸ਼ ਸਿੰਘ ਭਖੜਿਆਲ, ਯੋਧਾ ਸਿੰਘ ਭਖੜਿਆਲ, ਪਾਲਾ ਸਿੰਘ ਭਖੜਿਆਲ, ਪਿੰਡ ਦੀ ਪੰਚਾਇਤ ਤੋਂ ਇਲਾਵਾ ਯੂਥ ਸਮਾਜ ਸੇਵਾ ਕਲੱਬ ਭਖੜਿਆਲ, ਗੁਰੂ ਕੀ ਗੋਲਕ, ਗਰੀਬ ਦਾ ਮੂੰਹ ਸਮਾਜ ਸੇਵੀ ਸੰਸਥਾ, ਸ਼੍ਰੀ ਗੁਰੂ ਰਵਿਦਾਸ ਕਮੇਟੀ, ਗਰੀਨ ਐੱਸ ਫੋਰਸ ਦੇ ਜਿਲ੍ਹਾ ੨੫ ਮੈਂਬਰ ਸੁਖਨਾਮ ਸਿੰਘ ਬੋਹਾ ਵੀ ਹਾਜਰ ਸਨ।


Shyna

Content Editor

Related News