ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲੇ ਵਿਚ ਇਕ ਜਨਰਲ ਅਤੇ ਇਕ ਪੁਲਸ ਆਬਜ਼ਰਵਰ ਪਹੁੰਚੇ

01/19/2017 10:36:51 AM

ਫਰੀਦਕੋਟ (ਹਾਲੀ) - 4 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ 2017 ਨੂੰ ਮੁੱਖ ਰੱਖਦੇ ਹੋਏ ਭਾਰਤ ਦੇ ਚੋਣ ਕਮਿਸ਼ਨ ਵੱਲੋਂ ਜ਼ਿਲਾ ਫਰੀਦਕੋਟ ਦੇ 3 ਵਿਧਾਨ ਸਭਾ ਹਲਕਿਆਂ ਲਈ 1 ਜਨਰਲ ਆਬਜ਼ਰਵਰ ਅਤੇ 1 ਪੁਲਸ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲਾ ਚੋਣ ਅਫਸਰ ਮਾਲਵਿੰਦਰ ਸਿੰਘ ਜੱਗੀ ਨੇ ਦੱਸਿਆ ਕਿ ਜ਼ਿਲੇ ਦੇ 3 ਵਿਧਾਨ ਸਭਾ ਹਲਕਿਆਂ 87-ਫ਼ਰੀਦਕੋਟ, 88 ਕੋਟਕਪੂਰਾ ਅਤੇ 89-ਜੈਤੋ (ਰਿਜ਼ਰਵ) ਦੇ ਨਿਰੀਖਣ ਲਈ ਐੱਨ. ਨਵੀਨ ਸੋਨਾ (ਆਈ. ਏ. ਐੱਸ.) ਨੂੰ ਜਨਰਲ ਆਬਜ਼ਰਵਰ ਅਤੇ ਅਜੇ ਮੋਹਨ ਸ਼ਰਮਾ (ਆਈ. ਪੀ. ਐੱਸ.) ਨੂੰ ਪੁਲਸ ਆਬਜ਼ਰਵਰ ਵਜੋਂ ਨਿਯੁਕਤ ਕੀਤਾ ਹੈ। ਜ਼ਿਲਾ ਚੋਣ ਅਫਸਰ ਨੇ ਦੱਸਿਆ ਕਿ ਜੇਕਰ ਕੋਈ ਵਿਅਕਤੀ ਵੋਟਾਂ ਸਬੰਧੀ ਸ਼ਿਕਾਇਤ ਕਰਨਾ ਚਾਹੁੰਦਾ ਹੈ ਤਾਂ ਜਨਰਲ ਆਬਜ਼ਰਵਰ ਐੱਨ. ਨਵੀਨ ਸੋਨਾ ਦੇ ਮੋਬਾਇਲ ਨੰਬਰ 97801-54016 ਅਤੇ ਲੈਂਡਲਾਈਨ ਟੈਲੀਫ਼ੋਨ ਨੰਬਰ 01639-252120 ਅਤੇ ਦੂਜੇ ਪੁਲਸ ਆਬਜ਼ਰਵਰ ਦੇ ਮੋਬਾਇਲ ਨੰਬਰ 99889-70128 ਅਤੇ ਲੈਂਡਲਾਈਨ ਨੰਬਰ 01639-257120 ''ਤੇ ਸੰਪਰਕ ਕਰ ਸਕਦਾ ਹੈ।
ਜ਼ਿਕਰਯੋਗ ਹੈ ਕਿ ਖਰਚਾ ਨਿਗਰਾਨ ਆਬਜ਼ਰਵਰ ਡਾ. ਆਰ. ਵੈਂਕਟੇਸ਼ਵਰ (ਆਈ. ਆਰ. ਐੱਸ.) ਜਿਨ੍ਹਾਂ ਦਾ ਮੋਬਾਇਲ ਨੰਬਰ 97800-91127 ਹੈ। ਉਹ ਪਹਿਲਾਂ ਹੀ ਫਰੀਦਕੋਟ ਵਿਖੇ ਪਹੁੰਚ ਕੇ ਆਪਣਾ ਕੰਮ ਸ਼ੁਰੂ ਕਰ ਚੁੱਕੇ ਹਨ। ਸ. ਜੱਗੀ ਨੇ ਦੱਸਿਆ ਕਿ ਤਿੰਨੇ ਆਬਜ਼ਰਵਰ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਦੇ ਰੈਸਟ ਹਾਊਸ ਵਿਖੇ ਠਹਿਰੇ ਹਨ। ਕੋਈ ਵੀ ਚੋਣਾਂ ਸਬੰਧੀ ਇਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ।