ਕੁੱਟਮਾਰ ਦਾ ਸ਼ਿਕਾਰ ਹੋਈ ਜਨਾਨੀ ਦੀ ਇਲਾਜ ਦੌਰਾਨ ਲੰਬੀ ਹਸਪਤਾਲ ’ਚ ਮੌਤ

01/28/2021 6:09:06 PM

ਲੰਬੀ/ਮਲੋਟ (ਜੁਨੇਜਾ) - ਸਹੁਰੇ ਪਰਿਵਾਰ ਵੱਲੋਂ ਵਿਆਹੁਤਾ ਜਨਾਨੀ ਦੀ ਕੁੱਟਮਾਰ ਅਤੇ ਕਤਲ ਕਰਨ ਦੇ ਮਾਮਲੇ ਤਾਂ ਅਕਸਰ ਵੇਖਣ ਨੂੰ ਮਿਲਦੇ ਹਨ ਪਰ ਲੰਬੀ ਵਿਖੇ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਥੇ ਮ੍ਰਿਤਕ ਦੇ ਰਿਸ਼ਤੇਦਾਰਾਂ ਵਲੋਂ ਉਸਦੇ ਰਿਸ਼ਤੇਦਾਰਾਂ ’ਤੇ ਕੁੱਟਮਾਰ ਦਾ ਦੋਸ਼ ਲਾਇਆ ਜਾ ਰਿਹਾ ਹੈ। ਇਸ ਮਾਮਲੇ ਦੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਸਬੰਧੀ ਗਗਨਦੀਪ ਕੌਰ ਦੀ ਜੰਮਣ ਵਾਲੀ ਮਾਂ ਰਣਜੀਤ ਕੌਰ ਪਤਨੀ ਮਨਜੀਤ ਸਿੰਘ ਨੇ ਦੱਸਿਆ ਕਿ ਉਸਦੀ ਕੁੜੀ ਗਗਨਦੀਪ ਕੌਰ ਨੂੰ ਬਚਪਨ ਵਿਚ ਹੀ ਉਸਦੀ ਭੂਆ ਮਨਜੀਤ ਕੌਰ ਅਤੇ ਫੁੱਫੜ ਪਿੰਡ ਮੱਲਵਾਲਾ ਥਾਣਾ ਨੇ ਗੋਦ ਲੈ ਲਿਆ ਸੀ। 

ਪੜ੍ਹੋ ਇਹ ਵੀ ਖ਼ਬਰ - ਲਾਲ ਕਿਲ੍ਹੇ ’ਤੇ ਝੰਡਾ ਲਾਉਣ ਵਾਲੇ ਨੌਜਵਾਨ ਜੁਗਰਾਜ ਸਿੰਘ ਦਾ ਪਰਿਵਾਰ ਹੋਇਆ ਰੂਪੋਸ਼

ਉਨ੍ਹਾਂ ਦੱਸਿਆ ਕਿ ਗਗਨਦੀਪ ਨੂੰ ਗੋਦ ਲੈਣ ਵਾਲੇ ਭੂਆ ਫੂਫੜ ਦੋਵਾਂ ਦੀ ਮੌਤ ਹੋ ਚੁੱਕੀ ਹੈ। ਗਗਨਦੀਪ ਕੌਰ ਦਾ ਵਿਆਹ 2016 ਵਿਚ ਮਲੋਟ ਨੇੜੇ ਪਿੰਡ ਮਾਹਨੀਖੇੜਾ ਵਿਖੇ ਹੋਇਆ ਸੀ ਪਰ 2018 ਵਿਚ ਉਸਦਾ ਤਲਾਕ ਹੋ ਗਿਆ। ਇਸ ਦੌਰਾਨ ਉਸਦੀ ਗੋਦ ਲਏ ਪਰਿਵਾਰ ਵਿਚ ਦਾਦੀ ਉਸਦਾ ਵਿਆਹ ਆਪਣੇ ਕਿਸੇ ਨਜਦੀਕ ਰਿਸ਼ਤੇਦਾਰ ਨਾਲ ਕਰਨਾ ਚਾਹੁੰਦੇ ਸਨ, ਜਿਸ ਨੂੰ ਲੈਕੇ ਉਸਦੀ ਮਾਰਕੁੱਟ ਕੀਤੀ ਜਾਂਦੀ ਸੀ। ਗਗਨਦੀਪ ਕੌਰ ਦੀ ਕੁੱਟਮਾਰ ਕਰਕੇ ਉਸਨੂੰ ਅਸਲੀ ਮਾਪਿਆਂ ਦੇ ਪਿੰਡ ਛੱਡ ਦਿੱਤਾ, ਜਿਨ੍ਹਾਂ ਨੇ ਉਸਨੂੰ ਲੰਬੀ ਹਸਪਤਾਲ ਵਿਖੇ ਦਾਖਿਲ ਕਰਾਇਆ, ਜਿਥੇ ਅੱਜ ਗਗਨਦੀਪ ਦੀ ਮੌਤ ਹੋ ਗਈ।

ਪੜ੍ਹੋ ਇਹ ਵੀ ਖ਼ਬਰ - ਮਜੀਠਾ ’ਚ ਵੱਡੀ ਵਾਰਦਾਤ : ਪੈਸਿਆਂ ਦੇ ਲੈਣ-ਦੇਣ ਕਾਰਨ 2 ਦੋਸਤਾਂ ਦਾ ਬੇਰਹਿਮੀ ਨਾਲ ਕਤਲ

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕਾ ਮਰਨ ਤੋਂ ਪਹਿਲਾਂ ਉਸਦੀ ਮਾਰਕੁੱਟ ਕਰਨ ਵਾਲਿਆਂ ਵਿਰੁੱਧ ਲਿਖਤੀ ਬਿਆਨ ਦੇ ਕੇ ਗਈ ਹੈ। ਇਸ ਸਬੰਧੀ ਲੰਬੀ ਪੁਲਸ ਦੇ ਮੁੱਖ ਅਫ਼ਸਰ ਚੰਦਰ ਸ਼ੇਖਰ ਦਾ ਕਹਿਣਾ ਹੈ ਕਿ ਮਾਰਕੁੱਟ ਦੀ ਘਟਨਾ ਸੰਗਤ ਥਾਣੇ ਦੀ ਹਦੂਦ ਦੀ ਹੈ, ਇਸ ਲਈ ਸੰਗਤ ਪੁਲਸ ਕਾਰਵਾਈ ਕਰੇਗੀ। ਉਧਰ ਸੰਗਤ ਪੁਲਸ ਦਾ ਕਹਿਣਾ ਮ੍ਰਿਤਕ ਦੀ ਮਾਤਾ ਰਣਜੀਤ ਕੌਰ ਪਤਨੀ ਮਨਜੀਤ ਸਿੰਘ ਦੇ ਬਿਆਨਾਂ ’ਤੇ ਸੰਗਤ ਪੁਲਸ ਨੇ ਮਨਦੀਪ ਸਿੰਘ ਸੰਦੀਪ ਸਿੰਘ ਪੁੱਤਰਾਨ ਜਗਜੀਤ ਸਿੰਘ ਅਤੇ ਅਜਾਇਬ ਸਿੰਘ ਪੁੱਤਰ ਲੀਲੂ ਸਿੰਘ ਵਿਰੁੱਧ ਅ/ਧ 302 , 34 ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਦਿੱਤਾ।  

ਪੜ੍ਹੋ ਇਹ ਵੀ ਖ਼ਬਰ - ਕਿਸਾਨੀ ਅੰਦੋਲਨ ’ਚ ਗਏ ਤਰਨਤਾਰਨ ਜ਼ਿਲ੍ਹੇ ਦੇ ਨੌਜਵਾਨ ਕਰਨਬੀਰ ਸਿੰਘ ਦੀ ਮੌਤ 

rajwinder kaur

This news is Content Editor rajwinder kaur