ਸ਼ਹੀਦਾਂ ਦੇ ਖੂਨ ਨਾਲ ਰੰਗਿਆ ਮੋਗਾ ਦਾ ਸ਼ਹੀਦੀ ਪਾਰਕ : ਅਸ਼ਵਨੀ ਸ਼ਰਮਾ

06/26/2023 6:17:51 PM

ਮੋਗਾ (ਗੋਪੀ ਰਾਊਕੇ)- ਭਾਜਪਾ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸ਼ਹੀਦੀ ਪਾਰਕ ਵਿਚ ਸ਼ਹੀਦ ਹੋਏ ਸਵੈ. ਸੇਵਕਾਂ ਦੀ ਯਾਦ ਵਿਚ ਰੱਖੇ ਮੋਗਾ ਜ਼ਿਲ੍ਹਾ ਪ੍ਰਧਾਨ ਸੀਮਾਂਤ ਗਰਗ ਦੀ ਪ੍ਰਧਾਨਗੀ ਹੇਠ ਉਲੀਕੇ ਗਏ ਸ਼ਰਧਾਂਜਲੀ ਸਮਾਗਮ ਵਿਚ ਵਿਸ਼ੇਸ਼ ਤੌਰ ’ਤੇ ਪੁੱਜ ਕੇ ਅਮਰ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸ਼ਰਮਾ ਨੇ ਕਿਹਾ ਕਿ ਸ਼ਹੀਦਾਂ ਦੇ ਖੂਨ ਨਾਲ ਰੰਗੀ ਮੋਗਾ ਦੀ ਪਵਿੱਤਰ ਧਰਤੀ ਕਿਸੇ ਤੀਰਥ ਸਥਾਨ ਤੋਂ ਘੱਟ ਨਹੀਂ ਹੈ। ਪੰਜਾਬ ਵਿਚ ਅੱਤਵਾਦ ਨੂੰ ਹਰਾਉਣ ਵਿਚ ਪੰਜਾਬੀਆਂ ਨੇ ਮਿਲ ਕੇ ਇਸ ਨੂੰ ਹਰਾਇਆ ਅਤੇ ਹਿੰਦੂ-ਸਿੱਖ ਏਕਤਾ ਬਣਾਈ ਰੱਖੀ। ਇਸ ਮੌਕੇ ਅਸ਼ਵਨੀ ਸ਼ਰਮਾ ਦੇ ਨਾਲ ਕੇਂਦਰੀ ਮੰਤਰੀ ਸੋਮਪ੍ਰਕਾਸ਼, ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਆਦਿ ਵੀ ਹਾਜ਼ਰ ਸਨ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਮੋਗਾ ਸ਼ਹੀਦੀ ਪਾਰਕ ਦਾ ਗੋਲੀ ਕਾਂਡ ਵੀ 1984 ਦੇ ਕਾਲੇ ਦੌਰ ਦਾ ਇਕ ਦਰਦਨਾਕ ਇਤਿਹਾਸ ਹੈ। 80 ਦੇ ਦਸ਼ਕ ਵਿਚ ਜਦੋਂ ਵਿਦੇਸ਼ੀ ਤਾਕਤਾਂ ਦੇ ਇਸ਼ਾਰੇ ’ਤੇ ਪੰਜਾਬ ਵਿਚ ਨਫ਼ਰਤ ਅਤੇ ਦਹਿਸ਼ਤ ਦਾ ਖੂਨੀ ਤੂਫ਼ਾਨ ਚੱਲ ਰਿਹਾ ਸੀ ਤਾਂ ਸੰਘ ਦੇ ਸਵੈ. ਸੇਵਕਾਂ ਨੇ ਆਪਣਾ ਲਹੂ ਦੇ ਕੇ ਹਿੰਦੂ-ਸਿੱਖ ਏਕਤਾ ਦੀ ਬੁਝ ਰਹੀ ਮਸ਼ਾਲ ਨੂੰ ਮੁੜ ਜਗਾਇਆ।

ਇਹ ਵੀ ਪੜ੍ਹੋ- ਜਲੰਧਰ ਸਣੇ ਪੰਜਾਬ ਦੇ 5 ਸ਼ਹਿਰਾਂ ਲਈ CM ਮਾਨ ਵੱਲੋਂ ਪਾਇਲਟ ਪ੍ਰਾਜੈਕਟ ਸ਼ੁਰੂ ਕਰਨ ਦਾ ਐਲਾਨ

ਬਿਨਾਂ ਸ਼ੱਕ ਇਸ ਗੋਲੀਬਾਰੀ ਦੀ ਘਟਨਾ ਨੂੰ 34 ਸਾਲ ਬੀਤ ਚੁੱਕੇ ਹਨ ਪਰ ਸ਼ਹੀਦਾਂ ਦੇ ਪਰਿਵਾਰਾਂ ਦੇ ਜ਼ਖਮ ਅਜੇ ਵੀ ਹਰੇ ਹਨ। ਉਸ ਗੋਲੀਬਾਰੀ ਵਿਚ 25 ਸਵੈ ਸੇਵਕ ਸ਼ਹੀਦ ਹੋਏ ਅਤੇ 31 ਸਵੈ ਸੇਵਕ ਜ਼ਖ਼ਮੀ ਹੋਏ ਸਨ। ਅਜਿਹੇ ’ਚ ਕਈ ਲੋਕਾਂ ਦੀ ਅੱਖਾਂ ਦੀ ਰੋਸ਼ਨੀ ਹਮੇਸ਼ਾ ਲਈ ਚਲੀ ਗਈ। ਸੰਘ ਦੇ ਵਰਕਰਾਂ ਨੇ ਬਹਾਦਰ ਅੱਤਵਾਦੀਆਂ ਦੀ ਇਸ ਕਾਇਰਤਾ ਭਰੀ ਕਾਰਵਾਈ ਦਾ ਸਾਹਮਣਾ ਕਰਦੇ ਹੋਏ ਆਪਣੇ ਸੀਨੇ ’ਤੇ ਗੋਲੀ ਖਾਦੀ ਅਤੇ ਦੇਸ਼, ਧਰਮ ਅਤੇ ਸਮਾਜ ਦੇ ਹਿੱਤ ’ਚ ਆਪਣੀ ਜਾਨ ਕੁਰਬਾਨ ਕਰ ਦਿੱਤੀ ਪਰ ਅੱਤਵਾਦੀ ਬਹਾਦਰ ਸਵੈ. ਸੇਵਕਾਂ ਦੇ ਮਨੋਬਲ ਅਤੇ ਉੱਚੇ ਆਦਰਸ਼ਾਂ ਨੂੰ ਰੱਤੀ ਭਰ ਵੀ ਝੁਕਾ ਨਹੀਂ ਸਕੇ।

ਇਹ ਵੀ ਪੜ੍ਹੋ- 76 ਸਾਲ ਬਾਅਦ ਭਾਰਤ ਪਹੁੰਚੀ ਬੀਬੀ ਹਸਮਤ, ਵੰਡ ਦੇ ਭਿਆਨਕ ਸਮੇਂ ਬਾਰੇ ਦੱਸਦਿਆਂ ਅੱਖਾਂ 'ਚ ਆਏ ਹੰਝੂ

ਅਸ਼ਵਨੀ ਸ਼ਰਮਾ ਨੇ ਕਿਹਾ ਕਿ 25 ਜੂਨ 1989 ਨੂੰ ਉਸ ਵੇਲੇ ਦੇ ਨਹਿਰੂ ਪਾਰਕ ਵਿਚ ਐਤਵਾਰ ਦੀ ਸਵੇਰ ਨੂੰ ਆਰ. ਐੱਸ. ਐੱਸ. ਦੀ ਸ਼ਾਖਾ ਲੱਗੀ ਹੋਈ ਸੀ ਅਤੇ ਅਚਾਨਕ ਤਾਬੜ-ਤੋੜ ਗੋਲੀਆਂ ਚੱਲਣ ਲੱਗੀਆਂ। ਏ.ਕੇ.-47 ਨਾਲ ਲੈਸ ਅੱਤਵਾਦੀਆਂ ਨੇ ਨਿਹੱਥੇ ਸਵੈ. ਸੇਵਕਾਂ ’ਤੇ ਗੋਲੀਆਂ ਦੀ ਬਰਸਾਤ ਕਰ ਦਿੱਤੀ। ਇਸ ਵਿਚ ਪੰਜਾਬ ਦੀ ਮਿੱਟੀ ਦੇ 25 ਬਹਾਦਰ ਸਪੂਤ ਸਦਾ ਦੀ ਨੀਂਦ ਸੌਂ ਗਏ। ਸਵੈ ਸੇਵਕਾਂ ਨੇ ਫਿਰ ਵੀ ਹਿੰਮਤ ਨਹੀਂ ਹਾਰੀ ਅਤੇ ਆਪਣੀ ਬਹਾਦਰੀ ਦੀ ਮਸ਼ਾਲ ਨੂੰ ਜਗਾਉਂਦੇ ਹੋਏ ਅਗਲੇ ਦਿਨ ਫਿਰ ਉਸੇ ਥਾਂ ’ਤੇ ਸ਼ਾਖਾ ਲਾਈ ਅਤੇ ਇਸ ਨਹਿਰੂ ਪਾਰਕ ਦਾ ਨਾਂ ਬਦਲ ਸ਼ਹੀਦੀ ਪਾਰਕ ਦਾ ਨਾਮਕਰਨ ਕਰ ਦਿੱਤਾ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਗੱਲ ਕਰੀਏ ਤਾਂ ਅੱਤਵਾਦ ਦੇ ਕਾਲੇ ਦੌਰ ਬਾਰੇ ਸੁਣ ਕੇ ਹੀ ਰੂਹ ਕੰਬ ਜਾਂਦੀ ਹੈ, ਵਿਦੇਸ਼ੀ ਤਾਕਤਾਂ ਦੀਆਂ ਸਾਜ਼ਿਸ਼ਾਂ ਅਤੇ ਹਿੰਦੂ-ਸਿੱਖ ਏਕਤਾ ਦੇ ਥੰਮ੍ਹ, ਆਪਣੀ ਖੁਸ਼ਹਾਲੀ ਅਤੇ ਤਰੱਕੀ ਲਈ ਜਾਣੇ ਜਾਂਦੇ ਪੰਜਾਬ ਸੂਬੇ ਵਿਚ ਦਹਿਸ਼ਤ ਦੀ ਨੀਂਹ ਰੱਖੀ ਗਈ, ਜਿਸ ਵਿਚ ਹਰ ਰੋਜ਼ ਅਨੇਕਾਂ ਅਮਨ ਪਸੰਦ ਲੋਕ ਬਿਨਾਂ ਕਿਸੇ ਕਾਰਨ ਦੇ ਮਾਰੇ ਜਾ ਰਹੇ ਸਨ, ਪਰ ਉਸ ਸਮੇਂ ਵੀ ਸੰਘ ਦੇ ਸਵੈ ਸੇਵਕ ਅਜਿਹੀਆਂ ਦੇਸ਼ ਵਿਰੋਧੀ ਤਾਕਤਾਂ ਦੇ ਖਿਲਾਫ਼ ਪੂਰੇ ਤਨ, ਮਨ ਅਤੇ ਧਨ ਨਾਲ ਚਟਾਨ ਵਾਂਗ ਖੜੇ ਰਹੇ ਅਤੇ ਇਹ ਗੱਲ ਦਹਿਸ਼ਤਗਰਦਾਂ ਅਤੇ ਉਨ੍ਹਾਂ ਦੇ ਹੈਂਡਲਰਾਂ ਨੂੰ ਹਮੇਸ਼ਾ ਖਟਕਦੀ ਰਹਿੰਦੀ ਸੀ।

ਇਹ ਵੀ ਪੜ੍ਹੋ- ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਾਕਿਸਤਾਨ 'ਚ ਸਿੱਖਾਂ ਦੇ ਕਤਲ ਨੂੰ ਲੈ ਕੇ ਪ੍ਰਗਟਾਈ ਚਿੰਤਾ

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਹੁਣ ਤੱਕ ਹਜ਼ਾਰਾਂ ਸਵੈ. ਸੇਵਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਕੇ ਭਾਰਤ ਮਾਤਾ ਦੇ ਸਿਰ ਨੂੰ ਵਿਸ਼ਵ ਮੰਚ ’ਤੇ ਉੱਚੇ ਮੁਕਾਮ ’ਤੇ ਰੱਖਣ ਵਿਚ ਕਾਮਯਾਬੀ ਹਾਸਲ ਕੀਤੀ ਹੈ। ਅਸ਼ਵਨੀ ਸ਼ਰਮਾ ਨੇ ਸਾਰਿਆਂ ਨੂੰ ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਸ਼ਹੀਦਾਂ ਵੱਲੋਂ ਦਰਸਾਏ ਮਾਰਗ ’ਤੇ ਚੱਲਣ ਦਾ ਸੱਦਾ ਦਿੱਤਾ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 

Shivani Bassan

This news is Content Editor Shivani Bassan