ਨਿੱਜੀਕਰਨ ਖਿਲਾਫ਼ ਆਸ਼ਾ ਵਰਕਰਜ਼ ਯੂਨੀਅਨ ਵੱਲੋਂ ਰੋਸ ਪ੍ਰਦਰਸ਼ਨ

07/03/2020 7:05:30 PM

ਸ਼ੇਰਪੁਰ (ਵਿਜੈ ਕੁਮਾਰ ਸਿੰਗਲਾ) - ਕੇਂਦਰ ਸਰਕਾਰ ਵੱਲੋਂ ਕਿਰਤੀਆਂ ਦੇ ਹੱਕਾਂ ਦੇ ਕੀਤੇ ਜਾ ਰਹੇ ਘਾਣ ਅਤੇ ਕੋਵਿਡ-19 ਦੀ ਆੜ ਹੇਠ ਧੜਾਧੜ ਕੀਤੇ ਜਾ ਰਹੇ ਨਿੱਜੀਕਰਨ ਖਿਲਾਫ਼ ਦੇਸ਼ ਭਰ ਦੀਆਂ ਸੰਸਥਾਵਾਂ ਰੋਸ ਪ੍ਰਦਰਸ਼ਨ ਕਰ ਰਹੀਆਂ ਹਨ। ਕੇਂਦਰੀ ਟਰੇਡ ਯੂਨੀਅਨ ਦੇ ਸੱਦੇ 'ਤੇ ਮਨਾਏ ਜਾ ਰਹੇ ਵਿਰੋਧ ਦਿਵਸ ਦੇ ਤਹਿਤ ਅੱਜ ਆਸ਼ਾ ਵਰਕਰ ਅਤੇ ਫੈਸੀਲਿਟੇਟਰ ਯੂਨੀਅਨ ਬਲਾਕ ਸ਼ੇਰਪੁਰ ਵੱਲੋਂ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ 'ਤੇ ਇਕੱਠੀਆਂ ਹੋਈਆਂ ਆਸ਼ਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਰਨਪਾਲ ਕੌਰ ਖੇੜੀ ਅਤੇ ਪਰਮਜੀਤ ਕੌਰ ਸ਼ੇਰਪੁਰ ਨੇ ਕਿਹਾ ਕਿ ਇਸ ਮਹਾਮਾਰੀ ਦੌਰਾਨ ਸਿਹਤ ਵਿਭਾਗ ਦੀ ਰੀੜ੍ਹ ਦੀ ਹੱਡੀ ਅਖਵਾਉਣ ਵਾਲੀਆਂ ਆਸ਼ਾ ਵਰਕਰਾਂ ਦੇ ਹੱਕਾਂ ਦੀ ਅਣਦੇਖੀ ਕੀਤੀ ਜਾ ਰਹੀ ਹੈ। ਕਰੋਨਾ ਮਹਾਮਾਰੀ ਦੇ ਚੱਲਦਿਆਂ ਆਸ਼ਾ ਵਰਕਰਾਂ ਆਪਣੀ ਜਾਨ ਨੂੰ ਜੋਖਮ ਵਿਚ ਪਾ ਕੇ ਫਰੰਟ ਲਾਈਨ 'ਤੇ ਕੋਰੋਨਾ ਮਹਾਮਾਰੀ ਦੇ ਮੁਕੰਮਲ ਖਾਤਮੇ ਲਈ ਜੰਗ ਲੜ ਰਹੀਆਂ ਹਨ। ਪਰ ਸਰਕਾਰ ਵੱਲੋਂ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ। ਉਨ੍ਹਾਂ ਮੰਗ ਕੀਤੀ ਕੇ ਸਰਕਾਰ ਸਾਡੇ ਕੰਮ ਨੂੰ ਦੇਖਦੇ ਹੋਏ ਆਸ਼ਾ ਵਰਕਰਾਂ ਨੂੰ ਘੱਟੋ ਘੱਟ ਉਜ਼ਰਤਾਂ ਤਹਿਤ 10 ਹਾਜ਼ਰ ਰੁਪਏ ਤਨਖਾਹ ਫਿਕਸ ਕਰੇ ਅਤੇ ਦੁੱਗਣੇ ਇੰਨਸੈਟਿਵ ਦਿੱਤੇ ਜਾਣ। 

ਆਗੂਆਂ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦਾ ਫ੍ਰੀ ਇਲਾਜ ਕੀਤਾ ਜਾਵੇ ਅਤੇ ਸਬ ਸੈਂਟਰਾਂ ਤੇ ਆਸ਼ਾ ਵਰਕਰ ਨਾਲ ਕੀਤਾ ਜਾਂਦਾ ਦੁਰਵਿਵਹਾਰ ਬੰਦ ਕੀਤਾ ਜਾਵੇ। ਇਸ ਮੌਕੇ ਪ.ਸ.ਸ.ਕ ਦੇ ਸੂਬਾਈ ਆਗੂ ਰਣਜੀਤ ਸਿੰਘ ਈਸਾਪੁਰ, ਗੌਰਮਿੰਟ ਟੀਚਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਹਿਲ, ਤੋਂ ਇਲਾਵਾ ਬਲਵਿੰਦਰ ਕੌਰ ਕਾਲਾਬੂਲਾ, ਕਿਰਨਪਾਲ ਕੌਰ ਖੇੜੀ, ਪਰਮਜੀਤ ਕੌਰ, ਸੁਰਿੰਦਰ ਕੌਰ,  ਕਮਲੇਸ਼ ਰਾਣੀ,  ਸੁਖਵਿੰਦਰ ਕੌਰ ਸ਼ੇਰਪੁਰ, ਸਰਬਜੀਤ ਕੌਰ ਬੜੀ, ਜਗਜੀਤ ਕੌਰ ਬੜੀ, ਕਿਰਨਪਾਲ ਕੌਰ, ਹਰਪ੍ਰੀਤ ਕੌਰ ਈਨਾ ਬਾਜਵਾ, ਜਸਵੀਰ ਸਿੰਘ, ਜਰਨੈਲ ਸਿੰਘ, ਬੂਟਾ ਸਿੰਘ ਨੇ ਵੀ ਸੰਬੋਧਨ ਕੀਤਾ।


Harinder Kaur

Content Editor

Related News