ਹੌਲਦਾਰ ਨਸ਼ੇ ਵਾਲੇ ਪਦਾਰਥਾਂ ਦੀ ਖੇਪ ਸਮੇਤ ਗ੍ਰਿਫਤਾਰ

Sunday, Oct 07, 2018 - 06:56 AM (IST)

 ਫਿਲੌਰ, (ਭਾਖਡ਼ੀ)- ਪੰਜਾਬ ਪੁਲਸ ਅਕੈਡਮੀ ਦੇ ਹੌਲਦਾਰ ਨੂੰ ਖੰਨਾ ਸ਼ਹਿਰ ਨੇਡ਼ੇ ਪੁਲਸ ਨੇ ਨਸ਼ੇ  ਵਾਲੇ ਪਦਾਰਥਾਂ ਦੀ ਵੱਡੀ ਖੇਪ ਨਾਲ ਗ੍ਰਿਫਤਾਰ ਕੀਤਾ ਹੈ, ਉਕਤ ਹੌਲਦਾਰ ਆਪਣੇ ਰਿਟਾਇਰਡ ਡੀ. ਐੱਸ. ਪੀ. ਪਿਤਾ ਦੀ ਗੱਡੀ ਦੀ ਦੂਜੇ ਸੂਬਿਆਂ ਤੋਂ ਨਸ਼ਾ ਖਰੀਦਣ , ਲਿਆਉਣ ਤੇ ਲਿਜਾਣ ਲਈ ਵਰਤੋਂ ਕਰਦਾ ਸੀ। 
 ਪੰਜਾਬ ਪੁਲਸ ਅਕੈਡਮੀ ਫਿਲੌਰ, ਜਿੱਥੇ ਪੁਲਸ ਅਧਿਕਾਰੀਆਂ ਨੂੰ ਸਿਖਲਾਈ ਦੇ ਕੇ ਲੋਕਾਂ ਦੀ ਸੁਰੱਖਿਆ ਦਾ ਜ਼ਿੰਮਾ ਸੌਂਪਿਆ ਜਾਂਦਾ ਹੈ ਤੇ ਨਾਲ ਹੀ ਉਨ੍ਹਾਂ ਨੂੰ ਅਨੁਸ਼ਾਸਨ ਦਾ ਪਾਠ ਵੀ ਪਡ਼੍ਹਾਇਆ ਜਾਂਦਾ ਹੈ। ਉਕਤ ਅਕੈਡਮੀ ਦੇ ਪੁਲਸ ਮੁਲਾਜ਼ਮ ਹੁਣ ਇਕ ਹੋਰ ਨਵਾਂ ਰਿਕਾਰਡ ਬਣਾ ਰਹੇ ਹਨ, ਨਸ਼ਾ ਵੇਖਣ ਤੇ ਨਸ਼ੇ ਕਰਨ ਦਾ। ਅਜੇ ਹਾਲ ਹੀ ਦੇ ਦਿਨਾ ’ਚ ਅਕੈਡਮੀ ’ਚ ਪਹਿਲਾਂ ਤਾਇਨਾਤ ਰਹਿ ਚੁੱਕੇ ਦੋ ਪੁਲਸ ਅਧਿਕਾਰੀਆਂ ਦੀ ਜ਼ਹਿਰੀਲੀ ਸ਼ਰਾਬ ਪੀਣ ਨਾਲ ਜਾਨ ਚਲੀ ਗਈ ਸੀ, ਜਿਸ ਨਾਲ ਪੁਲਸ ਅਕੈਡਮੀ ’ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਸਨ ਕਿ ਇੱਥੇ ਪੁਲਸ ਮੁਲਾਜ਼ਮਾਂ ਨੂੰ ਸਿਖਲਾਈ ਦੇ ਕੇ ਤਿਆਰ ਕੀਤਾ ਜਾਂਦਾ ਹੈ ਜਾਂ ਕੁਝ ਹੋਰ?
 ਉਕਤ ਘਟਨਾ ਦੀਆਂ ਸੁਰਖੀਆਂ ਅਜੇ ਫਿੱਕੀਆਂ ਨਹੀਂ ਪਈਆਂ ਸਨ ਕਿ ਹੁਣ ਪੁਲਸ ਅਕੈਡਮੀ ’ਚ ਤਾਇਨਾਤ ਇਕ ਹੋਰ ਹੌਲਦਾਰ ਜਤਿੰਦਰਪਾਲ ਸਿੰਘ ਜੋ ਕਿ ਹਾਲ ਹੀ ’ਚ ਪੁਲਸ ਅਕੈਡਮੀ ਤੋਂ ਰਿਟਾਇਰਡ ਹੋਏ ਡੀ. ਐੱਸ. ਪੀ. ਦਾ ਸਪੁੱਤਰ ਦੱਸਿਆ ਜਾਂਦਾ ਹੈ। ਉਸ ਨੂੰ ਇਕ ਸਾਥੀ ਨਾਲ ਨਸ਼ੇ  ਵਾਲੇ ਪਦਾਰਥਾਂ ਦੀ ਵੱਡੀ ਖੇਪ ਨਾਲ ਖੰਨਾ ਸ਼ਹਿਰ ਨੇਡ਼ੇ ਪੁਲਸ ਨੇ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕਰ ਲਈ। ®ਜਾਣਕਾਰੀ ਮੁਤਾਬਕ ਐੱਸ. ਟੀ. ਐੱਫ. ਨੂੰ ਉਕਤ ਪੁਲਸ ਮੁਲਾਜ਼ਮ ਦੀ ਨਸ਼ੇ ’ਚ ਸ਼ਾਮਲ ਹੋਣ ਦੀ ਪੁਖਤਾ ਜਾਣਕਾਰੀ ਮਿਲ ਚੁੱਕੀ ਸੀ, ਜਿਸ ਕਾਰਨ ਉਹ ਉਸ ਨੂੰ ਫਡ਼ਨ ਲਈ ਲੰਬੇ ਸਮੇਂ ਤੋਂ ਟ੍ਰੈਪ  ਲਾ ਰਹੇ ਸਨ। ਉਨ੍ਹਾਂ ਨੂੰ ਇਹ ਵੀ ਪਤਾ ਲੱਗ ਚੁੱਕਾ ਸੀ ਕਿ ਉਕਤ ਪੁਲਸ ਮੁਲਾਜ਼ਮ ਨਸ਼ੇ  ਵਾਲੇ ਪਦਾਰਥਾਂ ਦੀ ਖੇਪ ਲਿਆਉਣ ਤੇ ਲਿਜਾਣ ਲਈ ਆਪਣੇ ਰਿਟਾਇਰਡ ਡੀ. ਐੱਸ. ਪੀ. ਪਿਤਾ ਦੀ ਬਲੈਰੋ ਗੱਡੀ ਪੀਬੀ 08 ਸੀ ਏ 8593 ਦੀ ਵਰਤੋਂ ਕਰਦਾ ਹੈ, ਜਿਸ ’ਤੇ ਪੁਲਸ ਨੂੰ ਉਸ ਦੀਆਂ ਸਰਗਰਮੀਅਾਂ ’ਤੇ ਸ਼ੱਕ ਨਾ ਹੋਵੇ। ਪੁਲਸ ਨੇ ਉਸੇ ਗੱਡੀ ’ਚ ਉਸ ਨੂੰ ਦਬੋਚ ਲਿਆ। ਪੁਲਸ ਅਕੈਡਮੀ ’ਚ ਤਾਇਨਾਤ ਕੁਝ ਅਧਿਕਾਰੀਆਂ ਨੇ ਦੱਬੀ ਜ਼ੁਬਾਨ ’ਚ ਦੱਸਿਆ ਕਿ ਪੁਲਸ ਅਕੈਡਮੀ ਦੇ ਅੰਦਰ ਵੱਡੀ ਗਿਣਤੀ ’ਚ ਮੁਲਾਜ਼ਮ ਨਸ਼ੇ ਦੇ ਆਦੀ ਹੋ ਚੁੱਕੇ ਹਨ, ਜੇਕਰ ਸਰਕਾਰ ਉਨ੍ਹਾਂ ਦਾ ਡੋਪ ਟੈਸਟ ਕਰਵਾਏ ਤਾਂ ਭਾਰੀ ਗਿਣਤੀ ’ਚ ਪੁਲਸ ਮੁਲਾਜ਼ਮ ਨਸ਼ੇਡ਼ੀ ਨਿਕਲਣਗੇ। ਅਜੇ ਕੁਝ ਹਫਤੇ ਪਹਿਲਾਂ ਹੀ ਅਕੈਡਮੀ ਦੇ ਦੋ ਹੋਰ ਪੁਲਸ ਮੁਲਾਜ਼ਮਾਂ ਨੂੰ ਜੰਗਲਾਤ ਦੇ ਅੰਦਰ ਬਲੈਰੋ ਗੱਡੀ ’ਚ ਬੈਠ ਕੇ ਨਸ਼ੇ ਦੇ ਸੂਟੇ ਲਾਉਂਦੇ ਹੋਏ ਲੋਕਾਂ ਨੇ ਫਡ਼ ਕੇ ਸਥਾਨਕ ਪੁਲਸ ਹਵਾਲੇ ਕੀਤਾ ਸੀ, ਜਿਨ੍ਹਾਂ ਨੇ ਖੁਦ ਮੰਨਿਆ ਸੀ ਕਿ ਉਹ ਕਦੇ ਕਦਾਈਂ ਚਰਸ ਪੀਣ ਇੱਥੇ ਆਉਂਦੇ ਹਨ।


Related News