ਨਾਇਬ ਤਹਿਸੀਲਦਾਰ ਦੇ ਨਾਂ ’ਤੇ ਰਿਸ਼ਵਤ ਮੰਗਣ ਵਾਲਾ ਗ੍ਰਿਫ਼ਤਾਰ, ਮਾਮਲਾ ਦਰਜ

07/22/2022 11:17:37 PM

ਬੁਢਲਾਡਾ (ਬਾਂਸਲ) : ਪੰਜਾਬ ਸਰਕਾਰ ਦੀ ਐਂਟੀ ਕੁਰੱਪਸ਼ਨ ਹੈਲਪ ਲਾਈਨ ’ਤੇ ਮੈਰਿਜ ਰਜਿਸਟ੍ਰੇਸ਼ਨ ਕਰਵਾਉਣ ਬਦਲੇ ਨਾਇਬ ਤਹਿਸੀਲਦਾਰ ਦੇ ਨਾਂ ’ਤੇ ਰਿਸ਼ਵਤ ਮੰਗਣ ਸੰਬੰਧੀ ਸ਼ਿਕਾਇਤ ਤੋਂ ਬਾਅਦ ਵਿਜੀਲੈਂਸ ਵਿਭਾਗ ਨੇ ਗੋਰਾ ਲਾਲ ਪੁੱਤਰ ਬਾਲ ਦਾਸ ਵਾਸੀ ਬੁਢਲਾਡਾ ਨੂੰ ਗ੍ਰਿਫਤਾਰ ਕਰ ਲਿਆ। ਇਸ ਸੰਬੰਧੀ ਡੀ. ਐੱਸ. ਪੀ. ਗੁਰਦੇਵ ਸਿੰਘ ਨੇ ਦੱਸਿਆ ਕਿ ਪੜਤਾਲ ਦੌਰਾਨ ਪਾਇਆ ਗਿਆ ਕਿ ਉਪਰੋਕਤ ਵਿਅਕਤੀ ਨੇ ਨਾਇਬ ਤਹਿਸੀਲਦਾਰ ਬੁਢਲਾਡਾ ਲਈ 2500 ਰੁਪਏ ਰਿਸ਼ਵਤ ਦੀ ਜਸਕੀਰਤ ਸਿੰਘ ਪੁੱਤਰ ਭੂਰਾ ਸਿੰਘ ਤੋਂ ਮੈਰਿਜ ਰਜਿਸਟ੍ਰੇਸ਼ਨ ਕਰਾਉਣ ਸੰਬੰਧੀ ਮੰਗ ਕੀਤੀ ਸੀ।

ਸ਼ਿਕਾਇਤਕਰਤਾ ਨੇ ਇਸ ਮਾਮਲੇ ਦੀ ਵੀਡੀਓ ਰਿਕਾਡਿੰਗ ਕਰ ਲਈ ਗਈ ਸੀ ਪ੍ਰੰਤੂ ਗੋਰਾ ਲਾਲ ਮੁਤਾਬਕ ਰਿਸ਼ਵਤ ਅਧਿਕਾਰੀ ਦੇ ਕਹਿਣ ’ਤੇ ਮੰਗੀ ਗਈ ਸੀ, ਜਦਕਿ ਨਾਇਬ ਤਹਿਸੀਲਦਾਰ ਰਮਿੰਦਰਪਾਲ ਸਿੰਘ ਨੇ ਦੱਸਿਆ ਕਿ ਮੈਰਿਜ ਰਜਿਸਟ੍ਰੇਸ਼ਨ ਤਾਂ ਬਿਨਾਂ ਕਿਸੇ ਰਿਸ਼ਵਤ ਤੋਂ ਉਸੇ ਦਿਨ ਕਰ ਦਿੱਤੀ ਗਈ ਸੀ, ਰਿਸ਼ਵਤ ਮੰਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਚੌਕਸੀ ਵਿਭਾਗ ਨੇ ਗੋਰਾ ਲਾਲ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


Manoj

Content Editor

Related News