30 ਹਜ਼ਾਰ ਰੁਪਏ, ਡੀ.ਵੀ.ਆਰ ਤੇ 6 ਲੱਖ ਰੁਪਏ ਦੀ ਚੋਰੀ ਕਰਨ ਵਾਲੇ 2 ਮੁਲਜ਼ਮ ਕਾਬੂ

10/20/2020 9:28:15 PM

ਅਬੋਹਰ,(ਸੁਨੀਲ) : ਨਗਰ ਥਾਣਾ ਪੁਲਸ ਨੇ ਆਪਣੀ ਕਾਰਜਸ਼ੈਲੀ ਨੂੰ ਪ੍ਰਭਾਵੀ ਰੂਪ ਨਾਲ ਨਿਭਾਉਂਦੇ ਹੋਏ ਕੇਵਲ 2 ਦਿਨਾਂ ’ਚ ਨਗਰ ’ਚ ਹੋਈਆਂ 2 ਚੋਰੀਆਂ ਦੇ ਮਾਮਲੇ ’ਚ 2 ਮੁਲਜ਼ਮਾਂ ਨੂੰ ਕਾਬੂ ਕਰਦੇ ਹੋਏ ਉਨਾਂ ਕੋਲੋਂ ਨਗਦੀ ਅਤੇ ਸਾਮਾਨ ਵੀ ਬਰਾਮਦ ਕਰ ਲਿਆ ਗਿਆ ਹੈ।
ਨਗਰ ਥਾਣਾ ਨੰ. 1 ’ਚ ਹੋਈ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਪੁਲਸ ਉਪ-ਕਪਤਾਨ ਰਾਹੁਲ ਭਾਰਦਵਾਜ ਨੇ ਦੱਸਿਆ ਕਿ 17.10.2020 ਨੂੰ ਸੈਨਿਕ ਦੁਰਗਾ ਮੰਦਰ ਦਾ ਪੁਜਾਰੀ ਕੈਲਾਸ਼ ਨਾਥ ਪੁੱਤਰ ਦੇਵੀ ਪ੍ਰਸਾਦ ਦੁਪਹਿਰ 1.30 ਵੱਜੇ ਮੰਦਰ ਨੂੰ ਤਾਲਾ ਲਾ ਕੇ ਆਪਣੇ ਘਰ ਚਲਾ ਗਿਆ ਸੀ । ਜਦ 4 ਵੱਜੇ ਵਾਪਿਸ ਮੰਦਰ ਆਇਆ ਤਾਂ ਦੇਖਿਆ ਕਿ ਮੰਦਰ ਦੀ 6 ਗੋਲਕਾਂ ਨੂੰ ਤੋਡ਼ ਕੇ ਕੋਈ ਅਣਪਛਾਤਾ ਚੋਰ ਕਰੀਬ 30,000 ਰੁਪਏ ਦੀ ਨਗਦੀ ਅਤੇ ਕੈਮਰਿਆਂ ਦਾ ਡੀ.ਵੀ.ਆਰ ਚੋਰੀ ਕਰਕੇ ਲੈ ਗਿਆ ਸੀ।
ਦੂਜੇ ਪਾਸੇ ਸੁੰਦਰ ਲਾਲ ਪੁੱਤਰ ਹਾਕਮ ਚੰਦ ਵਾਸੀ ਗਲੀ ਨੰ. 4 ਨਾਨਕ ਨਗਰੀ 18.10.2020 ਨੂੰ ਦੁਪਹਿਰ ਕਰੀਬ 12 ਵੱਜੇ ਘਰ ਨੂੰ ਤਾਲਾ ਲਾ ਕੇ ਆਪਣੀ ਭਾਂਜੀ ਦਾ ਪਤਾ ਲੈਣ ਲਈ ਗਿਆ ਸੀ ਵਾਪਿਸ ਆ ਕੇ ਦੇਖਿਆ ਤਾਂ ਸਾਰੇ ਦਰਵਾਜੇ ਖੁੱਲੇ ਪਏ ਸੀ ਅਤੇ ਟਰੰਕ ਚੋਂ 6 ਲੱਖ ਰੁਪਏ ਗਾਇਬ ਸਨ। ਪੁੱਛਗਿੱਛ ਕਰਨ 'ਤੇ ਸੁੰਦਰ ਲਾਲ ਨੇ ਦੱਸਿਆ ਕਿ ਘਰ ਚੋਂ 6 ਲੱਖ ਰੁਪਏ ਅਜੇ ਕੁਮਾਰ ਪੁੱਤਰ ਆਸਾ ਰਾਮ, ਸੁਮਿਤ ਕੁਮਾਰ ਪੁੱਤਰ ਹਨੂਮਾਨ ਵਾਸੀ ਕੰਧਵਾਲਾ ਰੋਡ (ਸੰਧੂ ਨਗਰ ਅਬੋਹਰ) ਚੋਰੀ ਕਰ ਕੇ ਲੈ ਗਏ ਹਨ। ਦੋਵਾ ਮਾਮਲਿਆਂ ਚ ਨਗਰ ਥਾਣਾ ਨੰ. 1 'ਚ ਮਾਮਲਾ ਦਰਜ ਕਰ ਲਿਆ ਸੀ।
ਜ਼ਿਲ੍ਹਾ ਪੁਲਸ ਕਪਤਾਨ ਹਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ 'ਤੇ ਪੁਲਸ ਉਪ-ਕਪਤਾਨ ਰਾਹੁਲ ਭਾਰਦਵਾਜ ਦੀ ਅਗਵਾਈ ਹੇਠ ਨਗਰ ਥਾਣਾ ਮੁਖੀ ਪਰਮਜੀਤ ਸਿੰਘ, ਸਹਾਇਕ ਸਬ-ਇੰਸਪੈਕਟਰ ਵਿਸ਼ਲੇਸ਼ ਕੁਮਾਰ, ਸਹਾਇਕ ਸਬ-ਇੰਸਪੈਕਟਰ ਫਤਿਹ ਚੰਦ ਨੇ ਇਸ ਮਾਮਲੇ ਚ ਅਜੇ ਕੁਮਾਰ ਤੇ ਸੁਮਿਤ ਕੁਮਾਰ ਨੂੰ ਕਾਬੂ ਕਰਦੇ ਹੋਏ ਉਨਾਂ ਤੋਂ ਮੰਦਚ ਚ ਚੁਰਾਈ ਗਈ ਨਗਦੀ ਚੋਂ 2300 ਰੁਪਏ ਤੇ ਡੀ.ਵੀ.ਆਰ ਦੀ ਹਾਰਡ ਡਿਸਕ ਤ ਸੁੰਦਰ ਲਾਲ ਦੇ ਘਰ ਚੋਂ ਚੋਰੀ ਹੋਈ ਨਗਦੀ ਚੋਂ 4 ਲੱਖ ਰੁਪਏ ਬਰਾਮਦ ਕਰ ਲਏ। ਜਾਣਕਾਰੀ ਅਨੁਸਾਰ ਸੁਮਿਤ ਕੁਮਾਰ ਵਿਰੁੱਧ ਨਗਰ ਥਾਣਾ ਨੰ. 2 ਚ 29.5.2019 , ਆਈਪੀਸੀਦੀ ਧਾਰਾ 457-380 ਨਗਰ ਥਾਣਾ ਨੰ. 2 ਚ ਮਾਮਲਾ ਦਰਜ ਹੈ। ਪੁਲਸ ਉਪ-ਕਪਤਾਨ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਚ ਪੇਸ਼ ਕਰ ਪੁਲਸ ਰਿਮਾਂਡ ਦੀ ਮੰਗ ਕੀਤੀ ਜਾਵੇਗੀ ਤਾਕਿ ਉਨਾਂ ਵੱਲੋਂ ਕੀਤੀਆਂ ਹੋਰ ਵਾਰਦਾਤਾਂ ਬਾਰੇ ਪਤਾ ਲਾਇਆ ਜਾ ਸਕੇ।


Bharat Thapa

Content Editor

Related News